31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਅਸਾਮ : ਭਿਆਨਕ ਸੜਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ ਹੋਈ 6

ਕਾਮਰੂਪ-ਮੈਟਰੋ (ਅਸਾਮ), 31 ਅਗਸਤ - ਅਸਾਮ ਦੇ ਕਾਮਰੂਪ (ਮੈਟਰੋ) ਜ਼ਿਲ੍ਹੇ ਦੇ ਖੇਤੜੀ ਖੇਤਰ ਵਿਚ 30 ਅਗਸਤ ਦੀ ਰਾਤ ਨੂੰ ਐਨਐਚ-27 'ਤੇ ਹੋਏ ਭਿਆਨਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। 3 ਲਾਸ਼ਾਂ ਨੂੰ ਗੁਹਾਟੀ...

Ad Position 21
No active advertisement
ਅਜੀਤ ਡੈਸਕ 31-08-2026

ਕਾਮਰੂਪ-ਮੈਟਰੋ (ਅਸਾਮ), 31 ਅਗਸਤ - ਅਸਾਮ ਦੇ ਕਾਮਰੂਪ (ਮੈਟਰੋ) ਜ਼ਿਲ੍ਹੇ ਦੇ ਖੇਤੜੀ ਖੇਤਰ ਵਿਚ 30 ਅਗਸਤ ਦੀ ਰਾਤ ਨੂੰ ਐਨਐਚ-27 'ਤੇ ਹੋਏ ਭਿਆਨਕ ਹਾਦਸੇ ਵਿਚ ਮਰਨ ਵਾਲਿਆਂ ਦੀ ਗਿਣਤੀ 6 ਹੋ ਗਈ ਹੈ। 3 ਲਾਸ਼ਾਂ ਨੂੰ ਗੁਹਾਟੀ ਮੈਡੀਕਲ ਕਾਲਜ ਅਤੇ ਹਸਪਤਾਲ (ਜੀਐਮਸੀਐਚ)ਲਿਜਾਇਆ ਗਿਆ।
ਜੀਐਮਸੀਐਚਦੇ ਪ੍ਰਿੰਸੀਪਲ-ਕਮ-ਚੀਫ਼ ਸੁਪਰਡੈਂਟ, ਪ੍ਰੋਫੈਸਰ (ਡਾ.) ਬਾਬੁਲ ਕੁਮਾਰ ਬੇਜ਼ਬਾਰੂਆਹ ਨੇ ਕਿਹਾ, "... ਤਿੰਨ ਮ੍ਰਿਤਕਾਂ ਨੂੰ ਜੀਐਮਸੀਐਚ ਲਿਜਾਇਆ ਗਿਆ ਹੈ ਅਤੇ ਛੇ ਜ਼ਖਮੀਆਂ ਦਾ ਇੱਥੇ ਇਲਾਜ ਚੱਲ ਰਿਹਾ ਹੈ। ਦੋ ਨਿਊਰੋਸਰਜਰੀ ਕੇਸ ਥੋੜੇ ਨਾਜ਼ੁਕ ਹਨ। ਅਸੀਂ ਨਿਊਰੋਸਰਜਰੀ ਵਿਭਾਗ ਨਾਲ ਗੱਲ ਕੀਤੀ ਹੈ। ਉਹ ਇਸਦੀ ਦੇਖਭਾਲ ਕਰ ਰਹੇ ਹਨ... ਪੋਸਟਮਾਰਟਮ ਅੱਜ ਕੀਤਾ ਜਾਵੇਗਾ..."।
ਦੱਸ ਦਈਏ ਕਿ ਬੀਤੀ ਰਾਤ ਅਸਾਮ ਦੇ ਕਾਮਰੂਪ (ਮੈਟਰੋ) ਜ਼ਿਲ੍ਹੇ ਦੇ ਖੇਤੜੀ ਖੇਤਰ ਵਿਚ ਇਕ ਹਾਦਸੇ ਵਿਚ ਇਕ ਔਰਤ ਸਮੇਤ ਘੱਟੋ-ਘੱਟ ਪੰਜ ਲੋਕਾਂ ਦੀ ਮੌਤ ਹੋ ਗਈ ਸੀ ਅਤੇ ਚਾਰ ਹੋਰ ਜ਼ਖਮੀ ਹੋ ਗਏ ਸਨ। ਇਹ ਘਟਨਾ ਐਨਐਚ-27 'ਤੇ ਖੇਤੜੀ ਨੇੜੇ ਨਲਗੇਦਰਾ ਖੇਤਰ ਵਿਚ ਵਾਪਰੀ। ਇਕ ਯਾਤਰੀ ਵਾਹਨ ਦੇ ਟਰੱਕ ਨਾਲ ਟਕਰਾਉਣ ਕਾਰਨ ਇਕ ਔਰਤ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਯਾਤਰੀ ਵਾਹਨ ਨਾਗਾਓਂ ਤੋਂ ਗੁਹਾਟੀ ਵੱਲ ਆ ਰਿਹਾ ਸੀ, ਅਤੇ ਯਾਤਰੀ ਵਾਹਨ ਦੇ ਡਰਾਈਵਰ ਦੇ ਕੰਟਰੋਲ ਗੁਆਉਣ ਅਤੇ ਸੜਕ ਦੇ ਡਿਵਾਈਡਰ ਨੂੰ ਪਾਰ ਕਰਕੇ ਦੂਜੇ ਪਾਸੇ ਜਾਣ ਤੋਂ ਬਾਅਦ ਇਹ ਇੱਕ ਟਰੱਕ ਨਾਲ ਟਕਰਾ ਗਿਆ। 

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਵਲੋਂ ਕਾਕਰੋਚ ਜਨਤਾ ਪਾਰਟੀ ਦੁਆਰਾ ਪ੍ਰਸਤਾਵਿਤ ਵਿਰੋਧ ਪ੍ਰਦਰਸ਼ਨਾਂ ਨੂੰ ਮੁਲਤਵੀ ਕਰਨ ਵਾਲੀ ਪਟੀਸ਼ਨ 'ਤੇ ਸ... ਅਗਲੀ ਖ਼ਬਰ 32 ਬੋਤਲਾਂ ਨਾਜਾਇਜ਼ ਸ਼ਰਾਬ ਤੇ 10.71 ਲੱਖ ਰੁਪਏ ਦੀ ਨਕਦੀ ਸਮੇਤ ਇਕ ਕਾਬੂ
Ad Position 24