07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਪੰਜਾਬ ਕਾਂਗਰਸ ਨੇ ਜਲੰਧਰ ਵਿਚ ਕੀਤਾ ਵਿਰੋਧ ਪ੍ਰਦਰਸ਼ਨ; ਚੰਨੀ ਤੇ ਪਰਗਟ ਨੇ ਹਲਦਵਾਨੀ ’ਚ 'ਸਟੇਜ ਸ਼ੁੱਧੀਕਰਨ' ਘਟਨਾ 'ਤੇ ਭਾਜਪਾ ਦੀ ਕੀਤੀ ਨਿੰਦਾ

ਜਲੰਧਰ, 7 ਸਤੰਬਰ (ਦਵਿੰਦਰ) - ਉਤਰਾਖੰਡ ਦੇ ਹਲਦਵਾਨੀ ਵਿਚ ਮਲਿਕਾਰੁਜਨ ਖੜਗੇ ਦੇ ਭਾਸ਼ਣ ਤੋਂ ਬਾਅਦ ਹੋਈ 'ਸਟੇਜ ਸ਼ੁੱਧੀਕਰਨ' ਰਸਮ ਦੀ ਨਿੰਦਾ ਕਰਨ ਲਈ ਪੰਜਾਬ ਕਾਂਗਰਸ ਨੇ ਅੱਜ ਜਲੰਧਰ ਵਿਚ ਭਾਜਪਾ ਵਿਰੁੱਧ ਪ੍ਰਦਰਸ਼ਨ ਕੀਤਾ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਜਲੰਧਰ, 7 ਸਤੰਬਰ (ਦਵਿੰਦਰ) - ਉਤਰਾਖੰਡ ਦੇ ਹਲਦਵਾਨੀ ਵਿਚ ਮਲਿਕਾਰੁਜਨ ਖੜਗੇ ਦੇ ਭਾਸ਼ਣ ਤੋਂ ਬਾਅਦ ਹੋਈ 'ਸਟੇਜ ਸ਼ੁੱਧੀਕਰਨ' ਰਸਮ ਦੀ ਨਿੰਦਾ ਕਰਨ ਲਈ ਪੰਜਾਬ ਕਾਂਗਰਸ ਨੇ ਅੱਜ ਜਲੰਧਰ ਵਿਚ ਭਾਜਪਾ ਵਿਰੁੱਧ ਪ੍ਰਦਰਸ਼ਨ ਕੀਤਾ। ਦੇਸ਼ਭਗਤ ਯਾਦਗਾਰ ਹਾਲ ਵਿਖੇ, ਕਾਂਗਰਸ ਲੀਡਰਸ਼ਿਪ ਨੇ ਭਾਜਪਾ 'ਤੇ ਜਾਤੀਵਾਦ ਦੀ ਰਾਜਨੀਤੀ ਵਿਚ ਸ਼ਾਮਲ ਹੋਣ ਦਾ ਦੋਸ਼ ਲਗਾਇਆ। ਕਾਂਗਰਸੀ ਆਗੂਆਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਕਾਰਵਾਈ ਸਿਰਫ਼ ਪਾਰਟੀ ਪ੍ਰਧਾਨ ਦਾ ਅਪਮਾਨ ਨਹੀਂ ਸਗੋਂ ਸੰਵਿਧਾਨ ਦੀ ਆਤਮਾ, ਸਮਾਨਤਾ ਦੇ ਅਧਿਕਾਰ ਅਤੇ ਸਮੂਹਿਕ ਸਮਾਜਿਕ ਮਾਨਸਿਕਤਾ 'ਤੇ ਸਿੱਧਾ ਹਮਲਾ ਹੈ।

ਜਲੰਧਰ ਦੇ ਸੰਸਦ ਮੈਂਬਰ ਤੇ ਸਾਬਕਾ ਮੁੱਕ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੈਂਟ ਦੇ ਵਿਧਾਇਕ ਪਰਗਟ ਸਿੰਘ ਨੇ ਇਸ ਘਟਨਾ ਨੂੰ ਸੰਵਿਧਾਨ ਦੇ ਅਨੁਛੇਦ 14, 15 ਅਤੇ 17 ਦੀ ਉਲੰਘਣਾ ਦੱਸਿਆ, ਜੋ ਹਰ ਨਾਗਰਿਕ ਨੂੰ ਸਮਾਨਤਾ ਦੇ ਅਧਿਕਾਰ ਦੀ ਗਰੰਟੀ ਦਿੰਦੇ ਹਨ। ਪਾਰਟੀ ਆਗੂਆਂ ਨੇ ਦੋਸ਼ ਲਗਾਇਆ ਕਿ ਆਜ਼ਾਦੀ ਦੇ 75 ਸਾਲ ਬਾਅਦ ਵੀ ਭਾਜਪਾ ਮਹਿੰਗਾਈ, ਬੇਰੁਜ਼ਗਾਰੀ, ਆਰਥਿਕ ਸੰਕਟ ਅਤੇ ਵਿਦੇਸ਼ ਨੀਤੀ ਵਰਗੇ ਮਹੱਤਵਪੂਰਨ ਮੁੱਦਿਆਂ ਤੋਂ ਜਨਤਾ ਦਾ ਧਿਆਨ ਹਟਾਉਣ ਲਈ ਦੇਸ਼ ਨੂੰ ਜਾਤੀ ਅਤੇ ਧਾਰਮਿਕ ਲੀਹਾਂ 'ਤੇ ਵੰਡਣ ਦੀ ਨੀਤੀ 'ਤੇ ਚੱਲ ਰਹੀ ਹੈ। ਪੰਜਾਬ ਦੇ ਗੁਰੂਆਂ ਅਤੇ ਪੀਰਾਂ ਦੁਆਰਾ ਪ੍ਰਸਾਰਿਤ 'ਸੰਗਤ ਅਤੇ ਪੰਗਤ' ਦੇ ਸੰਦੇਸ਼ ਨੂੰ ਦੁਹਰਾਉਂਦੇ ਹੋਏ ਕਾਂਗਰਸੀ ਆਗੂਆਂ ਨੇ ਐਲਾਨ ਕੀਤਾ ਕਿ ਪੰਜਾਬ ਦੀ ਧਰਤੀ ‘ਮਨੁਸਮ੍ਰਿਤੀ’ ਵਿਚ ਜੜ੍ਹੀ ਹੋਈ ਅਜਿਹੀ ਵਿਤਕਰੇ ਵਾਲੀ ਮਾਨਸਿਕਤਾ ਨੂੰ ਕਦੇ ਵੀ ਸਵੀਕਾਰ ਨਹੀਂ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਦੀ 15 ਦਿਨਾਂ ਵਿਚ ਛੇਵੀਂ ਵੱਡੀ ਕਾਮਯਾਬੀ ਅਗਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੀ ਪੰਜਾਬ ਸਰਕਾਰ ਨਾਲ ਕਈ ਮੰਗਾਂ ’ਤੇ ਬਣਨ ਸਹਿਮਤੀ
Ad Position 24