16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਭਾਰਤ ਨਾਲ ਤਣਾਅ ਬਾਰੇ ਆਪਣਾ ਪੱਖ ਰੱਖਣ ਲਈ ਪਾਕਿ ਨੇ ਵਫ਼ਦ ਮਾਸਕੋ ਭੇਜਿਆ <br/>

Ad Position 21
No active advertisement
ਅਜੀਤ ਡੈਸਕ 03-06-2025
ਅੰਮਿ੍ਤਸਰ, 2 ਜੂਨ (ਸੁਰਿੰਦਰ ਕੋਛੜ)-ਭਾਰਤ ਨਾਲ ਹਾਲੀਆ ਟਕਰਾਅ ਤੋਂ ਬਾਅਦ ਪਾਕਿਸਤਾਨ ਨੇ ਕੌਮਾਂਤਰੀ ਸਮਰਥਨ ਪ੍ਰਾਪਤ ਕਰਨ ਲਈ ਵਿਦੇਸ਼ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਸਈਦ ਤਾਰਿਕ ਫ਼ਾਤਮੀ ਦੀ ਅਗਵਾਈ ਹੇਠ ਇਕ ਉੱਚ-ਪੱਧਰੀ ਵਫ਼ਦ ਮਾਸਕੋ ਭੇਜਿਆ ਹੈ | ਇਹ ਦੌਰਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੁਆਰਾ ਸ਼ੁਰੂ ਕੀਤੀ ਗਈ ਕੂਟਨੀਤਕ ਪਹੁੰਚ ਦਾ ਹਿੱਸਾ ਹੈ, ਜਿਸ ਤਹਿਤ ਇਕ ਹੋਰ ਬਹੁ-ਪਾਰਟੀ ਵਫ਼ਦ ਪਾਕਿਸਤਾਨ ਪੀਪਲਜ਼ ਪਾਰਟੀ (ਪੀ. ਪੀ. ਪੀ.) ਦੇ ਚੇਅਰਮੈਨ ਅਤੇ ਸਾਬਕਾ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੀ ਅਗਵਾਈ ਹੇਠ ਪੱਛਮੀ ਰਾਜਧਾਨੀਆਂ ਨਿਊਯਾਰਕ, ਵਾਸ਼ਿੰਗਟਨ ਡੀ. ਸੀ., ਲੰਡਨ ਅਤੇ ਬ੍ਰਸਲਜ਼ 'ਚ ਭੇਜਿਆ ਗਿਆ ਹੈ | ਪਾਕਿ ਵਿਦੇਸ਼ ਦਫ਼ਤਰ ਦੇ ਬੁਲਾਰੇ ਸ਼ਫ਼ਕਤ ਅਲੀ ਖਾਨ ਨੇ ਕਿਹਾ ਕਿ ਫ਼ਾਤਮੀ ਦੀ ਅਗਵਾਈ ਵਾਲਾ ਵਫ਼ਦ ਸੀਨੀਅਰ ਰੂਸੀ ਅਧਿਕਾਰੀਆਂ, ਥਿੰਕ ਟੈਂਕਾਂ ਤੇ ਮੀਡੀਆ ਪ੍ਰਤੀਨਿਧੀਆਂ ਨਾਲ ਗੱਲਬਾਤ ਕਰੇਗਾ | ਉਨ੍ਹਾਂ ਕਿਹਾ ਕਿ ਬਿਲਾਵਲ ਭੁੱਟੋ ਦੀ ਅਗਵਾਈ ਵਾਲੇ 9 ਮੈਂਬਰੀ ਵਫ਼ਦ 'ਚ ਡਾ: ਮੋਸਾਦਿਕ ਮਲਿਕ, ਸੈਨੇਟਰ ਸ਼ੈਰੀ ਰਹਿਮਾਨ, ਹਿਨਾ ਰੱਬਾਨੀ ਖਾਰ, ਇੰਜੀਨੀਅਰ ਖੁਰਮ ਦਸਤਗੀਰ ਖਾਨ, ਸਈਦ ਫ਼ੈਸਲਾ ਅਲੀ ਸਬਜ਼ਵਾਰੀ, ਬੁਸ਼ਰਾ ਅੰਜੁਮ ਬੱਟ, ਸਾਬਕਾ ਵਿਦੇਸ਼ ਸਕੱਤਰ ਜਲੀਲ ਅੱਬਾਸ ਜਿਲਾਨੀ ਅਤੇ ਤਹਿਮੀਨਾ ਜੰਜੂਆ ਮੁੱਖ ਰਾਜਨੀਤਿਕ ਨੇਤਾ ਅਤੇ ਸਾਬਕਾ ਡਿਪਲੋਮੈਟ ਸ਼ਾਮਿਲ ਹਨ | ਦੋਵੇਂ ਵਫ਼ਦ ਸਰਕਾਰੀ ਅਧਿਕਾਰੀਆਂ, ਸੰਸਦ ਮੈਂਬਰਾਂ, ਮੀਡੀਆ, ਥਿੰਕ ਟੈਂਕਾਂ ਤੇ ਪਾਕਿਸਤਾਨੀ ਪ੍ਰਵਾਸੀਆਂ ਸਮੇਤ ਕੌਮਾਂਤਰੀ ਹਿੱਸੇਦਾਰਾਂ ਨਾਲ ਮੁਲਾਕਾਤ ਕਰਨਗੇ, ਜਿਸ 'ਚ ਦੱਖਣੀ ਏਸ਼ੀਆ 'ਚ ਸਥਿਰਤਾ ਨੂੰ ਯਕੀਨੀ ਬਣਾਉਣ 'ਚ ਕੌਮਾਂਤਰੀ ਭਾਈਚਾਰੇ ਦੀ ਰਚਨਾਤਮਿਕ ਭੂਮਿਕਾ ਨਿਭਾਉਣ ਦੀ ਜ਼ਰੂਰਤ 'ਤੇ ਵਿਸ਼ੇਸ਼ ਧਿਆਨ ਕੇਂਦਰਿਤ ਕੀਤਾ ਜਾਵੇਗਾ | ਹੋਰ ਤਰਜੀਹਾਂ ਨਾਲ ਉਕਤ ਦੋਵੇਂ ਵਫ਼ਦ ਸਿੰਧੂ ਜਲ ਸੰਧੀ ਦਾ ਮੁੱਦਾ ਵੀ ਉਠਾਉਣਗੇ ਤੇ ਇਸ ਦੀਆਂ ਮੂਲ ਸ਼ਰਤਾਂ ਦੀ ਪਾਲਣਾ ਕਰਨ ਦੀ ਮੰਗ ਕਰਨਗੇ |

Ad Position 22
No active advertisement
ਪਿਛਲੀ ਖ਼ਬਰ ਅੱਤਵਾਦ ਖ਼ਿਲਾਫ਼ ਇਕਜੁੱਟ ਹਨ ਭਾਰਤ ਤੇ ਪੈਰਾਗੁਏ-ਮੋਦੀ <br/> ਅਗਲੀ ਖ਼ਬਰ ਦਿੱਲੀ, ਪੰਜਾਬ 'ਚ ਆਈ.ਆਰ.ਐਸ. ਅਧਿਕਾਰੀ ਦੇ ਟਿਕਾਣਿਆਂ ਤੋਂ 1 ਕਰੋੜ ਦੀ ਨਕਦੀ, 3.5 ਕਿੱਲੋ ਸੋਨਾ ਮਿਲਿਆ <br/>
Ad Position 24