26-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਬੰਗਾਲ ’ਚ ਮਮਤਾ ਧੜੇ ਦੇ ਟੀ.ਐਮ.ਸੀ. ਵਿਧਾਇਕ ਦੀ ਕਾਰ ’ਤੇ ਪੱਥਰ ਤੇ ਆਂਡੇ ਸੁੱਟੇ

ਕੋਲਕਾਤਾ, 26 ਸਤੰਬਰ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ’ਚ ਪਾਰਟੀ ਸੁਪਰੀਮੋ ਮਮਤਾ...

Ad Position 21
No active advertisement
ਅਜੀਤ ਡੈਸਕ 26-09-2026

ਕੋਲਕਾਤਾ, 26 ਸਤੰਬਰ (ਪੀ.ਟੀ.ਆਈ.)-ਪੱਛਮੀ ਬੰਗਾਲ ਦੇ ਹੁਗਲੀ ਜ਼ਿਲ੍ਹੇ ’ਚ ਪਾਰਟੀ ਸੁਪਰੀਮੋ ਮਮਤਾ ਬੈਨਰਜੀ ਦੀ ਮੀਟਿੰਗ ਵਿਚ ਸ਼ਾਮਲ ਹੋਣ ਲਈ ਸੇਰਾਮਪੁਰ ਜਾਂਦੇ ਸਮੇਂ ਟੀ.ਐਮ.ਸੀ. ਵਿਧਾਇਕ ਕੁਨਾਲ ਘੋਸ਼ ਦੀ ਕਾਰ ‘ਤੇ ਕਥਿਤ ਤੌਰ ’ਤੇ ਪੱਥਰ ਅਤੇ ਆਂਡੇ ਸੁੱਟੇ ਗਏ। ਇਕ ਪਾਰਟੀ ਆਗੂ ਨੇ ਦੱਸਿਆ ਕਿ ਇਹ ਘਟਨਾ ਉੱਤਰਪਾੜਾ ਇਲਾਕੇ ਵਿਚ ਵਾਪਰੀ, ਜਦੋਂ ਕਾਲੇ ਝੰਡੇ ਲੈ ਕੇ ਲੋਕਾਂ ਦੇ ਇਕ ਸਮੂਹ ਨੇ ਘੋਸ਼ ਦੀ ਗੱਡੀ ਨੂੰ ਘੇਰ ਲਿਆ ਅਤੇ ਗੋ ਬਲੈਕ ਦਾ ਨਾਅਰਾ ਲਗਾਇਆ।

ਉਸ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਟੀ.ਐਮ.ਸੀ. ਵਿਧਾਇਕ ਦੀ ਕਾਰ ‘ਤੇ ਅੰਡੇ ਅਤੇ ਪੱਥਰ ਸੁੱਟੇ। ਘਟਨਾ ‘ਤੇ ਪ੍ਰਤੀਕਿਰਿਆ ਦਿੰਦਿਆਂ ਘੋਸ਼ ਨੇ ਕਿਹਾ ਕਿ ਇਹ ਜੰਗਲ ਰਾਜ ਹੈ। ਉਨ੍ਹਾਂ ਨੇ ਮੇਰੀ ਕਾਰ ‘ਤੇ ਪੱਥਰ ਅਤੇ ਅੰਡਿਆਂ ਨਾਲ ਹਮਲਾ ਕੀਤਾ ਅਤੇ ਸੜਕ ਜਾਮ ਕਰ ਦਿੱਤੀ। ਉੱਥੇ ਕੋਈ ਪੁਲਿਸ ਕਰਮਚਾਰੀ ਮੌਜੂਦ ਨਹੀਂ ਸੀ। ਮੈਂ ਹੁਣ ਕੋਲਕਾਤਾ ਵਾਪਸ ਜਾ ਰਿਹਾ ਹਾਂ ਅਤੇ ਸ਼ਿਕਾਇਤ ਦਰਜ ਕਰਵਾਉਣ ਲਈ ਸਿੱਧਾ ਲਾਲ ਬਾਜ਼ਾਰ ਜਾਂ ਭਵਾਨੀ ਭਵਨ ਜਾਵਾਂਗਾ।

ਉਨ੍ਹਾਂ ਨੇ ਦੋਸ਼ ਲਗਾਇਆ ਕਿ ਹਮਲੇ ਵਿਚ ਕਾਰ ਦੀ ਪਿਛਲੀ ਵਿੰਡਸ਼ੀਲਡ ਟੁੱਟ ਗਈ। ਟੀ.ਐਮ.ਸੀ. ਆਗੂਆਂ ਨੇ ਦਾਅਵਾ ਕੀਤਾ ਕਿ ਇਹ ਘਟਨਾ ਭਾਜਪਾ ਦੀ ਕਰਤੂਤ ਸੀ। ਪਾਰਟੀ ਆਗੂ ਅਸੀਤ ਮਜੂਮਦਾਰ ਨੇ ਦੋਸ਼ ਲਗਾਇਆ ਕਿ ਇਹ ਭਾਜਪਾ ਵੱਲੋਂ ਪਹਿਲਾਂ ਤੋਂ ਯੋਜਨਾਬੱਧ ਹਮਲਾ ਸੀ, ਆਮ ਲੋਕਾਂ ਦਾ ਵਿਰੋਧ ਨਹੀਂ। ਉੱਤਰਪਾੜਾ ਦੇ ਭਾਜਪਾ ਵਿਧਾਇਕ ਦੀਪਾਂਜਨ ਚਕਰਵਰਤੀ ਨੇ ਇਸ ਘਟਨਾ ਨੂੰ ਜਨਤਾ ਵਲੋਂ ਸੁਭਾਵਿਕ ਪ੍ਰਤੀਕਿਰਿਆ ਦੱਸਿਆ।

Ad Position 22
No active advertisement
ਪਿਛਲੀ ਖ਼ਬਰ ਜੰਮੂ-ਕਸ਼ਮੀਰ ’ਚ ਅੱਤਵਾਦੀਆਂ ਖ਼ਿਲਾਫ਼ ਕਾਰਵਾਈਆਂ ਤੇਜ਼ ਕੀਤੀਆਂ ਜਾਣ- ਫ਼ੌਜ ਮੁਖੀ ਅਗਲੀ ਖ਼ਬਰ ਟਰੰਪ ਨੇ ਹੋਰਮੁਜ਼ ਜਲਡਮਰੂ ਦਾ ਨਾਂਅ ‘ਟਰੰਪ ਸਟ੍ਰੇਟ’ ਵਾਲਾ ਨਕਸ਼ਾ ਕੀਤਾ ਸਾਂਝਾ
Ad Position 24