23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

'ਆਪ' ਆਗੂ. ਪ੍ਰੋ ਬਲਜਿੰਦਰ ਕੌਰ ਨੇ ਬਹਿਰੀਨ ਮਹਿਲਾ ਦੇ ਮਾਮਲੇ ਵਿਚ ਬਾਦਲ ਪਰਿਵਾਰ 'ਤੇ ਚੁੱਕੇ ਸਵਾਲ

ਲੁਧਿਆਣਾ, 23 ਸਤੰਬਰ (ਰੁਪੇਸ਼ ਕੁਮਾਰ) - ਬਹਿਰੀਨ ਦੀ ਮਹਿਲਾ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਉੱਪਰ ਲਗਾਏ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ...

Ad Position 21
No active advertisement
ਅਜੀਤ ਡੈਸਕ 23-09-2026

ਲੁਧਿਆਣਾ, 23 ਸਤੰਬਰ (ਰੁਪੇਸ਼ ਕੁਮਾਰ)  -  ਬਹਿਰੀਨ ਦੀ ਮਹਿਲਾ ਵਲੋਂ ਭਾਈ ਅਮਰਜੀਤ ਸਿੰਘ ਚਾਵਲਾ ਉੱਪਰ ਲਗਾਏ ਗੰਭੀਰ ਦੋਸ਼ਾਂ ਦੇ ਮਾਮਲੇ ਵਿਚ ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਪ੍ਰੋ. ਬਲਜਿੰਦਰ ਕੌਰ ਨੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਘੇਰਦਿਆਂ, ਸਿੱਧੇ ਤੌਰ 'ਤੇ ਬਾਦਲ ਪਰਿਵਾਰ ਨੂੰ ਸਵਾਲ ਕੀਤੇ ਹਨ।
ਸਰਕਟ ਹਾਊਸ, ਲੁਧਿਆਣਾ ਵਿਖੇ ਇਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ, 'ਆਪ' ਆਗੂ ਨੇ ਕਿਹਾ ਕਿ ਆਮ ਤੌਰ 'ਤੇ ਸਰਾਂ ਵਿਚ ਕਮਰਾ ਲੈਣ ਲਈ ਸਿਫਾਰਿਸ਼ ਕਰਵਾਉਣੀ ਪੈਂਦੀ ਹੈ। ਲੇਕਿਨ ਸਵਾਲ ਉਠਦਾ ਹੈ ਕਿ ਮਹਿਲਾ ਇੰਨਾ ਸਮਾਂ ਤੱਕ ਸਰਾਂ ਵਿਚ ਕਿਵੇਂ ਰਹੀ। ਉਨ੍ਹਾਂ ਨੇ ਕਿਹਾ ਕਿ ਇਸ ਘਟਨਾ ਸੰਬੰਧੀ ਬਾਦਲ ਪਰਿਵਾਰ ਦੀ ਚੁੱਪੀ 'ਤੇ ਸਵਾਲ ਖੜ੍ਹੇ ਹੁੰਦੇ ਹਨ। ਉਨ੍ਹਾਂ ਨੇ ਕਿਹਾ ਦੀ ਬਾਦਲ ਪਰਿਵਾਰ ਦੇ ਮਰਜ਼ੀ ਬਗੈਰ ਐਸ.ਜੀ.ਪੀ.ਸੀ. ਵਿਚ ਪੱਤਾ ਨਹੀਂ ਹਿਲਦਾ। ਇਸ ਸੰਬੰਧ ਵਿੱਚ ਉਨ੍ਹਾਂ ਨੇ ਬਾਦਲ ਪਰਿਵਾਰ ਤੋਂ ਜਵਾਬ ਮੰਗਿਆ ਹੈ।

Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਰਕਰਾਂ ਦੀ ਕਾਰ ਹਾਦਸਾਗ੍ਰਸਤ, ਇਕ ਮੌਤ-5 ਜ਼ਖਮੀ ਅਗਲੀ ਖ਼ਬਰ ਪੱਲੇਦਾਰਾਂ ਨੇ ਮੰਗਾਂ ਨੂੰ ਲੈ ਕੇ ਨੈਸ਼ਨਲ ਹਾਈਵੇ ਜਾਮ ਕਰਕੇ ਕੀਤਾ ਰੋਸ ਪ੍ਰਗਟ
Ad Position 24