23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਡੱਬਵਾਲੀ: ਪੈਟਰੋਲ ਪੰਪ ਤੋਂ ਦੋ ਨਕਾਬਪੋਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਲੁੱਟੇ

ਡੱਬਵਾਲੀ (ਹਰਿਆਣਾ), 23 ਸਤੰਬਰ (ਇਕਬਾਲ ਸਿੰਘ ਸ਼ਾਂਤ)- ਬੇਖ਼ੌਫ਼ ਲੁਟੇਰਿਆਂ ਅੱਗੇ ਜ਼ਿਲ੍ਹਾ ਪੁਲਿਸ ਦੀ ਸਖ਼ਤੀ ਨਾਕਾਫ਼ੀ...

Ad Position 21
No active advertisement
ਅਜੀਤ ਡੈਸਕ 23-09-2026

ਡੱਬਵਾਲੀ (ਹਰਿਆਣਾ), 23 ਸਤੰਬਰ (ਇਕਬਾਲ ਸਿੰਘ ਸ਼ਾਂਤ)- ਬੇਖ਼ੌਫ਼ ਲੁਟੇਰਿਆਂ ਅੱਗੇ ਜ਼ਿਲ੍ਹਾ ਪੁਲਿਸ ਦੀ ਸਖ਼ਤੀ ਨਾਕਾਫ਼ੀ ਸਾਬਤ ਹੋ ਰਹੀ ਹੈ। ਪਿੰਡ ਦੇਸੂਜੋਧਾ-ਜੋਗੇਵਾਲਾ ਰੋਡ ਸਥਿਤ ਸਮਾਘ ਪੈਟਰੋ ਕਿਸਾਨ ਸੇਵਾ ਕੇਂਦਰ ਪੈਟਰੋਲ ਪੰਪ ’ਤੇ ਅੱਜ ਬਾਅਦ ਦੁਪਹਿਰ ਦੋ ਨਕਾਬਪੋਸ਼ ਬਦਮਾਸ਼ਾਂ ਨੇ ਦਿਨ-ਦਿਹਾੜੇ 50 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਇਲਾਕੇ ਵਿਚ ਦਿਨ-ਦਿਹਾੜੇ ਲੁੱਟ ਦੀਆਂ ਵਾਰਦਾਤਾਂ ਕਾਰਨ ਖੌਫ਼ ਦਾ ਮਾਹੌਲ ਹੈ। ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ਾਂ ਵਿਚੋਂ ਦੋ ਜਣੇ ਪੰਪ ਅੰਦਰ ਦਾਖ਼ਲ ਹੋਏ ਅਤੇ ਕਰਮਚਾਰੀ ਤੋਂ ਨਕਦੀ ਵਾਲਾ ਬੈਗ ਖੋਹ ਕੇ ਤੀਜੇ ਸਾਥੀ ਨਾਲ ਫ਼ਰਾਰ ਹੋ ਗਏ।

ਵਾਰਦਾਤ ਦੌਰਾਨ ਕਰਮਚਾਰੀ ’ਤੇ ਕਿਰਪਾਨ ਨਾਲ ਵਾਰ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ, ਪਰ ਉਹ ਵਾਲ-ਵਾਲ ਬਚ ਗਿਆ। ਪੰਪ ਸੰਚਾਲਕ ਅੰਗਰੇਜ਼ ਸਿੰਘ ਅਨੁਸਾਰ ਦੁਪਹਿਰ ਕਰੀਬ 1:30 ਵਜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਪੰਪ ਦੇ ਬਾਹਰ ਪੁੱਜੇ। ਇਨ੍ਹਾਂ ਵਿਚੋਂ ਇਕ ਨੌਜਵਾਨ ਬਾਈਕ ਲੈ ਕੇ ਮੁੱਖ ਸੜਕ ’ਤੇ ਖੜ੍ਹਾ ਰਿਹਾ, ਜਦਕਿ ਮੂੰਹ ਢਕੇ ਦੋ ਨੌਜਵਾਨ ਪੈਦਲ ਪੰਪ ਅੰਦਰ ਦਾਖ਼ਲ ਹੋਏ। ਦੋਵਾਂ ਨੇ ਕੈਸ਼ ਵਾਲਾ ਬੈਗ ਖੋਹਣ ਦੌਰਾਨ 25 ਸਾਲਾ ਪੰਪ ਕਰਮਚਾਰੀ ਗੁਰਸਿਮਰਨ ਵਾਸੀ ਡੱਬਵਾਲੀ ’ਤੇ ਪਿੱਛਿਓਂ ਕਿਰਪਾਨ ਨਾਲ ਵਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਵਾਲ-ਵਾਲ ਬਚ ਗਿਆ।

ਇਸ ਤੋਂ ਬਾਅਦ ਦੋਵੇਂ ਨਕਦੀ ਵਾਲਾ ਬੈਗ ਲੈ ਕੇ ਸੜਕ ’ਤੇ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ ’ਤੇ ਦੇਸੂਜੋਧਾ ਵੱਲ ਫ਼ਰਾਰ ਹੋ ਗਏ। ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪੁੱਜੀ। ਸਿਟੀ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਦੋ ਅਣਪਛਾਤੇ ਨੌਜਵਾਨ ਪੰਪ ਤੋਂ ਕਰੀਬ 50 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਲੈ ਗਏ ਹਨ। ਪੁਲਿਸ ਪੈਟਰੋਲ ਪੰਪ ਅਤੇ ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਕੇ ਮੁਲਜ਼ਮਾਂ ਦਾ ਸੁਰਾਗ ਲਗਾਉਣ ਵਿਚ ਜੁਟੀ ਹੋਈ ਹੈ।

Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ’ਚ 50 ਲੱਖ ਰੁਪਏ ਕੀਮਤ ਦਾ 300 ਕਿਲੋ ਗਾਂਜਾ ਬਰਾਮਦ, 3 ਮੁਲਜ਼ਮ ਗ੍ਰਿਫ਼ਤਾਰ ਅਗਲੀ ਖ਼ਬਰ ਵਿਦੇਸ਼ ਜਾਣ ਦਾ ਸੁਪਨਾ ਛੱਡ ‘ਹੱਥੀਂ ਕਿਰਤ’ ਨੂੰ ਦਿੱਤੀ ਪਹਿਲ
Ad Position 24