05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਝੋਨੇ ਦੀ ਲਿਫਟਿੰਗ ਸ਼ੁਰੂ, ਸਥਾਨਕ ਸ਼ੈਲਰਾ ਨੇ ਹੀ ਕੀਤੀ ਸ਼ੁਰੂਆਤ

ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਮਨੋਜ ਕੁਮਾਰ)- ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ....

Ad Position 21
No active advertisement
ਅਜੀਤ ਡੈਸਕ 05-10-2026

ਮਾਛੀਵਾੜਾ ਸਾਹਿਬ (ਲੁਧਿਆਣਾ), 5 ਅਕਤੂਬਰ (ਮਨੋਜ ਕੁਮਾਰ)- ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਵਲੋਂ ਸ਼ੈਲਰ ਮਾਲਕਾ ਨੂੰ ਦਿੱਤੇ ਅਲਟੀਮੇਟਮ ਦੇ ਸਮੇਂ ਤੋਂ ਪਹਿਲਾਂ ਹੀ ਸਥਾਨਕ ਸ਼ੈਲਰ ਮਾਲਕਾ ਨੇ ਲਿਫਟਿੰਗ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਜਾਣਕਾਰੀ ਦਿੰਦਿਆਂ ਵਿਭਾਗ ਦੇ ਅਧਿਕਾਰੀ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਫਿਲਹਾਲ ਅੱਜ ਕੁਝ ਸ਼ੈਲਰ ਮਾਲਕਾ ਨੇ ਲਿਫਟਿੰਗ ਦੀ ਸ਼ੁਰੂਆਤ ਕੀਤੀ ਹੈ ਅਤੇ ਅਗਲੇ ਦਿਨਾਂ ਦੋਰਾਨ ਇਹ ਰਫ਼ਤਾਰ ਹੋਰ ਵੀ ਤੇਜ਼ ਹੋ ਜਾਵੇਗੀ।

ਅਸਲ ਵਿਚ ਸਥਾਨਕ ਅਨਾਜ ਮੰਡੀ ਵਿਚ ਲਿਫਟਿੰਗ ਨਾ ਹੋਣ ਕਰਕੇ ਹਰ ਪਾਸੇ ਝੋਨੇ ਨਾਲ ਭਰੇ ਕੱਟਿਆਂ ਦੇ ਵੱਡੇ ਵੱਡੇ ਅੰਬਾਰ ਲੱਗ ਗਏ ਹਨ ਤੇ ਦੂਸਰੇ ਪਾਸੇ ਸਥਾਨਕ ਸੈਟਰ ਅਧੀਨ ਆਉਂਦੇ ਸ਼ੈਲਰ ਮਾਲਕਾ ਨੇ ਹੜਤਾਲ ਕੀਤੀ ਹੋਈ ਸੀ ਪਰ ਵਿਭਾਗ ਦੇ ਸਖ਼ਤ ਰੁੱਖ ਤੋਂ ਬਾਅਦ ਸ਼ੈਲਰ ਮਾਲਕਾ ਨੇ ਆਪਣਾ ਰੁੱਖ ਬਦਲਿਆ ਤੇ ਫਿਲਹਾਲ ਲਿਫਟਿੰਗ ਦੀ ਸੁਰੂਆਤ ਹੋਈ।

Ad Position 22
No active advertisement
ਪਿਛਲੀ ਖ਼ਬਰ ਮੀਟਿੰਗ ਦੌਰਾਨ ਸੂਬੇ ਦੀ ਤਰੱਕੀ ਅਤੇ ਮੁਲਾਜ਼ਮਾਂ ਦੀ ਭਲਾਈ ਲਈ ਕਈ ਵੱਡੇ ਫੈਸਲਿਆਂ 'ਤੇ ਮੋਹਰ ਲਗਾਈ- ਮੁੱਖ ਮੰਤਰੀ ਭਗਵੰਤ... ਅਗਲੀ ਖ਼ਬਰ ਸੰਗਰੂਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਨਾਲ ਨਾਲ ਹੁਣ ਕੋਠੀ ਨੂੰ ਵੀ ਹਜ਼ਾਰਾਂ ਕਿਸਾਨਾਂ ਨੇ ਪਾਇਆ ਘੇਰਾ
Ad Position 24