17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਪਾਕਿ ਨੇ ਭਾਰਤੀ ਜਹਾਜ਼ਾਂ ’ਤੇ ਪਾਬੰਦੀ ਹੋਰ ਵਧਾਈ

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ’ਚ ਬਣੀ ਤਣਾਅ ਵਾਲੀ ਸਥਿਤੀ ’ਚ ਕੋਈ ਸੁਧਾਰ ਨਾ ਹੋਣ ਕਰਕੇ ਪਾਕਿਸਤਾਨ ਏਅਰਪੋਰਟ ਅਥਾਰਿਟੀ (ਪੀ. ਏ. ਏ.) ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਕਤੂਬਰ ਤੱਕ ਵਧਾਉਣ ..

Ad Position 21
No active advertisement
ਅਜੀਤ ਡੈਸਕ 17-09-2026

ਅੰਮ੍ਰਿਤਸਰ, 16 ਸਤੰਬਰ (ਸੁਰਿੰਦਰ ਕੋਛੜ)-ਪਾਕਿਸਤਾਨ ਅਤੇ ਭਾਰਤ ’ਚ ਬਣੀ ਤਣਾਅ ਵਾਲੀ ਸਥਿਤੀ ’ਚ ਕੋਈ ਸੁਧਾਰ ਨਾ ਹੋਣ ਕਰਕੇ ਪਾਕਿਸਤਾਨ ਏਅਰਪੋਰਟ ਅਥਾਰਿਟੀ (ਪੀ. ਏ. ਏ.) ਨੇ ਭਾਰਤੀ ਜਹਾਜ਼ਾਂ ਲਈ ਹਵਾਈ ਖੇਤਰ ’ਤੇ ਪਾਬੰਦੀ 24 ਅਕਤੂਬਰ ਤੱਕ ਵਧਾਉਣ ਬਾਰੇ ਹਵਾਈ ਕਰਮਚਾਰੀਆਂ ਨੂੰ 17ਵਾਂ ਨੋਟਿਸ (ਨੋਟਮ) ਜਾਰੀ ਕੀਤਾ ਹੈ। ਭਾਰਤੀ ਜਹਾਜ਼ਾਂ ਲਈ ਪਿਛਲੀ ਪਾਬੰਦੀ 24 ਸਤੰਬਰ ਨੂੰ ਖ਼ਤਮ ਹੋ ਰਹੀ ਹੈ।

ਦੱਸਣਯੋਗ ਹੈ ਕਿ ਪਾਕਿ ਨੇ ਪਹਿਲਾਂ 23 ਅਪ੍ਰੈਲ 2025 ਤੋਂ ਇਕ ਮਹੀਨੇ ਲਈ ਆਪਣਾ ਹਵਾਈ ਖੇਤਰ ਬੰਦ ਕਰਨ ਦਾ ਐਲਾਨ ਕੀਤਾ ਸੀ ਅਤੇ ਉਸ ਤੋਂ ਬਾਅਦ ਇਹ ਸਮਾਂ-ਹੱਦ ਹਰ ਮਹੀਨੇ ਵਧਾਈ ਜਾ ਰਹੀ ਹੈ। ਪਾਕਿ ਏਵੀਏਸ਼ਨ ਡਿਵੀਜ਼ਨ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਿਕ ਇਸ ਪਾਬੰਦੀ ਦਾ ਉਦੇਸ਼ ਪਾਕਿ ਦੇ ਹਵਾਈ ਖੇਤਰ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਪਾਬੰਦੀ ਸਿਰਫ਼ ਭਾਰਤੀ ਜਹਾਜ਼ਾਂ ’ਤੇ ਲਾਗੂ ਹੋਵੇਗੀ। ਜਦੋਂਕਿ ਪਾਕਿ ਦਾ ਹਵਾਈ ਖੇਤਰ ਹੋਰ ਸਾਰੀਆਂ ਕੌਮਾਂਤਰੀ ਉਡਾਣਾਂ ਲਈ ਖੁੱਲ੍ਹਾ ਰਹੇਗਾ।

Ad Position 22
No active advertisement
ਪਿਛਲੀ ਖ਼ਬਰ ਯੂ.ਪੀ.ਆਈ. ਲੈਣ-ਦੇਣ ’ਤੇ ਚਾਰਜ ਲਗਾਉਣ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ’ਚ ਚੁਣੌਤੀ ਅਗਲੀ ਖ਼ਬਰ ‘ਆਪ’ ਨੇ ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਤੋਂ ਪਹਿਲਾਂ ਪੁੱਛੇ 3 ਸਵਾਲ
Ad Position 24