18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਸ਼ੇ ਦਾ ਟੀਕਾ ਲਗਾਉਣ ਕਾਰਨ ਨੌਜਵਾਨ ਦੀ ਮੌਤ

ਸ੍ਰੀ ਚਮਕੌਰ ਸਾਹਿਬ,18 ਸਤੰਬਰ(ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਡਹਿਰ ਦਾ ਇਕ 32 ਸਾਲ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਅੱਛਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਮਾਪਿਆਂ ਨੇ ਦੋਸ਼ ਲਗਾਇਆ ਕਿ ਉਕਤ ਨੌਜਵਾਨ ਨੇ ਪਿੰਡ ਦੀ ਹੀ ਇਕ ਕਰਿਆਨੇ ਦੀ ਦੁਕਾਨ, ਜਿਥੇ ਕਿ ਨਸ਼ਾ ਵੱਡੀ ਪੱਧਰ ’ਤੇ ਵਿਕਦਾ ਹੈ, ਤੋਂ ਲਿਆ ਕੇ ਬਾਥਰੂਮ ਵਿਚ ਵੜ ਕੇ ਟੀਕਾ ਲਗਾਇਆ।

Ad Position 21
No active advertisement
ਅਜੀਤ ਡੈਸਕ 18-09-2026

ਸ੍ਰੀ ਚਮਕੌਰ ਸਾਹਿਬ,18 ਸਤੰਬਰ(ਜਗਮੋਹਣ ਸਿੰਘ ਨਾਰੰਗ)-  ਨਜ਼ਦੀਕੀ ਪਿੰਡ ਡਹਿਰ ਦਾ ਇਕ 32 ਸਾਲ ਦੇ ਨੌਜਵਾਨ ਹਰਵਿੰਦਰ ਸਿੰਘ ਪੁੱਤਰ ਅੱਛਰ ਸਿੰਘ ਦੀ ਨਸ਼ੇ ਕਾਰਨ ਮੌਤ ਹੋ ਗਈ। ਮਾਪਿਆਂ ਨੇ ਦੋਸ਼ ਲਗਾਇਆ ਕਿ ਉਕਤ ਨੌਜਵਾਨ ਨੇ ਪਿੰਡ ਦੀ ਹੀ ਇਕ ਕਰਿਆਨੇ ਦੀ ਦੁਕਾਨ, ਜਿਥੇ ਕਿ ਨਸ਼ਾ ਵੱਡੀ ਪੱਧਰ ’ਤੇ ਵਿਕਦਾ ਹੈ, ਤੋਂ ਲਿਆ ਕੇ ਬਾਥਰੂਮ ਵਿਚ ਵੜ ਕੇ ਟੀਕਾ ਲਗਾਇਆ। ਉਨ੍ਹਾਂ ਦੱਸਿਆ ਕਿ ਉਕਤ ਨੌਜਵਾਨ ਨੇ ਟੀਕਾ ਲਗਾਉਣ ਸਮੇਂ ਬਾਥਰੂਮ ਦੀ ਅੰਦਰੋ ਕੁੰਡੀ ਬੰਦ ਕਰ ਲਈ, ਜਦੋ ਕਾਫ਼ੀ ਸਮਾਂ ਬਾਹਰ ਨਾ ਨਿਕਲਿਆਂ ਤਾਂ ਉਸ ਦੀ ਮਾਤਾ ਨੇ ਕਾਫ਼ੀ ਦਰਵਾਜ਼ਾ ਖੜਕਾਇਆ ਤੇ ਜਦੋਂ ਉਹ ਕੁੰਡੀ ਖੋਲ੍ਹ ਕੇ ਬਾਹਰ ਨਿਕਲਿਆਂ ਤਾਂ ਉਥੇ ਹੀ ਡਿੱਗ ਗਿਆ,ਉਸ ਨੂੰ ਤੁਰੰਤ ਸ੍ਰੀ ਚਮਕੌਰ ਸਾਹਿਬ ਦੇ ਸਬ ਡਵੀਜ਼ਨਲ ਹਸਪਤਾਲ ਲਿਆਂਦਾ ਗਿਆ, ਜਿਥੇ ਡਿਊਟੀ ’ਤੇ ਮੌਜੂਦ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਮੌਕੇ ’ਤੇ ਪੁੱਜੇ ਥਾਣਾ ਮੁਖੀ ਨੇ ਕਿਹਾ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ ਅਤੇ ਬਿਆਨ ਦਰਜ ਕਰਕੇ ਦੁਕਾਨਦਾਰ ’ਤੇ ਸਖ਼ਤ ਮਾਮਲਾ ਦਰਜ ਕੀਤਾ ਜਾਵੇਗਾ। ਇਸ ਘਟਨਾ ਦੀ ਖਬਰ ਫੈਲਦਿਆਂ ਹੀ ਲੋਕ ਹਸਪਤਾਲ ਇਕੱਠੈ ਹੋਣੇ ਸ਼ੁਰੂ ਹੋ ਗਏ । ਮੌਕੇ ’ਤੇ ਪੁੱਜੇ ਸਮਾਜ ਸੇਵੀ ਤਾਰਾ ਚੰਦ ਜੰਡ ਸਾਹਿਬ ਅਤੇ ਕਰਨ ਕੰਧੋਲਾ ਨੇ ਕਿਹਾ ਕਿ ਜੇਕਰ ਉਕਤ ਦੁਕਾਨਦਾਰ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਸੰਘਰਸ਼ ਵਿੱਢਿਆ ਜਾਵੇਗਾ।

Ad Position 22
No active advertisement
ਪਿਛਲੀ ਖ਼ਬਰ ਡੀ.ਏ. ਦੇ ਮੁੱਦੇ ’ਤੇ ਸਰਕਾਰ ਤੇ ਮੁਲਾਜ਼ਮ ਜਥੇਬੰਦੀਆਂ ਵਿਚਾਲੇ ਬਣੀ ਸਹਿਮਤੀ ਅਗਲੀ ਖ਼ਬਰ ਪੂਰੇ ਪੰਜਾਬ ’ਚ ਚਲਾਈ ਜਾਵੇਗੀ ਨਸ਼ਾ ਮੁਕਤੀ ਮੁਹਿੰਮ- ਜੈ ਇੰਦਰ ਕੌਰ
Ad Position 24