03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਪੰਜਾਬ ਤੇ ਹੋਰ ਸੂਬਿਆਂ ਵਿਚ ਆਉਣਗੀਆਂ ਕੇਂਦਰੀ ਟੀਮਾਂ

Ad Position 21
No active advertisement
ਅਜੀਤ ਡੈਸਕ 01-09-2025
ਨਵੀਂ ਦਿੱਲੀ, 31 ਅਗਸਤ (ਪੀ. ਟੀ. ਆਈ.)-ਅਧਿਕਾਰੀਆਂ ਨੇ ਕਿਹਾ ਹੈ ਕਿ ਸਰਕਾਰ ਨੇ ਭਾਰੀ ਮੀਂਹ, ਹੜ੍ਹਾਂ, ਹੜ੍ਹਾਂ, ਬੱਦਲ ਫਟਣ ਤੇ ਜ਼ਮੀਨ ਖਿਸਕਣ ਕਾਰਨ ਹੋਏ ਨੁਕਸਾਨ ਦਾ ਮੁਲਾਂਕਣ ਕਰਨ ਲਈ ਪੰਜਾਬ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਜੰਮੂ-ਕਸ਼ਮੀਰ ਲਈ ਅੰਤਰ-ਮੰਤਰਾਲਾ ਕੇਂਦਰੀ ਟੀਮਾਂ (ਆਈ.ਐਮ.ਸੀ.ਟੀ.) ਦਾ ਗਠਨ ਕੀਤਾ ਹੈ | ਆਈ.ਐਮ.ਸੀ.ਟੀ. ਰਾਜ ਸਰਕਾਰਾਂ ਦੁਆਰਾ ਕੀਤੇ ਜਾ ਰਹੇ ਹਾਲਾਤ ਤੇ ਰਾਹਤ ਕਾਰਜਾਂ ਦਾ ਮੌਕੇ 'ਤੇ ਮੁਲਾਂਕਣ ਕਰਨਗੇ | ਇਕ ਅਧਿਕਾਰਤ ਬਿਆਨ 'ਚ ਕਿਹਾ ਗਿਆ ਹੈ ਕਿ ਗ੍ਰਹਿ ਮੰਤਰਾਲੇ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ਾਂ 'ਤੇ ਆਈ.ਐਮ.ਸੀ.ਟੀ. ਦਾ ਗਠਨ ਕੀਤਾ ਹੈ | ਅਗਲੇ ਹਫ਼ਤੇ ਦੇ ਸ਼ੁਰੂ 'ਚ ਕੇਂਦਰੀ ਟੀਮਾਂ ਪੰਜਾਬ, ਹਿਮਾਚਲ ਪ੍ਰਦੇਸ਼, ਉਤਰਾਖੰਡ ਤੇ ਜੰਮੂ-ਕਸ਼ਮੀਰ ਦੇ ਹੜ੍ਹ/ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਜ਼ਿਲਿ੍ਹਆਂ ਦਾ ਦੌਰਾ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਐਸ.ਸੀ.ਓ. ਸੰਮੇਲਨ ਦੀ ਰਸਮੀ ਸ਼ੁਰੂਆਤ ਅਗਲੀ ਖ਼ਬਰ ਕਿਧਰੇ ਟੋਏ ਤੇ ਕਿਧਰੇ ਮਿਲਣਗੀਆਂ ਧਸੀਆਂ ਸੜਕਾਂ
Ad Position 24
No active advertisement