02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਧÏਲੀਗੰਗਾ ਪ੍ਰਾਜੈਕਟ: ਜ਼ਮੀਨ ਖਿਸਕਣ ਕਾਰਨ 19 ਕਾਮੇ ਸੁਰੰਗ 'ਚ ਫਸੇ

Ad Position 21
No active advertisement
ਅਜੀਤ ਡੈਸਕ 01-09-2025
ਪਿਥÏਰਾਗੜ੍ਹ, 31 ਅਗਸਤ (ਏਜੰਸੀ)-ਉਤਰਾਖੰਡ ਦੇ ਪਿਥÏਰਾਗੜ੍ਹ 'ਚ ਧÏਲੀਗੰਗਾ ਪਾਵਰ ਪ੍ਰਾਜੈਕਟ ਦੇ ਚੱਲ ਰਹੇ ਕੰਮ ਦÏਰਾਨ ਜ਼ਮੀਨ ਖਿਸਕਣ ਕਾਰਨ ਆਮ ਅਤੇ ਐਮਰਜੈਂਸੀ ਸੁਰੰਗਾਂ ਬੰਦ ਹੋ ਗਈਆਂ, ਜਿਸ ਕਾਰਨ ਨੈਸ਼ਨਲ ਹਾਈਡ੍ਰੋਇਲੈਕਟਿ੍ਕ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ 19 ਕਾਮੇ ਇਕ ਪਾਵਰ ਹਾਊਸ ਦੇ ਅੰਦਰ ਫਸ ਗਏ | ਧਾਰਚੁਲਾ ਦੇ ਡਿਪਟੀ ਜ਼ਿਲ੍ਹਾ ਮੈਜਿਸਟ੍ਰੇਟ ਜਤਿੰਦਰ ਵਰਮਾ ਨੇ ਕਿਹਾ ਕਿ ਮਲਬਾ ਹਟਾਉਣ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ ਤੇ ਸ਼ਾਮ ਤੱਕ ਰਸਤਾ ਸਾਫ਼ ਕਰ ਦਿੱਤਾ ਜਾਵੇਗਾ, ਜਿਸ ਤੋਂ ਬਾਅਦ ਸਾਰੇ ਵਰਕਰ ਬਾਹਰ ਆ ਸਕਣਗੇ | ਜ਼ਿਲ੍ਹੇ 'ਚ ਧਾਰਚੁਲਾ ਨੇੜੇ ਈਲਾਗੜ੍ਹ ਖੇਤਰ 'ਚ ਧÏਲੀਗੰਗਾ ਪਾਵਰ ਪ੍ਰਾਜੈਕਟ ਦੀਆਂ ਆਮ ਅਤੇ ਐਮਰਜੈਂਸੀ ਸੁਰੰਗਾਂ ਵੱਲ ਜਾਣ ਵਾਲਾ ਰਾਹ ਭਾਰੀ ਮੀਂਹ ਮਗਰੋਂ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ | ਉਨ੍ਹਾਂ ਕਿਹਾ ਕਿ ਮਲਬਾ ਲਗਾਤਾਰ ਡਿਗਣ ਦੇ ਬਾਵਜੂਦ ਸਰਹੱਦੀ ਸੜਕ ਸੰਗਠਨ ਦੀਆਂ ਜੇ.ਸੀ.ਬੀ. ਮਸ਼ੀਨਾਂ ਦੀ ਮਦਦ ਨਾਲ ਰਾਹ ਸਾਫ਼ ਕਰਨ ਦਾ ਕੰਮ ਜਾਰੀ ਹੈ | ਵਰਮਾ ਨੇ ਕਿਹਾ ਕਿ ਸਾਰੇ ਵਰਕਰ ਸੁਰੱਖਿਅਤ ਹਨ ਤੇ ਪਾਵਰ ਹਾਊਸ ਤੱਕ ਜਾਣ ਦਾ ਰਾਹ ਖੁੱਲ੍ਹਣ ਤੋਂ ਬਾਅਦ ਉਹ ਬਾਹਰ ਆ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਨੀਤੀ ਨੂੰ ਨਿਰਧਾਰਤ ਮਾਪਦੰਡਾਂ ਮੁਤਾਬਿਕ ਲਾਗੂ ਕਰਨ ਦੀ ਜ਼ਿੰਮੇਵਾਰੀ ਰਾਜਾਂ 'ਤੇ ਸੁੱਟੀ ਅਗਲੀ ਖ਼ਬਰ ਦੇਸ਼ ਦੀ ਪ੍ਰੀਖਿਆ ਲੈ ਰਹੀਆਂ ਨੇ ਕੁਦਰਤੀ ਆਫ਼ਤਾਂ-ਮੋਦੀ
Ad Position 24
No active advertisement