02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਦੇਸ਼ ਦੀ ਪ੍ਰੀਖਿਆ ਲੈ ਰਹੀਆਂ ਨੇ ਕੁਦਰਤੀ ਆਫ਼ਤਾਂ-ਮੋਦੀ

Ad Position 21
No active advertisement
ਅਜੀਤ ਡੈਸਕ 01-09-2025

ਦੇਸ਼ ਦੀ ਪੀੜ ਨੂੰ ਸਾਂਝਾ ਕਰਦਿਆਂ ਰਾਹਤ ਕਾਰਜਾਂ 'ਚ ਜੁਟੇ ਲੋਕਾਂ ਦਾ ਕੀਤਾ ਧੰਨਵਾਦ
ਨਵੀਂ ਦਿੱਲੀ, 31 ਅਗਸਤ (ਜਗਤਾਰ ਸਿੰਘ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਦੇ 125ਵੇਂ ਪ੍ਰੋਗਰਾਮ 'ਚ ਆਫ਼ਤਾਂ ਨਾਲ ਜੂਝ ਰਹੇ ਦੇਸ਼ ਦੀ ਪੀੜ ਨੂੰ ਸਾਂਝਾ ਕੀਤਾ ਤੇ ਰਾਹਤ ਕਾਰਜਾਂ 'ਚ ਜੁਟੇ ਸਾਰੇ ਲੋਕਾਂ ਦਾ ਧੰਨਵਾਦ ਵੀ ਕੀਤਾ | ਇਸ ਤੋਂ ਇਲਾਵਾ ਉਨ੍ਹਾਂ ਨੇ ਜੰਮੂ-ਕਸ਼ਮੀਰ ਦੀਆਂ 2 ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ, ਜਿਸ ਵਿਚ ਪੁਲਵਾਮਾ ਦਾ ਪਹਿਲਾ ਡੇਅ-ਨਾਈਟ ਕਿ੍ਕਟ ਮੈਚ ਅਤੇ ਸ੍ਰੀਨਗਰ ਦੀ ਡੱਲ ਝੀਲ 'ਤੇ ਕਰਵਾਇਆ ਗਿਆ ਪਹਿਲਾ 'ਖੇਲੋ ਇੰਡੀਆ ਵਾਟਰ ਸਪੋਰਟਸ ਫ਼ੈਸਟੀਵਲ' ਸ਼ਾਮਿਲ ਹਨ | ਇਸ ਤੋਂ ਇਲਾਵਾ ਉਨ੍ਹਾਂ ਯੂ.ਪੀ.ਐਸ.ਸੀ. ਸਿਵਲ ਸੇਵਾਵਾਂ ਪ੍ਰੀਖਿਆ ਦੇ ਵਿਦਿਆਰਥੀਆਂ ਸਮੇਤ ਹੋਰਨਾ ਮੁੱਦਿਆਂ 'ਤੇ ਵੀ ਚਰਚਾ ਕੀਤੀ | ਹੜ੍ਹਾਂ ਦਾ ਜ਼ਿਕਰ ਕਰਦਿਆਂ ਮੋਦੀ ਨੇ ਕਿਹਾ ਕਿ ਇਸ ਮੌਨਸੂਨ ਸੀਜ਼ਨ 'ਚ ਕੁਦਰਤੀ ਆਫ਼ਤਾਂ ਦੇਸ਼ ਨੂੰ ਪਰਖ ਰਹੀਆਂ ਹਨ | ਪਿਛਲੇ ਕੁਝ ਹਫ਼ਤਿਆਂ 'ਚ ਅਸੀਂ ਹੜ੍ਹਾਂ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਭਾਰੀ ਤਬਾਹੀ ਦੇਖੀ ਹੈ | ਉਨ੍ਹਾਂ ਕਿਹਾ ਕਿ ਪਾਣੀ ਦਾ ਨਿਰੰਤਰ ਵਾਧਾ ਪੁਲ-ਸੜਕਾਂ ਨੂੰ ਰੋੜ੍ਹ ਕੇ ਲੈ ਗਿਆ ਅਤੇ ਲੋਕਾਂ ਦੀਆਂ ਜਾਨਾਂ ਖ਼ਤਰੇ 'ਚ ਪੈ ਗਈਆਂ | ਇਨ੍ਹਾਂ ਘਟਨਾਵਾਂ ਨੇ ਹਰ ਭਾਰਤੀ ਨੂੰ ਦੁਖੀ ਕੀਤਾ ਹੈ | ਉਨ੍ਹਾਂ ਹੜ੍ਹ ਤੋਂ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਜੁਟੇ ਲੋਕਾਂ ਦਾ ਧੰਨਵਾਦ ਵੀ ਕੀਤਾ | ਮੋਦੀ ਨੇ ਯੂ. ਪੀ. ਐਸ. ਸੀ. ਸਿਵਲ ਸੇਵਾਵਾਂ ਪ੍ਰੀਖਿਆ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਜ਼ਾਰਾਂ ਅਜਿਹੇ ਉਮੀਦਵਾਰ ਹਨ, ਜੋ ਥੋੜ੍ਹੇ ਜਿਹੇ ਫ਼ਰਕ ਨਾਲ ਅੰਤਿਮ ਸੂਚੀ 'ਚ ਪਹੁੰਚਣ 'ਚ ਅਸਮਰੱਥ ਹੁੰਦੇ ਹਨ | ਹੁਣ ਅਜਿਹੇ ਇਮਾਨਦਾਰ ਵਿਦਿਆਰਥੀਆਂ ਲਈ 'ਪ੍ਰਤਿਭਾ ਸੇਤੂ ਪੋਰਟਲ' ਨਾਂਅ ਦਾ ਇਕ ਡਿਜੀਟਲ ਪਲੇਟਫ਼ਾਰਮ ਬਣਾਇਆ ਗਿਆ ਹੈ | 'ਪ੍ਰਤਿਭਾ ਸੇਤੂ ਪੋਰਟਲ' ਉਨ੍ਹਾਂ ਉਮੀਦਵਾਰਾਂ ਦਾ ਡਾਟਾ ਸਟੋਰ ਕਰਦਾ ਹੈ, ਜਿਨ੍ਹਾਂ ਨੇ ਯੂ.ਪੀ.ਐਸ.ਸੀ. ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਸਾਰੇ ਪੜਾਅ ਪਾਸ ਕੀਤੇ, ਪਰ ਉਨ੍ਹਾਂ ਦਾ ਨਾਂਅ ਅੰਤਿਮ ਮੈਰਿਟ ਸੂਚੀ 'ਚ ਨਹੀਂ ਆਇਆ | ਨਿੱਜੀ ਕੰਪਨੀਆਂ ਇਨ੍ਹਾਂ ਹੋਣਹਾਰ ਵਿਦਿਆਰਥੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਨੌਕਰੀ ਦੇ ਸਕਦੀਆਂ ਹਨ | ਇਸ ਤੋਂ ਇਲਾਵਾ ਉਨ੍ਹਾਂ ਹੋਰ ਵੀ ਮੁੱਦਿਆਂ 'ਤੇ ਚਰਚਾ ਕੀਤੀ |

Ad Position 22
No active advertisement
ਪਿਛਲੀ ਖ਼ਬਰ ਧÏਲੀਗੰਗਾ ਪ੍ਰਾਜੈਕਟ: ਜ਼ਮੀਨ ਖਿਸਕਣ ਕਾਰਨ 19 ਕਾਮੇ ਸੁਰੰਗ 'ਚ ਫਸੇ ਅਗਲੀ ਖ਼ਬਰ ਪੈਟਰੋਲ 'ਚ ਈਥਾਨੌਲ ਮਿਲਾਉਣ ਦੇ ਮੁੱਦੇ ਬਾਰੇ ਸੁਣਵਾਈ ਅੱਜ
Ad Position 24
No active advertisement