22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2025

'ਆਪ੍ਰੇਸ਼ਨ ਸੰਧੂਰ' 'ਤੇ ਵਿਸ਼ੇਸ਼ ਇਜਲਾਸ ਸੱਦਣ ਲਈ ਵਿਰੋਧੀ ਪਾਰਟੀਆਂ ਨੇ ਮੋਦੀ ਨੂੰ ਲਿਖਿਆ ਪੱਤਰ <br/>

Ad Position 21
No active advertisement
ਅਜੀਤ ਡੈਸਕ 04-06-2025

ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 3 ਜੂਨ-ਵਿਰੋਧੀ ਧਿਰਾਂ ਦੇ ਗੱਠਜੋੜ 'ਇੰਡੀਆ' ਦੀਆਂ 16 ਪਾਰਟੀਆਂ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਪਹਿਲਗਾਮ ਅੱਤਵਾਦੀ ਹਮਲੇ ਅਤੇ 'ਆਪ੍ਰੇਸ਼ਨ ਸੰਧੂਰ' ਨਾਲ ਸੰਬੰਧਿਤ ਹਾਲਾਤ 'ਤੇ ਚਰਚਾ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ | ਇਸ ਚਿੱਠੀ 'ਤੇ ਕਾਂਗਰਸ, ਸਮਾਜਵਾਦੀ ਪਾਰਟੀ, ਤਿ੍ਣਮੂਲ ਕਾਂਗਰਸ, ਡੀ.ਐਮ.ਕੇ., ਸ਼ਿਵ ਸੈਨਾ (ਊਧਵ ਧੜਾ), ਰਾਸ਼ਟਰੀ ਜਨਤਾ ਦਲ, ਨੈਸ਼ਨਲ ਕਾਨਫਰੰਸ, ਸੀ. ਪੀ. ਆਈ., ਆਈ. ਯੂ. ਐਮ. ਐਲ., ਆਰ. ਐਸ. ਪੀ., ਸੀ. ਪੀ. ਆਈ. (ਐਮ), ਜੇ .ਐਮ.ਐਮ., ਵੀ.ਸੀ.ਕੇ., ਕੇਰਲ ਕਾਂਗਰਸ ਅਤੇ ਐਮ.ਡੀ.ਐਮ.ਕੇ. ਦੇ ਮੈਂਬਰਾਂ ਨੇ ਦਸਤਖ਼ਤ ਕੀਤੇ ਹਨ | ਇਸ ਮੀਟਿੰਗ 'ਚ ਆਮ ਆਦਮੀ ਪਾਰਟੀ ਅਤੇ ਐਨ.ਸੀ.ਪੀ. (ਸ਼ਰਦ ਧੜਾ) ਸ਼ਾਮਿਲ ਨਹੀਂ ਹੋਏ | ਤਿ੍ਣਮੂਲ ਕਾਂਗਰਸ ਦੇ ਸੰਸਦ ਮੈਂਬਰ ਡੇਰੇਕ-ਓ-ਬ੍ਰਾਇਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 'ਆਪ' ਬੁੱਧਵਾਰ ਨੂੰ ਪ੍ਰਧਾਨ ਮੰਤਰੀ ਨੂੰ ਵੱਖਰੇ ਤੌਰ 'ਤੇ ਚਿੱਠੀ ਭੇਜੇਗੀ | ਕਾਂਗਰਸ ਸੰਸਦ ਮੈਂਬਰ ਦੀਪੇਂਦਰ ਹੁੱਡਾ ਨੇ ਬੈਠਕ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਅਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਸੰਘਰਸ਼ ਦੌਰਾਨ ਸਾਰੀਆਂ ਵਿਰੋਧੀ ਧਿਰਾਂ ਸਾਡੀਆਂ ਹਥਿਆਰਬੰਦ ਫ਼ੌਜਾਂ ਅਤੇ ਸਰਕਾਰ ਦੇ ਸਮਰਥਨ 'ਚ ਖੜ੍ਹੀਆਂ ਸਨ | ਉਨ੍ਹਾਂ ਕਿਹਾ ਕਿ ਜਦੋਂ ਅਮਰੀਕਾ ਨੇ ਗੋਲੀਬੰਦੀ ਦਾ ਐਲਾਨ ਕੀਤਾ ਤਾਂ ਅਸੀਂ ਮੰਗ ਕੀਤੀ ਕਿ ਸੰਸਦ ਦਾ ਵਿਸ਼ੇਸ਼ ਇਜਲਾਸ ਸੱਦਿਆ ਜਾਵੇ, ਤਾਂ ਜੋ ਸਾਰੀਆਂ ਪਾਰਟੀਆਂ ਹਥਿਆਰਬੰਦ ਫ਼ੌਜਾਂ ਨੂੰ ਧੰਨਵਾਦ ਕਹਿ ਸਕਣ ਅਤੇ ਸਰਕਾਰ ਸ਼ੁਰੂ ਤੋਂ ਆਖਰ ਤੱਕ ਆਪਣੀ ਗੱਲ ਰੱਖ ਸਕੇ | ਉਨ੍ਹਾਂ ਕਿਹਾ ਕਿ ਪਹਿਲਗਾਮ ਅੱਤਵਾਦੀ ਹਮਲੇ ਤੋਂ ਲੈ ਕੇ 'ਆਪ੍ਰੇਸ਼ਨ ਸੰਧੂਰ' ਅਤੇ ਅਮਰੀਕਾ ਵਲੋਂ ਗੋਲੀਬੰਦੀ ਦਾ ਐਲਾਨ ਕੀਤੇ ਜਾਣ ਤੱਕ ਸੰਸਦ 'ਚ ਚਰਚਾ ਹੋਣੀ ਚਾਹੀਦੀ ਹੈ | ਹੁੱਡਾ ਨੇ ਕਿ ਕਿਹਾ ਅੱਤਵਾਦ ਨੂੰ ਕਿਵੇਂ ਖ਼ਤਮ ਕੀਤਾ ਜਾਣਾ ਚਾਹੀਦਾ ਹੈ ਅਤੇ ਅੱਗੇ ਕੀ ਰਣਨੀਤੀ ਹੋਵੇ 'ਤੇ ਵੀ ਸੰਸਦ 'ਚ ਚਰਚਾ ਹੋਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਜਦੋਂ ਭਾਰਤ ਸਰਕਾਰ ਦੁਨੀਆ ਅੱਗੇ ਆਪਣੇ ਵਿਚਾਰ ਰੱਖ ਰਹੀ ਹੈ, ਤਾਂ ਸਾਨੂੰ ਲੱਗਦਾ ਹੈ ਕਿ ਸਰਕਾਰ ਨੂੰ ਸੰਸਦ 'ਚ ਵੀ ਅਜਿਹਾ ਹੀ ਕਰਨਾ ਚਾਹੀਦਾ ਹੈ | ਆਰ.ਜੇ.ਡੀ. ਦੇ ਮਨੋਜ ਝਾ ਨੇ ਅਮਰੀਕੀ ਰਾਸ਼ਟਰਪਤੀ ਦੇ ਹਵਾਲੇ ਨਾਲ ਕਿਹਾ ਕਿ ਦੁਨੀਆ ਦੇ ਇਕ ਦੇਸ਼ ਦਾ ਰਾਸ਼ਟਰਪਤੀ ਰੋਜ਼ ਸਰਪੰਚੀ ਕਰ ਰਿਹਾ ਹੈ | 15 ਦਿਨਾਂ 'ਚ 13 ਬਿਆਨ ਦਿੱਤੇ ਹਨ | ਇਸ ਨਾਲ ਕੋਈ ਸਰਕਾਰ ਜਾਂ ਕਿਸੇ ਸਿਆਸੀ ਪਾਰਟੀ ਦੀ ਭਾਵਨਾ ਨੂੰ ਠੇਸ ਲੱਗੇ ਜਾਂ ਨਾ ਲੱਗੇ ਪਰ ਹਿੰਦੋਸਤਾਨ ਦੀ ਭਾਵਨਾ ਨੂੰ ਢਾਹ ਲੱਗੀ ਹੈ | ਉਨ੍ਹਾਂ ਕਿਹਾ ਕਿ ਇਹ ਚਰਚਾ ਸੋਸ਼ਲ ਮੀਡੀਆ ਜਾਂ ਟੀ.ਵੀ. 'ਤੇ ਚਰਚਾ ਕਰ ਕੇ ਨਹੀਂ ਕੀਤੀ ਜਾ ਸਕਦੀ | ਝਾ. ਨੇ ਕਿਹਾ ਕਿ ਇਹ ਸੱਤਾ ਜਾਂ ਵਿਰੋਧੀ ਧਿਰ ਦਾ ਮਾਮਲਾ ਨਹੀਂ ਹੈ | ਇਹ ਮਾਮਲਾ ਜ਼ਿੰਮੇਵਾਰੀ ਦਾ ਹੈ | ਸਰਕਾਰ ਸੰਸਦ ਪ੍ਰਤੀ ਅਤੇ ਸੰਸਦ ਲੋਕਾਂ ਲਈ ਜਵਾਬਦੇਹ ਹੈ | ਉਨ੍ਹਾਂ 1962 ਦੀ ਚੀਨ ਦੀ ਜੰਗ ਦਾ ਹਵਾਲਾ ਦਿੰਦਿਆਂ ਕਿਹਾ ਕਿ 1962 ਵਿਚ ਚੀਨ ਦੀ ਜੰਗ ਵੇਲੇ ਸੰਸਦ ਦਾ ਇਜਲਾਸ ਸੱਦਿਆ ਗਿਆ ਸੀ | ਇਸ ਲਈ ਸਰਕਾਰ ਨੂੰ ਇਸ 'ਤੇ ਚਰਚਾ ਲਈ ਵਿਸ਼ੇਸ਼ ਇਜਲਾਸ ਸੱਦਣਾ ਚਾਹੀਦਾ ਹੈ |

Ad Position 22
No active advertisement
ਪਿਛਲੀ ਖ਼ਬਰ ਕਰਾਚੀ ਦੀ ਜੇਲ੍ਹ 'ਚੋਂ 213 ਕੈਦੀ ਫ਼ਰਾਰ, 80 ਨੂੰ ਦੁਬਾਰਾ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਤਰਨ ਤਾਰਨ ਤੋਂ ਪਾਕਿ ਜਾਸੂਸ ਗਿ੍ਫ਼ਤਾਰ <br/>
Ad Position 24