16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਦਿੱਲੀ, ਪੰਜਾਬ 'ਚ ਆਈ.ਆਰ.ਐਸ. ਅਧਿਕਾਰੀ ਦੇ ਟਿਕਾਣਿਆਂ ਤੋਂ 1 ਕਰੋੜ ਦੀ ਨਕਦੀ, 3.5 ਕਿੱਲੋ ਸੋਨਾ ਮਿਲਿਆ <br/>

Ad Position 21
No active advertisement
ਅਜੀਤ ਡੈਸਕ 03-06-2025
ਨਵੀਂ ਦਿੱਲੀ, 2 ਜੂਨ (ਏਜੰਸੀ)-ਸੀ.ਬੀ.ਆਈ. ਵਲੋਂ ਸੀਨੀਅਰ ਆਈ.ਆਰ.ਐਸ. ਅਧਿਕਾਰੀ ਅਮਿਤ ਕੁਮਾਰ ਸਿੰਗਲ, ਜਿਸ ਨੂੰ ਉਸ ਦੇ ਇਕ ਸਾਥੀ ਸਮੇਤ 25 ਲੱਖ ਰੁਪਏ ਦੀ ਰਿਸ਼ਵਤਖੋਰੀ ਦੇ ਮਾਮਲੇ 'ਚ ਗਿ੍ਫ਼ਤਾਰ ਕੀਤਾ ਗਿਆ, ਦੇ ਟਿਕਾਣਿਆਂ ਦੀ ਤਲਾਸ਼ੀ ਦÏਰਾਨ ਲਗਭਗ 1 ਕਰੋੜ ਰੁਪਏ ਨਕਦ ਅਤੇ 3.5 ਕਿਲੋ ਸੋਨਾ ਜ਼ਬਤ ਕੀਤਾ ਗਿਆ | ਅਧਿਕਾਰੀਆਂ ਨੇ ਕਿਹਾ ਕਿ ਸੀ.ਬੀ.ਆਈ. ਨੇ ਇਕ ਵਿਛਾਏ ਜਾਲ ਤੋਂ ਬਾਅਦ 2007 ਬੈਚ ਦੇ ਇੰਡੀਅਨ ਰੈਵੇਨਿਊ ਸਰਵਿਸ ਅਧਿਕਾਰੀ, ਜੋ ਇਥੇ ਕਰਦਾਤਾ ਸੇਵਾਵਾਂ ਡਾਇਰੈਕਟੋਰੇਟ 'ਚ ਵਧੀਕ ਡਾਇਰੈਕਟਰ ਜਨਰਲ ਵਜੋਂ ਤਾਇਨਾਤ ਸੀ, ਸਿੰਗਲ ਤੇ ਉਸਦੇ ਸਾਥੀ ਹਰਸ਼ ਕੋਟਕ ਦੇ ਅਹਾਤੇ ਦੀ ਤਲਾਸ਼ੀ ਲਈ | ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ ਅਤੇ ਪੰਜਾਬ 'ਚ ਸਿੰਗਲ ਦੇ ਟਿਕਾਣਿਆਂ ਦੀ ਤਲਾਸ਼ੀ ਦÏਰਾਨ ਕੇਂਦਰੀ ਜਾਂਚ ਬਿਊਰੋ ਨੇ 3.5 ਕਿੱਲੋ ਸੋਨਾ ਅਤੇ 2 ਕਿੱਲੋ ਚਾਂਦੀ ਦੇ ਨਾਲ 1 ਕਰੋੜ ਰੁਪਏ ਨਕਦ ਜ਼ਬਤ ਕੀਤੇ ਹਨ | ਸੀ.ਬੀ.ਆਈ. ਐਫ.ਆਈ.ਆਰ. ਅਨੁਸਾਰ, ਉਸ ਨੇ ਲਾ ਪਿਨੋਜ਼ ਪੀਜ਼ਾ ਦੇ ਮਾਲਕ ਸਨਮ ਕਪੂਰ ਨੂੰ ਜਾਰੀ ਕੀਤੇ ਗਏ ਆਮਦਨ ਕਰ ਨੋਟਿਸ ਦਾ ਨਿਪਟਾਰਾ ਕਰਨ ਲਈ 45 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ |

Ad Position 22
No active advertisement
ਪਿਛਲੀ ਖ਼ਬਰ ਭਾਰਤ ਨਾਲ ਤਣਾਅ ਬਾਰੇ ਆਪਣਾ ਪੱਖ ਰੱਖਣ ਲਈ ਪਾਕਿ ਨੇ ਵਫ਼ਦ ਮਾਸਕੋ ਭੇਜਿਆ <br/> ਅਗਲੀ ਖ਼ਬਰ ਯੂਕਰੇਨ ਤੇ ਰੂਸ ਵਿਚਾਲੇ ਤਾਜ਼ਾ ਦੌਰ ਦੀ ਸ਼ਾਂਤੀ ਗੱਲਬਾਤ ਸਮਾਪਤ <br/>
Ad Position 24