22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

15 ਨੂੰ ਹੋਣ ਵਾਲੀ ਨੀਟ ਪੀ.ਜੀ. ਪ੍ਰੀਖਿਆ ਮੁਲਤਵੀ

Ad Position 21
No active advertisement
ਅਜੀਤ ਡੈਸਕ 04-06-2025

ਨਵੀਂ ਦਿੱਲੀ, 3 ਜੂਨ (ਮਿਸਰਦੀਪ ਭਾਟੀਆ)- 15 ਜੂਨ, 2025 ਨੂੰ ਹੋਣ ਵਾਲੀ ਐਨ.ਈ.ਈ.ਟੀ. ਪੀ.ਜੀ. ਪ੍ਰੀਖਿਆ ਮੁਲਤਵੀ ਕਰ ਦਿੱਤੀ ਗਈ ਹੈ | ਐਨ.ਬੀ.ਈ.ਐਮ.ਐਸ. ਵਲੋਂ ਇਹ ਫ਼ੈਸਲਾ ਸੁਪਰੀਮ ਕੋਰਟ ਦੇ ਉਸ ਹੁਕਮ ਤੋਂ ਬਾਅਦ ਆਇਆ ਹੈ, ਜਿਸ ਵਿਚ ਅਦਾਲਤ ਨੇ ਇਕ ਹੀ ਸ਼ਿਫ਼ਟ ਵਿਚ ਪ੍ਰੀਖਿਆ ਕਰਵਾਉਣ ਦਾ ਹੁਕਮ ਦਿੱਤਾ ਸੀ | ਐਨ.ਬੀ.ਈ.ਐਮ.ਐਸ. ਵਲੋਂ ਜਲਦੀ ਹੀ ਨਵੀਆਂ ਪ੍ਰੀਖਿਆ ਤਰੀਕਾਂ ਦਾ ਐਲਾਨ ਕਰ ਦਿੱਤਾ ਜਾਵੇਗਾ | ਜਾਣਕਾਰੀ ਦੇ ਮੁਤਾਬਕ ਪਹਿਲਾਂ ਇਹ ਪ੍ਰੀਖਿਆ 15 ਜੂਨ ਨੂੰ ਹੋਣੀ ਸੀ ਅਤੇ ਇਸ ਲਈ ਪ੍ਰੀਖਿਆ ਕੇਂਦਰਾਂ ਦੀ ਚੋਣ ਤੋਂ ਪਹਿਲਾਂ ਹੋਰ ਤਿਆਰੀਆਂ ਵੀ ਕੀਤੀਆਂ ਗਈਆਂ ਸਨ | ਐਨ.ਬੀ.ਈ.ਐਮ.ਐਸ. ਵਲੋਂ ਪ੍ਰੀਖਿਆ ਮੁਲਤਵੀ ਕਰਨ ਸੰਬੰਧੀ ਇਕ ਬਿਆਨ ਜਾਰੀ ਕੀਤਾ ਗਿਆ | ਜਾਰੀ ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਪ੍ਰੀਖਿਆ ਇਕ ਹੀ ਸ਼ਿਫਟ ਵਿਚ ਕਰਵਾਉਣ ਦੇ ਹੁਕਮ ਦਿੱਤੇ ਹਨ | ਅਜਿਹੀ ਸਥਿਤੀ ਵਿਚ ਬੋਰਡ ਨੂੰ ਹੋਰ ਪ੍ਰੀਖਿਆ ਕੇਂਦਰਾਂ ਦੀ ਭਾਲ ਕਰਨੀ ਪਵੇਗੀ | ਨਾਲ ਹੀ ਬੁਨਿਆਦੀ ਢਾਂਚੇ ਦਾ ਵੀ ਪ੍ਰਬੰਧ ਕਰਨਾ ਪਵੇਗਾ | ਇਸ ਲਈ ਪ੍ਰੀਖਿਆ ਨੂੰ ਫਿਲਹਾਲ ਮੁਲਤਵੀ ਕੀਤਾ ਜਾ ਰਿਹਾ ਹੈ | ਸੋਧੀ ਹੋਈ ਮਿਤੀ ਬੋਰਡ ਵਲੋਂ ਜਲਦੀ ਹੀ ਦੱਸੀ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਤਰਨ ਤਾਰਨ ਤੋਂ ਪਾਕਿ ਜਾਸੂਸ ਗਿ੍ਫ਼ਤਾਰ <br/> ਅਗਲੀ ਖ਼ਬਰ ਪਾਕਿ ਦੀ ਟਿਕਟਾਕ ਸਟਾਰ ਸਨਾ ਯੂਸਫ ਦੀ ਗੋਲੀ ਮਾਰ ਕੇ ਹੱਤਿਆ
Ad Position 24