16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਅੱਤਵਾਦ ਖ਼ਿਲਾਫ਼ ਇਕਜੁੱਟ ਹਨ ਭਾਰਤ ਤੇ ਪੈਰਾਗੁਏ-ਮੋਦੀ <br/>

Ad Position 21
No active advertisement
ਅਜੀਤ ਡੈਸਕ 03-06-2025

ਨਵੀਂ ਦਿੱਲੀ, 2 ਜੂਨ (ਉਪਮਾ ਡਾਗਾ ਪਾਰਥ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਪੈਰਾਗੁਏ ਦੇ ਰਾਸ਼ਟਰਪਤੀ ਸੈਂਟੀਆਗੋ ਪੇਨਾ ਪਾਲਾਸਿਓਸ ਦੇ ਨਾਲ ਹੈਦਰਾਬਾਦ ਹਾਊਸ ਵਿਖੇ ਦੁਵੱਲੀ ਬੈਠਕ ਕੀਤੀ | ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਖ਼ਿਲਾਫ਼ ਲੜਾਈ 'ਚ ਭਾਰਤ ਅਤੇ ਪੈਰਾਗੁਏ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਹਨ | ਸਾਈਬਰ ਜੁਰਮ, ਸੰਗਠਿਤ ਜੁਰਮ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਜਿਹੀਆਂ ਆਮ ਚੁਣੌਤੀਆਂ ਨਾਲ ਲੜਨ ਦੀਆਂ ਅਨੰਤ ਸੰਭਾਵਨਾਵਾਂ ਹਨ | ਪ੍ਰਧਾਨ ਮੰਤਰੀ ਨੇ ਪੈਰਾਗੁਏ ਦੇ ਰਾਸ਼ਟਰਪਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਦੂਜੀ ਵਾਰ ਪੈਰਾਗੁਏ ਦੇ ਕਿਸੇ ਰਾਸ਼ਟਰਪਤੀ ਦਾ ਇਹ ਭਾਰਤ ਦੌਰਾ ਹੈ | ਪ੍ਰਧਾਨ ਮੰਤਰੀ ਨੇ ਪੈਰਾਗੁਏ ਦੇ ਰਾਸ਼ਟਰਪਤੀ ਦੇ ਦਿੱਲੀ ਅਤੇ ਮੁੰਬਈ ਜਾਣ ਦੇ ਪ੍ਰੋਗਰਾਮ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਨਾਲ ਆਪਸੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੀ ਤੁਹਾਡੀ ਵਚਨਬੱਧਤਾ ਸਪੱਸ਼ਟ ਹੈ | ਉਨ੍ਹਾਂ ਕਿਹਾ ਕਿ ਸਾਡੇ ਕੋਲ ਆਰਥਿਕ ਸਹਿਯੋਗ ਸਮੇਤ ਡਿਜੀਟਲ ਤਕਨਾਲੋਜੀ, ਅਹਿਮ ਖਣਿਜ, ਊਰਜਾ, ਖੇਤੀ, ਸਿਹਤ, ਰੇਲਵੇ ਅਤੇ ਪੁਲਾੜ ਜਿਹੇ ਖੇਤਰਾਂ 'ਚ ਸਹਿਯੋਗ ਦੇ ਨਵੇਂ ਮੌਕੇ ਹਨ | ਮੋਦੀ ਨੇ ਕਿਹਾ ਕਿ ਭਾਰਤ ਅਤੇ ਪੈਰਾਗੁਏ ਆਲਮੀ ਦੱਖਣੀ ਖਿੱਤੇ ਦਾ ਅਹਿਮ ਹਿੱਸਾ ਹਨ | ਸਾਡੀਆਂ ਆਸਾਂ, ਤਾਂਘਾਂ ਅਤੇ ਚੁਣੌਤੀਆਂ 'ਚ ਬਰਾਬਰੀ ਹੈ, ਇਸ ਲਈ ਅਸੀਂ ਇਕ-ਦੂਜੇ ਦੇ ਤਜਰਬਿਆਂ ਤੋਂ ਸਿੱਖ ਕੇ ਇਨ੍ਹਾਂ ਚੁਣੌਤੀਆਂ ਨਾਲ ਪ੍ਰਭਾਵੀ ਢੰਗ ਨਾਲ ਨਜਿੱਠ ਸਕਦੇ ਹਾਂ | ਪ੍ਰਧਾਨ ਮੰਤਰੀ ਨੇ ਕੋਰੋਨਾ ਕਾਲ 'ਚ ਪੈਰਾਗੁਏ ਨੂੰ ਭੇਜੀ ਵੈਕਸੀਨ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਸਾਨੂੰ ਸੰਤੋਖ ਹੈ ਕਿ ਕੋਰੋਨਾ ਮਹਾਂਮਾਰੀ ਦੌਰਾਨ ਅਸੀਂ ਭਾਰਤ 'ਚ ਬਣੀ ਵੈਕਸੀਨ ਨੂੰ ਪੈਰਾਗੁਏ ਦੇ ਲੋਕਾਂ ਨਾਲ ਸਾਂਝਾ ਕਰਨ ਦੇ ਸਮਰੱਥ ਸੀ | ਉਨ੍ਹਾਂ ਪਾਲਾਸਿਓਸ ਦੇ ਦੌਰੇ ਨੂੰ ਭਾਰਤ-ਲੈਟਿਨ ਅਮਰੀਕੀ ਸੰਬੰਧਾਂ ਨੂੰ ਨਵੇਂ ਆਯਾਮ ਪ੍ਰਦਾਨ ਕਰਨ ਦੀ ਦਿਸ਼ਾ 'ਚ ਚੁੱਕਿਆ ਕਦਮ ਕਰਾਰ ਦਿੱਤਾ |
ਰਾਸ਼ਟਰਪਤੀ ਨੂੰ ਦਿੱਤਾ 'ਗਾਰਡ ਆਫ਼ ਆਨਰ'
ਪੈਰਾਗੁਏ ਦੇ ਰਾਸ਼ਟਰਪਤੀ ਸੋਮਵਾਰ ਨੂੰ ਭਾਰਤ ਦੇ ਤਿੰਨ ਦਿਨਾ ਦੌਰੇ 'ਤੇ ਪਹੁੰਚੇ | ਵਿਦੇਸ਼ ਰਾਜ ਮੰਤਰੀ ਹਰਸ਼ਵਰਧਨ ਮਲਹੋਤਰਾ ਨੇ ਪਾਲਮ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ | ਉਨ੍ਹਾਂ ਨੂੰ 'ਗਾਰਡ ਆਫ਼ ਆਨਰ' ਦਿੱਤਾ ਗਿਆ |
ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਰਾਸ਼ਟਰਪਤੀ ਪੇਨਾ ਨੇ ਦੌਰੇ ਦੀ ਸ਼ੁਰੂਆਤ 'ਚ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਸ਼ਾਂਤੀ ਤੇ ਅਹਿੰਸਾ ਦੀਆਂ ਕਦਰਾਂ ਦੀ ਸ਼ਲਾਘਾ ਕੀਤੀ ਜੋ ਦੋਵਾਂ ਦੇਸ਼ਾਂ ਦੀ ਸਾਂਝੀ ਵਿਰਾਸਤ ਹੈ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਦੌਰੇ 'ਤੇ ਆਏ ਪਤਵੰਤੇ ਦੇ ਸਨਮਾਨ 'ਚ ਰਾਤ ਦੇ ਖਾਣੇ ਦੀ ਦਾਅਵਤ ਦਿੱਤੀ | ਰਾਸ਼ਟਰਪਤੀ ਪੇਨਾ ਨੇ ਉਪ ਰਾਸ਼ਟਰਪਤੀ ਜਗਦੀਪ ਧਨਖੜ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨਾਲ ਵੀ ਮੁਲਾਕਾਤ ਕੀਤੀ | ਰਾਸ਼ਟਰਪਤੀ ਪੇਨਾ ਦਿੱਲੀ ਤੋਂ ਬਾਅਦ ਮੁੰਬਈ ਦਾ ਦੌਰਾ ਕਰਨਗੇ ਜਿਥੇ ਉਹ ਵਪਾਰੀਆਂ, ਸਟਾਰਟਅੱਪ ਅਤੇ ਤਕਨਾਲੋਜੀ ਇਨੋਵੇਟਰ ਨਾਲ ਮੁਲਾਕਾਤ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨੂੰ 2026 ਤੱਕ ਐਸ-400 ਮਿਜ਼ਾਈਲ ਪ੍ਰਣਾਲੀ ਦੀਆਂ ਬਾਕੀ ਇਕਾਈਆਂ ਮਿਲਣਗੀਆਂ-ਰੂਸ <br/> ਅਗਲੀ ਖ਼ਬਰ ਭਾਰਤ ਨਾਲ ਤਣਾਅ ਬਾਰੇ ਆਪਣਾ ਪੱਖ ਰੱਖਣ ਲਈ ਪਾਕਿ ਨੇ ਵਫ਼ਦ ਮਾਸਕੋ ਭੇਜਿਆ <br/>
Ad Position 24