ਨਵੀਂ ਦਿੱਲੀ, 2 ਜੂਨ (ਏਜੰਸੀ)- 'ਆਪ੍ਰੇਸ਼ਨ ਸੰਧੂਰ' ਦੇ ਬਾਅਦ ਵਿਸ਼ਵ ਪੱਧਰ 'ਤੇ ਭਾਰਤ ਦਾ ਪੱਖ ਰੱਖਣ ਵਾਲੇ ਵਫ਼ਦਾਂ 'ਚੋਂ ਇਕ 'ਚ ਸ਼ਾਮਿਲ ਕਾਂਗਰਸ ਦੇ ਸੀਨੀਅਰ ਨੇਤਾ ਸਲਮਾਨ ਖੁਰਸ਼ੀਦ ਨੇ ਕਿਹਾ ਕਿ ਇਹ ਦੁੱਖ ਭਰੀ ਗੱਲ ਹੈ ਕਿ ਘਰ 'ਚ ਲੋਕ ਰਾਜਨੀਤਕ ਵਫ਼ਾਦਾਰੀ ਦਾ ਹਿਸਾਬ ਮੰਗ ਰਹੇ ਹਨ | ਉਨ੍ਹਾਂ ਸਵਾਲ ਕੀਤਾ ਕਿ ਕੀ ਦੇਸ਼ ਭਗਤ ਹੋਣਾ ਇੰਨਾ ਮੁਸ਼ਕਿਲ ਹੈ? ਸਾਬਕਾ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਜਨਤਾ ਦਲ ਯੂਨਾਈਟਡ ਆਗੂ ਸੰਜੇ ਝਾਅ ਦੀ ਪ੍ਰਧਾਨਗੀ ਵਾਲੇ ਵਫ਼ਦ ਦਾ ਹਿੱਸਾ ਹਨ | ਇਹ ਵਫਦ ਜਪਾਨ, ਦੱਖਣੀ ਕੋਰੀਆ, ਇੰਡੋਨੇਸ਼ੀਆ, ਸਿੰਗਾਪੁਰ ਤੇ ਮਲੇਸ਼ੀਆ ਦੀ ਯਾਤਰਾ 'ਤੇ ਹੈ | ਖੁਰਸ਼ੀਦ ਨੇ 'ਐਕਸ' 'ਤੇ ਪੋਸਟ ਕੀਤੀ ਕਿ ਜਦੋਂ ਅੱਤਵਾਦ ਖਿਲਾਫ਼ ਭਾਰਤ ਦਾ ਸੰਦੇਸ਼ ਦੁਨੀਆ ਤੱਕ ਪਹੁੰਚਾਉਣ ਦੇ ਮਿਸ਼ਨ 'ਤੇ ਹਾਂ, ਤਾਂ ਇਹ ਦੁਖਦਾਈ ਹੈ ਕਿ ਦੇਸ਼ ਦੇ ਲੋਕ ਰਾਜਨੀਤਕ ਵਫ਼ਦਾਰੀ ਦਾ ਹਿਸਾਬ ਮੰਗ ਰਹੇ ਹਨ | ਕੀ ਦੇਸ਼ ਭਗਤ ਹੋਣਾ ਇੰਨਾ ਮੁਸ਼ਕਿਲ ਹੈ? ਖੁਰਸ਼ੀਦ ਦੀ ਇਹ ਪੋਸਟ ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ 'ਤੇ ਉਦਿਤ ਰਾਜ ਤੇ ਪਾਰਟੀ ਦੇ ਕੁਝ ਹੋਰ ਨੇਤਾਵਾਂ ਦੇ ਹਮਲਿਆਂ ਤੋਂ ਬਾਅਦ ਆਈ ਹੈ |