27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਅਮਰੀਕਾ ਵਲੋਂ 5 ਈਰਾਨੀ ਟੈਂਕਰਾਂ ’ਤੇ ਹਮਲਾ

ਤਹਿਰਾਨ/ਵਾਸ਼ਿੰਗਟਨ, 9 ਸਤੰਬਰ- ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਇਕ ਵਾਰ ਫਿਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਬੀਤੇ ਦਿਨ ਈਰਾਨ ਨਾਲ ਸੰਬੰਧਿਤ ਪੰਜ ਤੇਲ ਟੈਂਕਰਾਂ 'ਤੇ ਹਮਲਾ ਕੀਤਾ।

Ad Position 21
No active advertisement
ਅਜੀਤ ਡੈਸਕ 09-09-2026

ਤਹਿਰਾਨ/ਵਾਸ਼ਿੰਗਟਨ, 9 ਸਤੰਬਰ- ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਇਕ ਵਾਰ ਫਿਰ ਵੱਧ ਗਿਆ ਹੈ। ਅਮਰੀਕੀ ਫੌਜ ਨੇ ਬੀਤੇ ਦਿਨ ਈਰਾਨ ਨਾਲ ਸੰਬੰਧਿਤ ਪੰਜ ਤੇਲ ਟੈਂਕਰਾਂ 'ਤੇ ਹਮਲਾ ਕੀਤਾ। ਘੰਟਿਆਂ ਬਾਅਦ ਈਰਾਨ ਨੇ ਜਾਰਡਨ ਵਿਚ ਇਕ ਅਮਰੀਕੀ ਫੌਜੀ ਅੱਡੇ ਵੱਲ 20 ਬੈਲਿਸਟਿਕ ਮਿਜ਼ਾਈਲਾਂ ਦਾਗੀਆਂ। ਜਾਰਡਨ ਦੀ ਫੌਜ ਨੇ ਦਾਅਵਾ ਕੀਤਾ ਕਿ ਉਸਦੀ ਹਵਾਈ ਰੱਖਿਆ ਪ੍ਰਣਾਲੀ ਨੇ 18 ਮਿਜ਼ਾਈਲਾਂ ਨੂੰ ਸੁੱਟ ਦਿੱਤਾ, ਜਦੋਂ ਕਿ ਦੋ ਨੇ ਨਿਜਾਤ ਵਾਲੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ।

ਯੂ.ਐਸ. ਸੈਂਟਰਲ ਕਮਾਂਡ (ਸੈਂਟਕਾਮ) ਨੇ ਕਿਹਾ ਕਿ ਈਰਾਨ ਨੇ ਪਿਛਲੇ ਦੋ ਦਿਨਾਂ ਵਿਚ ਦੋ ਵਾਰ ਬੈਲਿਸਟਿਕ ਮਿਜ਼ਾਈਲਾਂ ਨਾਲ ਅਮਰੀਕੀ ਜਲ ਸੈਨਾ ਦੇ ਜੰਗੀ ਜਹਾਜ਼ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਜਵਾਬ ਵਿਚ ਯੂ.ਐਸ ਫੌਜ ਨੇ ਈਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (ਆਈਆਰਜੀਸੀ) ਨਾਲ ਸੰਬੰਧਿਤ ਤੇਲ ਟੈਂਕਰਾਂ 'ਤੇ ਹਮਲਾ ਕੀਤਾ। ਅਮਰੀਕਾ ਨੇ ਓਮਾਨ ਦੀ ਖਾੜੀ ਵਿਚ ਚਾਰ ਤੇਲ ਟੈਂਕਰਾਂ ਅਤੇ ਇਕ ਨੂੰ ਖਰਗ ਟਾਪੂ ਦੇ ਨੇੜੇ ਨਿਸ਼ਾਨਾ ਬਣਾਇਆ।

ਯੂ.ਐਸ. ਨੇ ਦਾਅਵਾ ਕੀਤਾ ਕਿ ਹਮਲਾ ਕੀਤੇ ਗਏ ਪੰਜ ਟੈਂਕਰ ਇਕ ਅਰਬ ਡਾਲਰ ਦੇ ਸ਼ੈਡੋ ਨੈੱਟਵਰਕ ਦਾ ਹਿੱਸਾ ਸਨ, ਜੋ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਾਂ ਅਤੇ ਇਸ ਦੇ ਸਹਿਯੋਗੀਆਂ ਲਈ ਫੰਡ ਇਕੱਠਾ ਕਰਦਾ ਹੈ।

ਯੂ.ਐਸ. ਫੌਜ ਨੇ ਕਿਹਾ ਕਿ ਹਮਲੇ ਤੋਂ ਪਹਿਲਾਂ ਟੈਂਕਰ ਦੇ ਚਾਲਕ ਦਲ ਨੂੰ ਜਹਾਜ਼ ਨੂੰ ਖਾਲੀ ਕਰਨ ਦੀ ਹਦਾਇਤ ਦਿੱਤੀ ਗਈ ਸੀ।

Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਢਿਲਵਾਂ ਨੇੜੇ ਲੱਗਾ ਜਾਮ ਅਗਲੀ ਖ਼ਬਰ ⭐️ਮਾਣਕ ਮੋਤੀ⭐️
Ad Position 24