16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਉੱਤਰ-ਪੂਰਬੀ ਸੂਬਿਆਂ 'ਚ ਹੜ੍ਹ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 36 ਮੌਤਾਂ <br/>

Ad Position 21
No active advertisement
ਅਜੀਤ ਡੈਸਕ 03-06-2025
ਈਟਾਨਗਰ, 2 ਜੂਨ (ਏਜੰਸੀ)-ਉੱਤਰ-ਪੂਰਬੀ ਸੂਬਿਆਂ 'ਚ ਪਿਛਲੇ 4 ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ | ਹੁਣ ਤੱਕ ਮੀਂਹ ਕਾਰਨ ਹੜ੍ਹਾਂ ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ 'ਚ 36 ਲੋਕਾਂ ਦੀ ਜਾਨ ਜਾ ਚੁੱਕੀ ਹੈ | ਜਿਸ 'ਚ ਅਸਾਮ 'ਚ 11, ਅਰੁਣਾਚਲ ਪ੍ਰਦੇਸ਼ 'ਚ 10, ਮਿਜ਼ੋਰਮ 'ਚ 5, ਮੇਘਾਲਿਆ 'ਚ 6 ਮੌਤਾਂ, ਸਿੱਕਮ 'ਚ 3 ਜਵਾਨਾਂ ਦੀ ਮੌਤ ਅਤੇ ਤਿ੍ਪੁਰਾ 'ਚ 1 ਮੌਤ ਸ਼ਾਮਿਲ ਹਨ | ਅਕਤੂਬਰ 2023 'ਚ ਸਿੱਕਮ 'ਚ ਬੱਦਲ ਫਟਣ ਤੋਂ ਬਾਅਦ ਤੀਸਤਾ ਨਦੀ 'ਚ ਅਚਾਨਕ ਹੜ੍ਹ ਆਉਣ ਕਾਰਨ 18 ਲੋਕਾਂ ਦੀ ਮੌਤ ਹੋ ਗਈ ਸੀ | ਘੱਟੋ-ਘੱਟ 68 ਲੋਕ ਲਾਪਤਾ ਹੋਏ ਸਨ, ਜਿਨ੍ਹਾਂ 'ਚ 22 ਫ਼ੌਜ ਦੇ ਜਵਾਨ ਵੀ ਸ਼ਾਮਿਲ ਸਨ | ਉੱਤਰ-ਪੂਰਬੀ ਸੂਬਿਆਂ 'ਚ ਰਾਹਤ ਤੇ ਬਚਾਅ ਲਈ ਭਾਰਤੀ ਫ਼ੌਜ, ਹਵਾਈ ਫ਼ੌਜ ਤੇ ਅਸਾਮ ਰਾਈਫਲਜ਼ ਨੂੰ ਤਾਇਨਾਤ ਕੀਤਾ ਗਿਆ ਹੈ | ਅਸਾਮ 'ਚ ਹੜ੍ਹਾਂ ਨਾਲ 3.64 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | ਬ੍ਰਹਮਪੁੱਤਰ ਤੇ ਬਰਾਕ ਸਮੇਤ 10 ਪ੍ਰਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ | ਮਨੀਪੁਰ 'ਚ ਹੜ੍ਹਾਂ ਨਾਲ 19 ਹਜ਼ਾਰ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ | 3365 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ | ਤਿ੍ਪੁਰਾ 'ਚ 10 ਹਜ਼ਾਰ ਤੋਂ ਵੱਧ ਲੋਕ ਹੜ੍ਹ ਤੋਂ ਪ੍ਰਭਾਵਿਤ ਹਨ | ਮਿਜ਼ੋਰਮ ਦੀ ਰਾਜਧਾਨੀ ਆਈਜ਼ੌਲ 'ਚ ਭਾਰੀ ਬਾਰਿਸ਼ ਕਾਰਨ ਸਾਰੇ ਸਕੂਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ | 30 ਮਈ ਤੋਂ ਹੁਣ ਤੱਕ ਰਾਜ 'ਚ ਜ਼ਮੀਨ ਖਿਸਕਣ ਦੀਆਂ 211 ਘਟਨਾਵਾਂ ਵਾਪਰੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਜੇ.ਈ.ਈ. ਐਡਵਾਂਸਡ 'ਚ ਕੋਟਾ ਦੇ ਰਜਿਤ ਗੁਪਤਾ ਨੇ ਮਾਰੀ ਬਾਜ਼ੀ <br/> ਅਗਲੀ ਖ਼ਬਰ ਭਾਰਤ ਨੂੰ 2026 ਤੱਕ ਐਸ-400 ਮਿਜ਼ਾਈਲ ਪ੍ਰਣਾਲੀ ਦੀਆਂ ਬਾਕੀ ਇਕਾਈਆਂ ਮਿਲਣਗੀਆਂ-ਰੂਸ <br/>
Ad Position 24