20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਨਿਰਾਸ਼ਾ ਅਤੇ ਹਤਾਸ਼ ਮਾਨਸਿਕਤਾ ਕਾਰਨ ਰਾਹੁਲ ਗਾਂਧੀ ਦਿਨੋ-ਦਿਨ ਆਪਣਾ ਸਿਆਸੀ ਕੱਦ ਘਟਾ ਰਹੇ ਹਨ ਰਾਹੁਲ ਗਾਂਧੀ - ਤਰੁਣ ਚੁੱਘ

ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ 'ਛਾਤਰਾਂ ਕੀ ਗੂੰਜ' ਪ੍ਰੋਗਰਾਮ 'ਤੇ ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, " (ਡੀ.ਯੂ.ਐਸ.ਯੂ.) ਸਮੇਤ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ

Ad Position 21
No active advertisement
ਅਜੀਤ ਡੈਸਕ 20-09-2026

ਨਵੀਂ ਦਿੱਲੀ, 20 ਸਤੰਬਰ - ਰਾਹੁਲ ਗਾਂਧੀ ਦੇ 'ਛਾਤਰਾਂ ਕੀ ਗੂੰਜ' ਪ੍ਰੋਗਰਾਮ 'ਤੇ ਭਾਜਪਾ ਸੰਸਦ ਮੈਂਬਰ ਤਰੁਣ ਚੁੱਘ ਨੇ ਕਿਹਾ, " ਡੀ.ਯੂ.ਐਸ.ਯੂ. ਸਮੇਤ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਵਿਦਿਆਰਥੀਆਂ ਦੇ ਪ੍ਰਦਰਸ਼ਨ, ਏ.ਬੀ.ਵੀ.ਪੀ. (ਏ.ਬੀ.ਵੀ.ਪੀ.) ਦੀ ਜਿੱਤ ਅਤੇ ਐਨ.ਐਸ.ਯੂ.ਆਈ. (ਐਨ.ਐਸ.ਯੂ.ਆਈ.) ਦੀ ਹਾਰ—ਇਸ ਦੀ ਗੂੰਜ ਸਾਫ਼ ਸੁਣਾਈ ਦੇ ਰਹੀ ਹੈ। ਨਿਰਾਸ਼ਾ ਅਤੇ ਹਤਾਸ਼ ਮਾਨਸਿਕਤਾ ਕਾਰਨ ਰਾਹੁਲ ਗਾਂਧੀ ਦਿਨੋ-ਦਿਨ ਆਪਣਾ ਸਿਆਸੀ ਕੱਦ ਘਟਾ ਰਹੇ ਹਨ। ਲਗਾਤਾਰ ਹਾਰਾਂ ਨੇ ਉਨ੍ਹਾਂ ਨੂੰ ਕਮਜ਼ੋਰ ਕਰ ਦਿੱਤਾ ਹੈ ਅਤੇ ਉਹ ਇਕ 'ਨਾਰਾਜ਼ ਫੁੱਫੜ' ਵਾਂਗ ਇੱਧਰ-ਉੱਧਰ ਘੁੰਮ ਰਹੇ ਹਨ ਤੇ ਬਿਨਾਂ ਕਿਸੇ ਕਾਰਨ ਬੇਤੁਕੇ ਬਿਆਨ ਦੇ ਰਹੇ ਹਨ। ਮੈਂ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਕਿਸੇ ਚੰਗੇ ਮਨੋਵਿਗਿਆਨੀ ਤੋਂ ਉਨ੍ਹਾਂ ਦਾ ਇਲਾਜ ਕਰਵਾਉਣ। ਉਨ੍ਹਾਂ ਦੇ ਚਿਹਰੇ ਅਤੇ ਸ਼ਬਦਾਂ ਵਿਚ ਜਿਸ ਤਰ੍ਹਾਂ ਦੀ ਬੇਤੁਕੀ ਬੋਲਬਾਣੀ ਅਤੇ ਬੇਚੈਨੀ ਝਲਕਦੀ ਹੈ, ਉਸ ਨੂੰ ਦੇਖਦਿਆਂ ਉਨ੍ਹਾਂ ਨੂੰ ਕਿਸੇ ਚੰਗੇ ਡਾਕਟਰ ਨੂੰ ਦਿਖਾਉਣਾ ਚਾਹੀਦਾ ਹੈ। ਮਾਂ ਦਾ ਅਪਮਾਨ ਕਰਨਾ ਭਾਰਤੀ ਸੰਸਕ੍ਰਿਤੀ ਦੇ ਵਿਰੁੱਧ ਹੈ। ਮਾਂ ਕੋਈ ਸਿਆਸੀ ਮੁੱਦਾ ਨਹੀਂ ਹੋ ਸਕਦੀ। ਉਨ੍ਹਾਂ ਦਾ ਮਜ਼ਾਕ ਉਡਾਉਣਾ ਬਹੁਤ ਹੀ ਸ਼ਰਮਨਾਕ ਅਤੇ ਨਿੰਦਣਯੋਗ ਹੈ..."।

Ad Position 22
No active advertisement
ਪਿਛਲੀ ਖ਼ਬਰ ਭਲਕੇ ਪੀ.ਏ.ਸੀ. ਦੀ ਮੀਟਿੰਗ ਚ ਤਿੰਨ ਅਹਿਮ ਮੁੱਦਿਆਂ 'ਤੇ ਕਰਾਂਗੇ ਚਰਚਾ - ਵੇਣੂਗੋਪਾਲ ਅਗਲੀ ਖ਼ਬਰ ਨੌਜਵਾਨ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ
Ad Position 24