09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਟੋਲ ਪਲਾਜ਼ਾ ਢਿਲਵਾਂ ਨੇੜੇ ਲੱਗਾ ਜਾਮ

ਢਿਲਵਾਂ, (ਕਪੂਰਥਲਾ) 9 ਸਤੰਬਰ (ਪ੍ਰਵੀਨ ਕੁਮਾਰ)- ਅੱਜ ਸਵੇਰ ਤੋਂ ਹੀ ਜਲੰਧਰ-ਅੰਮ੍ਰਿਤਸਰ ਮੁੱਖ ਰਾਸ਼ਟਰੀ ਰਾਜ ਮਾਰਗ ’ਤੇ ਢਿਲਵਾਂ ਤੋਂ ਬਿਆਸ ਤੱਕ ਵਾਹਨਾਂ ਦਾ ਵੱਡਾ ਜਾਮ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਢਿਲਵਾਂ, (ਕਪੂਰਥਲਾ) 9 ਸਤੰਬਰ (ਪ੍ਰਵੀਨ ਕੁਮਾਰ)- ਅੱਜ ਸਵੇਰ ਤੋਂ ਹੀ ਜਲੰਧਰ-ਅੰਮ੍ਰਿਤਸਰ ਮੁੱਖ ਰਾਸ਼ਟਰੀ ਰਾਜ ਮਾਰਗ ’ਤੇ ਢਿਲਵਾਂ ਤੋਂ ਬਿਆਸ ਤੱਕ ਵਾਹਨਾਂ ਦਾ ਵੱਡਾ ਜਾਮ ਦੇਖਣ ਨੂੰ ਮਿਲ ਰਿਹਾ ਹੈ, ਜਿਸ ਨਾਲ ਮੁਸਾਫ਼ਰਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਦਰਿਆ ਬਿਆਸ ’ਤੇ ਬਣੇ ਪੁੱਲ ਤੋਂ ਥੋੜਾ ਅੱਗੇ ਬਿਆਸ ਦੀ ਤਰਫ਼ ਸੜਕ ਦਾ ਕੰਮ ਚੱਲਣ ਕਰਕੇ ਪੁੱਲ ਦੇ ਇਕ ਸਾਈਡ ਤੋਂ ਹੀ ਵਾਹਨਾਂ ਦੀ ਆਵਾਜਾਈ ਚੱਲ ਰਹੀ ਹੈ, ਜਿਸ ਨਾਲ ਵਧਦੀ ਆਵਾਜਾਈ ਦੇ ਕਾਰਨ ਜਾਮ ਦੀ ਸਥਿਤੀ ਪੈਦਾ ਹੋ ਰਹੀ ਹੈ।

ਦੱਸਣਯੋਗ ਹੈ ਕਿ ਵਾਹਨ ਚਾਲਕਾਂ ਵਲੋਂ ਅੱਗੇ ਵੱਧਣ ਦੀ ਕਾਹਲੀ ਵਿਚ ਸਾਰੀ ਸੜਕ ਜਾਮ ਕੀਤੀ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਵਾਹਨਾਂ ਦੀ ਵਧਦੀ ਗਿਣਤੀ ਦੇ ਕਾਰਨ ਫੋਰ ਲੇਨ ਸੜਕ ਰਾਹੀਂ ਆਵਾਜਾਈ ਸੁਚਾਰ ਢੰਗ ਨਾਲ ਨਹੀਂ ਚੱਲ ਰਹੀ। ਇਸ ਸੰਬੰਧੀ ਰੋਜ਼ਾਨਾ ਆਉਣ ਜਾਣ ਵਾਲੇ ਵਿਅਕਤੀਆਂ ਦਾ ਕਹਿਣਾ ਹੈ ਕਿ ਉਕਤ ਸੜਕ ਨੂੰ ਛੇ ਲੇਨ ਕੀਤਾ ਜਾਵੇ ਤਾਂ ਜੋ ਆਵਾਜਾਈ ਵਿਚ ਕੋਈ ਵਿਘਨ ਨਾ ਪਵੇ ।

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ ਗਾਇਕ ਐਮੀ ਵਿਰਕ ਦੀ ਕਾਰ ’ਤੇ ਗੋਲੀਬਾਰੀ ਅਗਲੀ ਖ਼ਬਰ ਅਮਰੀਕਾ ਵਲੋਂ 5 ਈਰਾਨੀ ਟੈਂਕਰਾਂ ’ਤੇ ਹਮਲਾ
Ad Position 24