18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨਿਠਾਰੀ ਕਤਲਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੇ ਕੀਤੀ ਖੁਦਕੁਸ਼ੀ

ਦੇਹਰਾਦੂਨ, 18 ਸਤੰਬਰ- ਨਿਠਾਰੀ ਕਤਲ ਕਾਂਡ ਵਿਚ ਬਰੀ ਹੋਏ ਸੁਰਿੰਦਰ ਕੋਲੀ ਦੀ ਲਾਸ਼ ਅੱਜ ਸਵੇਰੇ ਹਰਿਦੁਆਰ ਵਿਚ ਲਾਲ ਮਾਤਾ ਮੰਦਰ ਨੇੜੇ ਸਪਤ ਸਰੋਵਰ ਰੋਡ 'ਤੇ ਸਥਿਤ ਇਕ ਚਾਹ ਦੇ ਖੋਖੇ ਵਿਚ ਮਿਲੀ।

Ad Position 21
No active advertisement
ਅਜੀਤ ਡੈਸਕ 18-09-2026

ਦੇਹਰਾਦੂਨ, 18 ਸਤੰਬਰ- ਨਿਠਾਰੀ ਕਤਲ ਕਾਂਡ ਵਿਚ ਬਰੀ ਹੋਏ ਸੁਰਿੰਦਰ ਕੋਲੀ ਦੀ ਲਾਸ਼ ਅੱਜ ਸਵੇਰੇ ਹਰਿਦੁਆਰ ਵਿਚ ਲਾਲ ਮਾਤਾ ਮੰਦਰ ਨੇੜੇ ਸਪਤ ਸਰੋਵਰ ਰੋਡ 'ਤੇ ਸਥਿਤ ਇਕ ਚਾਹ ਦੇ ਖੋਖੇ ਵਿਚ ਮਿਲੀ। ਮੰਨਿਆ ਜਾ ਰਿਹਾ ਹੈ ਕਿ ਉਸਨੇ ਖੁਦਕੁਸ਼ੀ ਕੀਤੀ ਹੈ। 50 ਸਾਲਾ ਕੋਲੀ ਪਿਛਲੇ ਕੁਝ ਸਮੇਂ ਤੋਂ ਹਰਿਦੁਆਰ ਵਿਚ ਰਹਿ ਰਿਹਾ ਸੀ ਅਤੇ ਉਸ ਨੇ ਹਾਲ ਹੀ ਵਿਚ ਚਾਹ ਦਾ ਇਹ ਖੋਖਾ ਕਿਰਾਏ 'ਤੇ ਲਿਆ ਸੀ। ਹਰਿਦੁਆਰ ਪੁਲਿਸ ਦਾ ਦਾਅਵਾ ਹੈ ਕਿ ਸੁਰਿੰਦਰ ਕੋਲੀ ਨੇ ਫਾਹਾ ਲੈ ਕੇ ਖੁਦਕੁਸ਼ੀ ਕੀਤੀ ਹੈ, ਫਿਲਹਾਲ ਕੋਈ ਖੁਦਕੁਸ਼ੀ ਨੋਟ ਬਰਾਮਦ ਨਹੀਂ ਹੋਇਆ ਹੈ।

ਸ਼ੁੱਕਰਵਾਰ ਸਵੇਰੇ ਕਰੀਬ 11 ਵਜੇ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ। ਮੁੱਢਲੀ ਜਾਂਚ ਅਨੁਸਾਰ ਇਸ ਖੁਦਕੁਸ਼ੀ ਪਿੱਛੇ ਪਰਿਵਾਰਕ ਝਗੜਿਆਂ ਦਾ ਕਾਰਨ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਕੋਲੀ ਅਤੇ ਕਾਰੋਬਾਰੀ ਮੋਨਿੰਦਰ ਸਿੰਘ ਪੰਧੇਰ 2006 ਦੇ ਨਿਠਾਰੀ ਸੀਰੀਅਲ ਕਤਲ ਕਾਂਡ ਵਿਚ ਮੁਲਜ਼ਮ ਸਨ। ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ ਜਦੋਂ ਨੋਇਡਾ ਵਿਚ ਪੰਧੇਰ ਦੇ ਘਰ ਦੇ ਪਿੱਛੇ ਬਣੇ ਇਕ ਨਾਲੇ ਵਿਚੋਂ ਅੱਠ ਬੱਚਿਆਂ ਦੇ ਪਿੰਜਰ ਮਿਲੇ ਸਨ।

Ad Position 22
No active advertisement
ਪਿਛਲੀ ਖ਼ਬਰ ਰੇਲਵੇ ਲਾਈਨ ਤੋਂ ਸਿਰ ਧੜ ਨਾਲੋਂ ਵੱਖ ਹੋਈ ਲਾਸ਼ ਬਰਾਮਦ ਅਗਲੀ ਖ਼ਬਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿਚ ਪਹੁੰਚੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ
Ad Position 24