16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-12-2022

ਸ਼ਹੀਦੀ ਸਾਕਾ

Ad Position 21
repet_subhas-goyals [Copy P29]
ਅਜੀਤ ਡੈਸਕ 21-12-2022
ਤੇਰਿਆਂ ਲਾਲਾਂ ਦੀ ਸਾਹਿਬ ਬਾਤ ਜਦ ਕੋਈ ਪਾਏਗਾ,
ਅਦਬ ਵਿਚ ਧਰਤੀ ਤਾਂ ਕੀ ਅਸਮਾਨ ਵੀ ਝੁਕ ਜਾਏਗਾ।
ਪੋਹ ਮਹੀਨਾ ਪੌਣ ਦੇ ਦਰਦੀਲੜੇ ਜਿਹੇ ਸਾਜ਼ 'ਤੇ,
ਚਾਰ ਫੁੱਲਾਂ ਦੀ ਸ਼ਹਾਦਤ ਦੇ ਤਰਾਨੇ ਗਾਏਗਾ।
ਮਾਤਾ ਗੁਜਰੀ ਜੀ ਤੇ ਲਾਲਾਂ ਦੀ ਸ਼ਹੀਦੀ ਅਮਰ ਹੈ,
ਇਸ਼ਕ ਦਾ ਇਤਿਹਾਸ ਸੁੱਚੇ ਮਾਣ ਵਿਚ ਨਸ਼ਿਆਏਗਾ।
ਯਾਦ ਕਰ ਕੇ ਸਾਕਿਆਂ ਨੂੰ ਕੰਬਣੀ ਛਿੜ ਜਾਏਗੀ,
ਧਰਤ ਦੀ ਛਾਤੀ 'ਚ ਕੰਡਾ ਦਰਦ ਦਾ ਪੁੜ ਜਾਏਗਾ।
ਜਦ ਕਦੇ ਆਕਾਸ਼ ਗੰਗਾ ਪੁਰਦਰਦ ਕਿੱਸਾ ਕਹੂ,
ਅੰਬਰਾਂ ਦੇ ਤਾਰਿਆਂ ਤਾਈਂ ਪਸੀਨਾ ਆਏਗਾ।
ਵਕਤ ਜਦ ਕੋਮਲ ਜਿਹੇ ਲਾਲਾਂ ਦਾ ਕਿੱਸਾ ਗਾਏਗਾ,
ਭਿੱਜ ਕੇ ਦਿਲ ਪਿਆਰ ਦੇ ਹੰਝੂਆਂ 'ਚ ਗੋਤਾ ਲਾਏਗਾ।
ਸਾਹਿਬਾਂ ਦੇ ਹੀਰਿਆਂ ਦਾ ਜ਼ਿਕਰ ਜਦ ਵੀ ਆਏਗਾ,
ਸੁਣਦਿਆਂ ਹੀ ਹਰ ਹਨੇਰਾ ਚਾਨਣਾ ਬਣ ਜਾਏਗਾ।
ਚੰਨ, ਤਾਰੇ, ਗੀਤ, ਨਜ਼ਮਾਂ, ਫੁੱਲ, ਕੋਇਲਾਂ, ਬੁਲਬੁਲਾਂ,
ਸਾਰਿਆਂ ਉਤੇ ਹੀ ਕੋਈ ਕਰੁਣ ਰਸ ਛਾ ਜਾਏਗਾ।
ਧੰਨ ਕਲਗੀ ਵਾਲਿਆ ਤੇ ਧੰਨ ਤੇਰਾ ਵੰਸ਼ ਹੈ,
ਹਰ ਕੋਈ ਇਸ ਇਸ਼ਕ ਦੀ ਸਰਦਲ 'ਤੇ ਸੀਸ ਝੁਕਾਏਗਾ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦੀ ਸਪਤਾਹ ਦੀ ਦਾਸਤਾਨ ਅਗਲੀ ਖ਼ਬਰ ਧਰਮ ਇਤਿਹਾਸ ਦਾ ਅਦੁੱਤੀ ਪੰਨਾ : ਸਾਕਾ ਸਰਹਿੰਦ
Ad Position 24