ਫਾਜ਼ਿਲਕਾ, 14 ਅਕਤੂਬਰ (ਬਲਜੀਤ ਸਿੰਘ) - ਪੰਜਾਬ ਸਰਕਾਰ ਦੇ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਫਾਜ਼ਿਲਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਨੂੰ ਪੂਰਾ ਕਰ ਦਿੱਤਾ ਗਿਆ ਹੈ। ਹੁਣ ਫਾਜ਼ਿਲਕਾ ਦੇ ਲੋਕਾਂ ਨੂੰ ਕਮਰਸ਼ੀਅਲ ਅਤੇ ਨਾਨ-ਕਮਰਸ਼ੀਅਲ ਵਾਹਨਾਂ ਦੀ ਪਾਸਿੰਗ, ਹੈਵੀ ਡਰਾਈਵਿੰਗ ਲਾਇਸੈਂਸ ਅਤੇ ਕੰਡਕਟਰ ਲਾਇਸੈਂਸ ਦੀ ਪ੍ਰਕਿਰਿਆ ਲਈ ਦੂਜੇ ਸ਼ਹਿਰਾਂ ਵਿਚ ਨਹੀਂ ਜਾਣਾ ਪਵੇਗਾ।
ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਦੇ ਹੁਕਮਾਂ ਤਹਿਤ ਅਤੇ ਫਾਜ਼ਿਲਕਾ ਦੇ ਟਰਾਂਸਪੋਰਟ ਅਧਿਕਾਰੀ ਦੇ ਯਤਨਾਂ ਸਦਕਾ ਇਹ ਸਹੂਲਤ ਫਾਜ਼ਿਲਕਾ ਵਿਚ ਸ਼ੁਰੂ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਫਾਜ਼ਿਲਕਾ ਦੇ ਏ.ਟੀ.ਓ. ਸੁਖਚਰਨ ਸਿੰਘ ਵਲੋਂ ਦਿੱਤੀ ਗਈ। ਇਹ ਪ੍ਰਕਿਰਿਆ 15 ਅਕਤੂਬਰ, ਵੀਰਵਾਰ ਤੋਂ ਸ਼ੁਰੂ ਹੋਵੇਗੀ ਅਤੇ ਇਸ ਤੋਂ ਬਾਅਦ ਹਰ ਵੀਰਵਾਰ ਨੂੰ ਜਾਰੀ ਰਹੇਗੀ।
ਇਸ ਸੰਬੰਧੀ ਕਮਰਸ਼ੀਅਲ ਅਤੇ ਨਾਨ-ਕਮਰਸ਼ੀਅਲ ਵਾਹਨਾਂ ਦੀ ਪਾਸਿੰਗ ਦੇ ਨਾਲ-ਨਾਲ ਹੈਵੀ ਡਰਾਈਵਿੰਗ ਲਾਇਸੈਂਸਾਂ ਅਤੇ ਕੰਡਕਟਰ ਲਾਇਸੈਂਸਾਂ ਦੀ ਪਾਸਿੰਗ ਵੀ ਕੀਤੀ ਜਾਵੇਗੀ। ਇਹ ਕੰਮ ਮੋਟਰ ਵਹੀਕਲ ਇੰਸਪੈਕਟਰ ਵਲੋਂ ਰੀਜਨਲ ਟਰਾਂਸਪੋਰਟ ਦਫ਼ਤਰ, ਪਿੰਡ ਰਾਮਪੁਰਾ, ਫਾਜ਼ਿਲਕਾ ਵਿਖੇ ਕੀਤਾ ਜਾਵੇਗਾ।
ਇਸ ਸਹੂਲਤ ਦੇ ਸ਼ੁਰੂ ਹੋਣ ਨਾਲ ਫਾਜ਼ਿਲਕਾ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਦਾ ਸਮਾਂ ਅਤੇ ਆਉਣ-ਜਾਣ ਦਾ ਖ਼ਰਚਾ ਬਚੇਗਾ ਅਤੇ ਟਰਾਂਸਪੋਰਟ ਨਾਲ ਸੰਬੰਧਿਤ ਕੰਮ ਸਥਾਨਕ ਪੱਧਰ ’ਤੇ ਕਰਵਾਉਣੇ ਆਸਾਨ ਹੋਣਗੇ।
ਤਾਜ਼ਾ ਖ਼ਬਰਾਂ
Free
ਫਾਜ਼ਿਲਕਾ - ਹੁਣ ਹਰ ਵੀਰਵਾਰ ਹੋਵੇਗੀ ਕਮਰਸ਼ੀਅਲ ਵਾਹਨਾਂ ਦੀ ਪਾਸਿੰਗ ਅਤੇ ਹੈਵੀ ਲਾਇਸੈਂਸਾਂ ਦੀ ਪ੍ਰਕਿਰਿਆ
ਫਾਜ਼ਿਲਕਾ, 14 ਅਕਤੂਬਰ (ਬਲਜੀਤ ਸਿੰਘ) - ਪੰਜਾਬ ਸਰਕਾਰ ਦੇ ਸਟੇਟ ਟਰਾਂਸਪੋਰਟ ਵਿਭਾਗ ਵਲੋਂ ਫਾਜ਼ਿਲਕਾ ਵਾਸੀਆਂ ਦੀ ਲੰਬੇ ਸਮੇਂ ਤੋਂ ਚੱਲ ਰਹੀ...
ਅਜੀਤ ਡੈਸਕ
14-10-2026