29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਡੇਰਾਬੱਸੀ ਬਾਰ ਦੀ ਪ੍ਰਧਾਨਗੀ ਮੁੜ ਦੱਪਰ ਦੇ ਨਾਂ, 16 ਵੋਟਾਂ ਨਾਲ ਜਿੱਤ ਕੀਤੀ ਦਰਜ

ਡੇਰਾਬੱਸੀ (ਮੋਹਾਲੀ), 11 ਸਤੰਬਰ (ਰਣਬੀਰ ਸਿੰਘ ਪੜ੍ਹੀ)- ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀਆਂ...

Ad Position 21
No active advertisement
ਅਜੀਤ ਡੈਸਕ 11-09-2026

ਡੇਰਾਬੱਸੀ (ਮੋਹਾਲੀ), 11 ਸਤੰਬਰ (ਰਣਬੀਰ ਸਿੰਘ ਪੜ੍ਹੀ)- ਬਾਰ ਐਸੋਸੀਏਸ਼ਨ ਡੇਰਾਬੱਸੀ ਦੀ ਸਾਲ 2026-27 ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਮੌਜੂਦਾ ਪ੍ਰਧਾਨ ਵਿਕਰਮਜੀਤ ਸਿੰਘ ਦੱਪਰ ਨੇ 16 ਵੋਟਾਂ ਹਾਸਲ ਕਰਕੇ ਮੁੜ ਪ੍ਰਧਾਨਗੀ ਦੀ ਕੁਰਸੀ ਆਪਣੇ ਨਾਂ ਕਰ ਲਈ। ਇਸੇ ਤਰ੍ਹਾਂ ਸ਼ਿਵ ਸ਼ਰਮਾ 189 ਵੋਟਾਂ ਨਾਲ ਮੀਤ ਪ੍ਰਧਾਨ, ਜਗਤਾਰ ਸਿੰਘ ਬਾਛਲ 161 ਵੋਟਾਂ ਨਾਲ ਸਕੱਤਰ ਅਤੇ ਵੀਪਨ ਕੁਮਾਰ 154 ਵੋਟਾਂ ਨਾਲ ਖਜ਼ਾਨਚੀ ਚੁਣੇ ਗਏ।

ਮਹਿਲਾਵਾਂ ਲਈ ਰਾਖਵੇਂ ਸੰਯੁਕਤ ਸਕੱਤਰ ਦੇ ਅਹੁਦੇ 'ਤੇ ਸੁਮਨ ਰਾਣੀ ਨੇ 136 ਵੋਟਾਂ ਨਾਲ ਜਿੱਤ ਦਰਜ ਕੀਤੀ, ਜਦਕਿ ਸੋਨੀਆ ਭਾਰਦਵਾਜ 223 ਵੋਟਾਂ ਹਾਸਲ ਕਰਕੇ ਮਹਿਲਾ ਰਾਖਵੇਂ ਕਾਰਜਕਾਰਨੀ ਮੈਂਬਰ ਚੁਣੀ ਗਈ। ਇਸ ਤੋਂ ਪਹਿਲਾਂ ਗੀਤਿਕਾ ਗੋਇਲ ਮਹਿਲਾ ਮੀਤ ਪ੍ਰਧਾਨ ਅਤੇ ਅਨੁਭਵ ਸਿੰਗਲਾ ਲਾਇਬ੍ਰੇਰੀਅਨ ਦੇ ਅਹੁਦੇ ਲਈ ਬਿਨ੍ਹਾਂ ਮੁਕਾਬਲਾ ਚੁਣੇ ਜਾ ਚੁੱਕੇ ਹਨ। ਚੋਣ ਨਤੀਜੇ ਐਲਾਨੇ ਜਾਣ ਮਗਰੋਂ ਜੇਤੂ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।

Ad Position 22
No active advertisement
ਪਿਛਲੀ ਖ਼ਬਰ ਐਡਵੋਕੇਟ ਸ਼ਮਸ਼ੇਰ ਸਿੰੰਘ ਭਾਰਦਵਾਜ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਹਰਿਆਣਾ ਦੇ ਸਾਬਕਾ ਖੇਤੀਬਾੜੀ ਮੰਤਰੀ ਦੇ ਸਪੁੱਤਰ ਨੇ ਆਪਣੇ ਫਾਰਮ ਹਾਊਸ ਵਿਚ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ
Ad Position 24