05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਘੁਬਾਇਆ ਪੁਲਿਸ ਨੇ 3 ਮੈਗਜ਼ੀਨ ਅਤੇ ਦੋ ਜ਼ਿੰਦਾ ਕਾਰਤੂਸ ਕੀਤੇ ਬਰਾਮਦ

ਮੰਡੀ ਘੁਬਾਇਆ (ਫ਼ਿਰੋਜ਼ਪੁਰ), 5 ਸਤੰਬਰ (ਅਮਨ ਬਵੇਜਾ) - ਸਰਹੱਦੀ ਖੇਤਰ ਵਿਚ ਪਿੱਛਲੇ ਲੰਮੇ ਸਮੇਂ ਤੋਂ ਜਿੱਥੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ...

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਮੰਡੀ ਘੁਬਾਇਆ (ਫ਼ਿਰੋਜ਼ਪੁਰ), 5 ਸਤੰਬਰ (ਅਮਨ ਬਵੇਜਾ) - ਸਰਹੱਦੀ ਖੇਤਰ ਵਿਚ ਪਿੱਛਲੇ ਲੰਮੇ ਸਮੇਂ ਤੋਂ ਜਿੱਥੇ ਸਰਹੱਦ ਪਾਰ ਤੋਂ ਨਸ਼ਾ ਤਸਕਰੀ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਉਥੇ ਹੀ ਨਜਾਇਜ਼ ਹਥਿਆਰਾਂ ਦੀ ਸਪਲਾਈ ਵੀ ਕੀਤੀ ਜਾ ਰਹੀ ਹੈ ਙ ਥਾਣਾ ਘੁਬਾਇਆ ਪੁਲਿਸ ਨੇ ਇਕ ਕੱਚੇ ਰਸਤੇ ਤੋਂ ਮੈਗਜ਼ੀਨ ਅਤੇ ਕਾਰਤੂਸ ਬਰਾਮਦ ਕੀਤੇ ਹਨ ਙ 
ਜਾਣਕਾਰੀ ਦਿੰਦਿਆਂ ਚੌਂਕੀ ਘੁਬਾਇਆ ਦੇ ਇੰਚਾਰਜ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਜਦੋਂ ਪਿੰਡ ਚੱਕ ਖੀਵਾ ਦੇ ਕੋਲ ਪਹੁੰਚੀ ਤਾਂ ਸੂਚਨਾਂ ਮਿਲੀ ਕਿ ਸ਼ਮਸ਼ਾਨਘਾਟ ਨੂੰ ਜਾਂਦੇ ਕੱਚੇ ਰਸਤੇ ਤੇ ਰਘੁਬੀਰ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਚੱਕ ਖੀਵਾ ਦੇ ਖੇਤ ਵਿਚ ਸ਼ੱਕੀ ਹਾਲਤ ਵਿਚ ਇਕ ਲਿਫ਼ਾਫ਼ਾ ਪਿਆ ਹੋਇਆ ਹੈ । ਪੁਲਿਸ ਨੇ ਜਦੋਂ ਇਸ ਲਿਫ਼ਾਫ਼ੇ ਨੂੰ ਕਬਜੇ ਵਿਚ ਲੈ ਕੇ ਇਸ ਦੀ ਜਾਂਚ ਕੀਤੀ ਤਾਂ ਇਸ ਵਿਚੋਂ 3 ਮੈਗਜੀਨ 9 ਐਮ.ਐਮ. ਮੇਡ ਅਸਟ੍ਰੀਆ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ । ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਮੈਗਜੀਨ ਅਤੇ ਕਾਰਤੂਸ ਸਰਹੱਦੀ ਖੇਤਰ ਵਿਚ ਕਿੱਥੋਂ ਅਤੇ ਕਿਵੇਂ ਪਹੁੰਚੇ ਙਉਨ੍ਹਾਂ ਦੱਸਿਆ ਕਿ ਇਸ ਸੰਬੰਧੀ ਚੌਕੀ ਘੁਬਾਇਆ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਚੰਡੀਗੜ੍ਹ ’ਚ ਮੁੱਖ ਮੰਤਰੀ ਦੀ ਰਿਹਾਇਸ਼ ਬਾਹਰ ਦਿੱਤੀ ਗ੍ਰਿਫਤਾਰੀ ਅਗਲੀ ਖ਼ਬਰ ਘਰੇਲੂ ਕਲੇਸ਼ ਕਾਰਨ ਨੌਜਵਾਨ ਵਲੋਂ ਖੁਦਕਸ਼ੀ 
Ad Position 24