04-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪਰਿਵਾਰਿਕ ਵਿਵਾਦ ਦੇ ਚਲਦੇ ਕੀਤਾ ਗਿਆ ਸੀ ਸਾਬਕਾ ਸਰਪੰਚ ਦਾ ਕਤਲ, 7 ਲੋਕ ਨਾਮਜ਼ਦ - ਪੁਲਿਸ ਕਮਿਸ਼ਨਰ ਸਵਪਨ ਸ਼ਰਮਾ

ਲੁਧਿਆਣਾ, 4 ਅਕਤੂਬਰ - (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ) - ਲੁਧਿਆਣਾ ਵਿਚ ਬੀਤੀ ਸ਼ਾਮ ਪਿੰਡ ਮੰਨੇਵਾਲ ਦੇ ਸਾਬਕਾ ਸਰਪੰਚ ਦੇ ਕਤਲ ਦੇ ਮਾਮਲੇ...

Ad Position 21
No active advertisement
ਅਜੀਤ ਡੈਸਕ 04-10-2026

ਲੁਧਿਆਣਾ, 4 ਅਕਤੂਬਰ - (ਪਰਮਿੰਦਰ ਸਿੰਘ ਆਹੂਜਾ, ਰੁਪੇਸ਼ ਕੁਮਾਰ)  - ਲੁਧਿਆਣਾ ਵਿਚ ਬੀਤੀ ਸ਼ਾਮ ਪਿੰਡ ਮੰਨੇਵਾਲ ਦੇ ਸਾਬਕਾ ਸਰਪੰਚ ਦੇ ਕਤਲ ਦੇ ਮਾਮਲੇ ਵਿਚ ਪੁਲਿਸ ਵਲੋਂ ਵੱਡਾ ਖ਼ੁਲਾਸਾ ਕੀਤਾ ਗਿਆ ਹੈ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸਾਬਕਾ ਸਰਪੰਚ ਨਵਤੇਜ ਸਿੰਘ ਦਾ ਕਤਲ ਸੰਪਤੀ ਸੰਬੰਧੀ ਪਰਿਵਾਰਿਕ ਵਿਵਾਦ ਦੇ ਚਲਦਿਆਂ ਕੀਤਾ ਗਿਆ ਸੀ। ਮਾਮਲੇ ਵਿਚ  7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪ੍ਰੈਸ ਕਾਨਫਰਸ ਦੌਰਾਨ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਹ ਮਾਮਲਾ ਪਰਿਵਾਰ ਵਿਚ ਚੱਲ ਰਹੇ ਸੰਪਤੀ ਵਿਵਾਦ ਨਾਲ ਸੰਬੰਧਿਤ ਹੈ। ਮ੍ਰਿਤਕ ਨਵਤੇਜ ਸਿੰਘ ਦੇ ਦਾਦਾ ਅਤੇ ਦੂਸਰੀ ਧਿਰ ਦੇ ਦਾਦਾ ਆਪਸ ਵਿਚ ਸਕੇ ਭਰਾ ਸਨ। ਇਨ੍ਹਾਂ ਦੋਵੇਂ ਧਿਰਾਂ ਵਿਚਾਲੇ ਕੋਰਟ ਵਿਚ ਵੀ ਕੇਸ ਚੱਲ ਰਿਹਾ ਹੈ। ਇਸਦੇ ਕਾਰਨ ਮੋਟਰ ਸਾਈਕਲ 'ਤੇ ਆਏ ਦੋਸ਼ੀਆਂ ਨੇ ਬੀਤੀ ਸ਼ਾਮ ਕਰੀਬ 6.30 ਵਜੇ ਨਵਤੇਜ ਸਿੰਘ ਨੂੰ ਉਸ ਵੇਲੇ ਆਪਣਾ ਨਿਸ਼ਾਨਾ ਬਣਾਇਆ, ਜਦੋਂ ਉਹ ਪਿੰਡ ਮੰਨੇਵਾਲ ਤੋਂ ਆਪਣੀ ਇਨੋਵਾ ਕਾਰ ਚ ਲੁਧਿਆਣਾ ਸਥਿਤ ਘਰ ਵਾਪਸ ਪਰਤ ਰਿਹਾ ਸੀ। ਪੁਲਿਸ ਵਲੋਂ ਇਨੋਵਾ ਕਾਰ ਦੇ ਡੈਸ਼ ਬੋਰਡ ਉਪਰ ਲੱਗੇ ਸੀ.ਸੀ.ਟੀ.ਵੀ. ਕੈਮਰੇ ਦੀ ਫੁਟੇਜ ਵੀ ਬਰਾਮਦ ਕੀਤੀ ਗਈ ਹੈ, ਜਿਸ ਦੇ ਅਧਾਰ 'ਤੇ ਕੁਝ ਦੋਸ਼ੀਆਂ ਦੀ ਪਛਾਣ ਹੋਈ ਹੈ। ਕੇਸ ਵਿਚ ਥਾਣਾ ਲਾਡੋਵਾਲ ਪੁਲਿਸ ਵਲੋਂ 7 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮਾਮਲੇ ਵਿਚ ਪੁਲਿਸ ਜਲਦ ਹੀ ਖ਼ੁਲਾਸਾ ਕਰੇਗੀ।

Ad Position 22
No active advertisement
ਪਿਛਲੀ ਖ਼ਬਰ ਆਈ.ਜੀ. ਭੁੱਲਰ ਦੀ ਅਗਵਾਈ ਹੇਠ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਕਾਸੋ ਅਗਲੀ ਖ਼ਬਰ ਕੱਲ੍ਹ ਸਮਾਧਾਨ ਕੈਂਪਾਂ’ ਰਾਹੀਂ ਲੋਕਾਂ ਦੀਆਂ ਲੰਬਿਤ ਸ਼ਿਕਾਇਤਾਂ ਦਾ ਤੁਰੰਤ ਨਿਪਟਾਰਾ ਕੀਤਾ ਜਾਵੇਗਾ - ਐੱਸ.ਐੱਸ.ਪੀ. ਖੱਖ
Ad Position 24