18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਰੇਲਵੇ ਲਾਈਨ ਤੋਂ ਸਿਰ ਧੜ ਨਾਲੋਂ ਵੱਖ ਹੋਈ ਲਾਸ਼ ਬਰਾਮਦ

ਖਮਾਣੋ,18 ਸਤੰਬਰ (ਮਨਮੋਹਨ ਸਿੰਘ ਕਲੇਰ) - ਰੇਲਵੇ ਪੁਲਿਸ ਮੋਰਿੰਡਾ ਨੇ ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਲਾਈਨ ਤੋਂ ਪਿੰਡ ਬਿਲਾਸਪੁਰ ਅਤੇ ਰੇਲਵੇ ਸਟੇਸ਼ਨ ਖਮਾਣੋ ਵਿਚਕਾਰ ਇਕ ਸਿਰ ਧੜ ਨਾਲੋਂ ਰੇਲ ਥੱਲੇ ਆ ਕੇ ਕੱਟੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ।

Ad Position 21
No active advertisement
ਅਜੀਤ ਡੈਸਕ 18-09-2026

ਖਮਾਣੋ,18 ਸਤੰਬਰ (ਮਨਮੋਹਨ ਸਿੰਘ ਕਲੇਰ) - ਰੇਲਵੇ ਪੁਲਿਸ ਮੋਰਿੰਡਾ ਨੇ ਨਿਊ ਲੁਧਿਆਣਾ ਚੰਡੀਗੜ੍ਹ ਰੇਲਵੇ ਲਾਈਨ ਤੋਂ ਪਿੰਡ ਬਿਲਾਸਪੁਰ ਅਤੇ ਰੇਲਵੇ ਸਟੇਸ਼ਨ ਖਮਾਣੋ ਵਿਚਕਾਰ ਇਕ ਸਿਰ ਧੜ ਨਾਲੋਂ ਰੇਲ ਥੱਲੇ ਆ ਕੇ ਕੱਟੀ ਲਾਸ਼ ਬਰਾਮਦ ਕੀਤੀ ਹੈ, ਜਿਸ ਦੀ ਸ਼ਨਾਖਤ ਨਹੀਂ ਹੋ ਸਕੀ ਹੈ। ਇਸ ਸੰਬੰਧੀ ਰੇਲਵੇ ਪੁਲਿਸ ਦੇ ਸਹਾਇਕ ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੀ ਰਾਤ ਸਵਾ ਦੋ ਵਜੇ ਉਕਤ ਸਥਾਨ ’ਤੇ ਪਈ ਲਾਸ਼ ਹੋਣ ਸੰਬੰਧੀ ਸੂਚਨਾ ਮਿਲੀ ਸੀ। ਜਿਸ ’ਤੇ ਉਨ੍ਹਾਂ ਮੌਕੇ ’ਤੇ ਜਾ ਕੇ ਜਦੋਂ ਲਾਸ਼  ਅਤੇ ਮਾਮਲੇ ਦੀ ਜਾਂਚ ਕੀਤੀ ਕਿ ਇਕ ਵਿਅਕਤੀ ਦੀ ਸਿਰ ਧੜ ਨਾਲੋਂ ਕੱਟੇ ਰੇਲ ਥੱਲੇ ਆ ਕੇ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਕੋਲੋਂ ਸ਼ਨਾਖਤ ਦਾ ਕੋਈ ਵੀ ਸਬੂਤ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਵਿਅਕਤੀ ਸਿਰ ਤੋਂ ਮੋਨਾ, ਦਾੜੀ ਕੱਟਿਆ 50 ਸਾਲਾਂ ਵਿਅਕਤੀ ਜਾਪਦਾ ਹੈ, ਜੋ ਕਿ ਦੇਖਣ ਵਿਚ ਪੰਜਾਬੀ ਹੈ ।ਇਸ ਤੋਂ ਇਲਾਵਾ ਉਸ ਨੇ ਕਾਲੀ ਬਨੈਣ ਅਤੇ ਗ੍ਰੇ ਰੰਗ ਦੀ ਪੈਂਟ ਪਹਿੰਨੀ ਹੋਈ ਹੈ। ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਬੰਧੀ ਕਾਨੂੰਨੀ ਕਾਰਵਾਈ ਕਰਦੇ ਹੋਏ ਰੇਲਵੇ ਪੁਲਿਸ ਵਲੋਂ ਲਾਸ਼ ਨੂੰ ਸ਼ਨਾਖਤ ਲਈ ਸਥਾਨਕ ਸਿਵਲ ਹਸਪਤਾਲ ਖਮਾਣੋ ਵਿਖੇ 72 ਘੰਟੇ ਸ਼ਨਾਖਤ ਲਈ ਰੱਖਿਆ ਹੈ ।

Ad Position 22
No active advertisement
ਪਿਛਲੀ ਖ਼ਬਰ ਕਿਸਾਨ ਯੂਨੀਅਨਾਂ ਧਰਨੇ ਤੋਂ ਕਰਨ ਪਰਹੇਜ਼- ਮੁੱਖ ਮੰਤਰੀ ਮਾਨ ਅਗਲੀ ਖ਼ਬਰ ਨਿਠਾਰੀ ਕਤਲਕਾਂਡ ਦੇ ਦੋਸ਼ੀ ਸੁਰਿੰਦਰ ਕੋਲੀ ਨੇ ਕੀਤੀ ਖੁਦਕੁਸ਼ੀ
Ad Position 24