ਕੋਲਕਾਤਾ, 23 ਸਤੰਬਰ (ਰਣਜੀਤ ਸਿੰਘ ਲੁਧਿਆਣਵੀ)-ਕੋਲਕਾਤਾ ਵਿੱਚ ਮੰਗਲਵਾਰ ਨੂੰ ਰਾਤ ਭਰ ਪਏ ਮੋਹਲੇਧਾਰ ਮੀਂਹ ਤੋਂ ਬਾਅਦ ਬਿਜਲੀ ਦੇ ਕਰੰਟ ਲੱਗਣ ਨਾਲ ਘੱਟੋ-ਘੱਟ 10 ਲੋਕਾਂ ਦੀ ਮÏਤ ਹੋ ਗਈ ਜੋ ਕਿ ਲਗਭਗ ਚਾਰ ਦਹਾਕਿਆਂ ਵਿਚ ਸਭ ਤੋਂ ਭਾਰੀ ਮੀਂਹ ਹੈ¢ ਭਾਰੀ ਮੀਂਹ ਨੇ ਹਵਾਈ, ਰੇਲ ਅਤੇ ਸੜਕੀ ਆਵਾਜਾਈ ਨੂੰ ਪ੍ਰਭਾਵਿਤ ਕੀਤਾ, ਵਿੱਦਿਅਕ ਸੰਸਥਾਵਾਂ ਨੂੰ ਬੰਦ ਕਰ ਦਿੱਤਾ ਗਿਆ ਤੇ ਸੂਬਾ ਸਰਕਾਰ ਨੂੰ ਦੋ ਦਿਨ ਪਹਿਲਾਂ ਪੂਜਾ ਦੀਆਂ ਛੁੱਟੀਆਂ ਦਾ ਐਲਾਨ ਕਰਨ ਲਈ ਮਜਬੂਰ ਕੀਤਾ¢ ਬੀਤੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ 251.4 ਮਿਲੀਮੀਟਰ ਮੀਂਹ 1986 ਤੋਂ ਬਾਅਦ ਸਭ ਤੋਂ ਵੱਧ ਅਤੇ ਪਿਛਲੇ 137 ਸਾਲਾਂ ਵਿੱਚ ਛੇਵਾਂ ਸਭ ਤੋਂ ਵੱਧ ਇਕ ਦਿਨ ਦਾ ਮੀਂਹ ਸੀ¢ ਇਹ 1978 ਵਿੱਚ 369.6 ਮਿਲੀਮੀਟਰ, 1888 ਵਿਚ 253 ਮਿਲੀਮੀਟਰ ਅਤੇ 1986 ਵਿਚ 259.5 ਮਿਲੀਮੀਟਰ ਦੇ ਰਿਕਾਰਡ ਤੋਂ ਥੋੜ੍ਹਾ ਘੱਟ ਸੀ¢ ਭਾਰੀ ਮੀਂਹ ਨੇ ਮੁੱਖ ਸੜਕਾਂ ਨੂੰ ਨਦੀਆਂ ਵਿੱਚ ਬਦਲ ਦਿੱਤਾ, ਮੈਟਰੋ, ਰੇਲ ਸੇਵਾਵਾਂ ਅਤੇ ਹਵਾਈ ਯਾਤਰਾ ਵਿੱਚ ਵਿਘਨ ਪਾਇਆ, ਭਾਵੇਂ ਕਿ ਅਗਲੇ ਹਫ਼ਤੇ ਦੁਰਗਾ ਪੂਜਾ ਤੋਂ ਪਹਿਲਾਂ ਸ਼ਹਿਰ ਆਮ ਵਾਂਗ ਹੋ ਰਿਹਾ ਸੀ¢ ਕੋਲਕਾਤਾ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, 'ਸਾਡੀਆਂ ਹੁਣ ਤੱਕ ਦੀਆਂ ਰਿਪੋਰਟਾਂ ਅਨੁਸਾਰ, ਬਿਜਲੀ ਦੇ ਕਰੰਟ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮÏਤ ਹੋ ਗਈ ਹੈ¢' ਮੁੱਖ ਮੰਤਰੀ ਮਮਤਾ ਬੈਨਰਜੀ ਨੇ ਭਾਰੀ ਬਾਰਿਸ਼ ਨੂੰ 'ਬੇਮਿਸਾਲ' ਦੱਸਿਆ ਅਤੇ ਫਰੱਕਾ ਬੈਰਾਜ ਦੀ ਮਾੜੀ ਡਰੇਜਿੰਗ ਅਤੇ ਨਿੱਜੀ ਬਿਜਲੀ ਕੰਪਨੀ ਸੀ ਈ ਐੱਸ ਸੀ ਦੀ ਲਾਪਰਵਾਹੀ ਨੂੰ ਮÏਤਾਂ ਲਈ ਜ਼ਿੰਮੇਵਾਰ ਠਹਿਰਾਇਆ¢ ਉਨ੍ਹਾਂ ਨੇ ਲੋਕਾਂ ਨੂੰ ਘਰ ਦੇ ਅੰਦਰ ਰਹਿਣ ਦੀ ਅਪੀਲ ਕੀਤੀ¢ ਤੀਹ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਅਤੇ 31 ਹੋਰ ਦੇਰੀ ਨਾਲ ਆਈਆਂ¢ ਸੂਬਾ ਸਰਕਾਰ ਨੇ ਐਲਾਨ ਕੀਤਾ ਹੈ ਕਿ 24 ਅਤੇ 25 ਸਤੰਬਰ ਨੂੰ ਸਾਰੇ ਸਰਕਾਰੀ ਵਿੱਦਿਅਕ ਅਦਾਰੇ ਬੰਦ ਰਹਿਣਗੇ¢
ਕੋਲਕਾਤਾ 'ਚ ਰਿਕਾਰਡ ਮੀਂਹ ਕਰੰਟ ਲੱਗਣ ਨਾਲ 10 ਮੌਤਾਂ <br/>
ਅਜੀਤ ਡੈਸਕ
24-09-2025