07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਡਰੋਨ ਗਤੀਵਿਧੀ ਕਾਰਨ ਦਿੱਲੀ ’ਚ ਰੁਕੀ ਮਲੇਸ਼ੀਆ ਏਅਰਲਾਈਨ ਦੀ ਉਡਾਣ 24 ਘੰਟਿਆਂ ਬਾਅਦ ਦੇਰ ਰਾਤ ਰਾਜਾਸਾਂਸੀ ਪੁੱਜੀ

ਅਜਨਾਲਾ/ਰਾਜਾਸਾਂਸੀ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਅਜਨਾਲਾ/ਰਾਜਾਸਾਂਸੀ, 7 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ)- ਬੀਤੀ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਨੇੜੇ ਡਰੋਨ ਗਤੀਵਿਧੀ ਕਾਰਨ ਪੈਦਾ ਹੋਈ ਸੁਰੱਖਿਆ ਸਥਿਤੀ ਦੇ ਚੱਲਦਿਆਂ ਦਿੱਲੀ ਵਿਖੇ ਰੋਕੀ ਗਈ ਮਲੇਸ਼ੀਆ ਏਅਰਲਾਈਨ ਦੀ ਉਡਾਣ ਕਰੀਬ 24 ਘੰਟਿਆਂ ਬਾਅਦ ਅੱਜ ਰਾਜਾਸਾਂਸੀ ਹਵਾਈ ਅੱਡੇ ’ਤੇ ਪਹੁੰਚੀ। ਉਡਾਣ ਦੇ ਪਹੁੰਚਣ ਨਾਲ ਦਿੱਲੀ ਵਿਚ ਰਾਤ ਤੋਂ ਹੋਟਲ ’ਚ ਠਹਿਰੇ ਵਿਦੇਸ਼ਾਂ ਤੋਂ ਆਏ ਯਾਤਰੂਆਂ ਨੇ ਰਾਹਤ ਦਾ ਸਾਹ ਲਿਆ।

ਜਾਣਕਾਰੀ ਅਨੁਸਾਰ ਉਕਤ ਉਡਾਣ ਰਾਹੀਂ ਸ੍ਰੀ ਅੰਮ੍ਰਿਤਸਰ ਸਾਹਿਬ ਆਉਣ ਵਾਲੇ ਯਾਤਰੂ ਦਿੱਲੀ ਵਿਚ ਉਡਾਣ ਰੁਕਣ ਕਾਰਨ ਇਕ ਹੋਟਲ ਵਿਚ ਬੈਠ ਕੇ ਲੰਮਾ ਸਮਾਂ ਉਡੀਕ ਕਰਦੇ ਰਹੇ। ਉਡਾਣ ਰਾਜਾਸਾਂਸੀ ਪਹੁੰਚਣ ਉਪਰੰਤ ਉਹ ਆਪਣੀ ਮੰਜ਼ਿਲ ਵੱਲ ਨੂੰ ਰਵਾਨਾ ਹੋਏ।

ਇਸੇ ਦੌਰਾਨ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਕੁਆਲਾਲੰਪੁਰ ਜਾਣ ਵਾਲੇ ਉਹ ਯਾਤਰੂ ਵੀ, ਜੋ ਬੀਤੀ ਰਾਤ ਤੋਂ ਰਾਜਾਸਾਂਸੀ ਹਵਾਈ ਅੱਡੇ ਨੇੜੇ ਹੋਟਲ ਵਿਚ ਠਹਿਰੇ ਹੋਏ ਸਨ, ਇਸੇ ਉਡਾਣ ਰਾਹੀਂ ਕੁਆਲਾਲੰਪੁਰ ਲਈ ਰਵਾਨਾ ਕੀਤੇ ਗਏ। ਕਰੀਬ 24 ਘੰਟਿਆਂ ਦੀ ਦੇਰੀ ਮਗਰੋਂ ਉਡਾਣ ਦੀ ਆਵਾਜਾਈ ਬਹਾਲ ਹੋਣ ਨਾਲ ਯਾਤਰੂਆਂ ਦੇ ਨਾਲ-ਨਾਲ ਉਨ੍ਹਾਂ ਨੂੰ ਲੈਣ ਅਤੇ ਛੱਡਣ ਆਏ ਪਰਿਵਾਰਕ ਮੈਂਬਰਾਂ ਨੂੰ ਵੀ ਰਾਹਤ ਮਿਲੀ।

Ad Position 22
No active advertisement
ਅਗਲੀ ਖ਼ਬਰ ਦੋ ਧਿਰਾਂ ਦੀ ਹੋਈ ਲੜਾਈ ਵਿਚ ਦੋ ਔਰਤਾਂ ਸਮੇਤ 7 ਵਿਅਕਤੀ ਜ਼ਖਮੀ
Ad Position 24