16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਦਿੱਲੀ 'ਚ ਧਾਰਮਿਕ ਆਗੂ ਵਲੋਂ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ

Ad Position 21
No active advertisement
ਅਜੀਤ ਡੈਸਕ 25-09-2025

ਮਾਮਲਾ ਦਰਜ ਹੋਣ ਤੋਂ ਬਾਅਦ ਹੋਇਆ ਫ਼ਰਾਰ
ਨਵੀਂ ਦਿੱਲੀ, 24 ਸਤੰਬਰ (ਮਿਸਰਦੀਪ ਭਾਟੀਆ)-ਇਕ ਪ੍ਰਮੁੱਖ ਧਾਰਮਿਕ ਸੰਗਠਨ ਨਾਲ ਜੁੜਿਆ ਇਕ ਸਵੈ-ਘੋਸ਼ਿਤ ਧਾਰਮਿਕ ਆਗੂ, ਇੱਥੇ ਇਕ ਮੈਨੇਜਮੈਂਟ ਸੰਸਥਾ ਦੀਆਂ ਕਈ ਵਿਦਿਆਰਥਣਾਂ ਦੁਆਰਾ ਜਿਨਸੀ ਸ਼ੋਸ਼ਣ ਦੇ ਦੋਸ਼ ਲਗਾਉਣ ਤੋਂ ਬਾਅਦ ਪੁਲਿਸ ਜਾਂਚ ਦੇ ਘੇਰੇ 'ਚ ਆ ਗਿਆ ਹੈ | ਦੋਸ਼ੀ - ਸਵਾਮੀ ਚੈਤਨਿਆਨੰਦ ਸਰਸਵਤੀ, ਜਿਸ ਨੂੰ ਪਹਿਲਾਂ ਸਵਾਮੀ ਪਾਰਥਸਾਰਥੀ ਵਜੋਂ ਜਾਣਿਆ ਜਾਂਦਾ ਸੀ | ਛਾਪੇਮਾਰੀ ਤੇ ਨਿਗਰਾਨੀ ਦੇ ਬਾਵਜੂਦ ਹੁਣ ਤੱਕ ਗਿ੍ਫ਼ਤਾਰੀ ਤੋਂ ਬਚਿਆ ਹੈ | ਪੁਲਿਸ ਅਨੁਸਾਰ, ਦੋਸ਼ੀ ਦੱਖਣ-ਪੱਛਮੀ ਦਿੱਲੀ ਵਿਚ ਸ੍ਰੀ ਸ਼ਾਰਦਾ ਇੰਡੀਅਨ ਇੰਸਟੀਚਿਊਟ ਆਫ਼ ਮੈਨੇਜਮੈਂਟ ਵਿੱਚ ਇੱਕ ਡਾਇਰੈਕਟਰ (ਪ੍ਰਬੰਧਨ ਕਮੇਟੀ ਦਾ ਮੈਂਬਰ) ਸੀ | ਪੁਲਿਸ ਨੂੰ ਸੰਸਥਾ ਦੇ ਬੇਸਮੈਂਟ ਵਿਚ ਸਰਸਵਤੀ ਦੁਆਰਾ ਵਰਤੀ ਗਈ ਇੱਕ ਜਾਅਲੀ ਡਿਪਲੋਮੈਟਿਕ ਨੰਬਰ ਪਲੇਟ - 39 ਯੂਐਨ 1 - ਵਾਲੀ ਇੱਕ ਵੋਲਵੋ ਕਾਰ ਵੀ ਮਿਲੀ | ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਸ 'ਤੇ ਅਜਿਹੇ ਦੋਸ਼ ਲਗਾਏ ਗਏ ਹਨ | ਇਸ ਮਾਮਲੇ ਵਿਚ, 4 ਅਗਸਤ ਨੂੰ ਵਸੰਤ ਕੁੰਜ ਉੱਤਰੀ ਪੁਲਿਸ ਸਟੇਸ਼ਨ ਵਿਚ ਸ਼ਿਕਾਇਤ ਦਰਜ ਕੀਤੀ ਗਈ ਸੀ | ਜਾਂਚ ਦੌਰਾਨ ਸਕਾਲਰਸ਼ਿੱਪ ਪ੍ਰਾਪਤ ਕਰਨ ਵਾਲੀਆਂ 32 ਪੀ.ਜੀ.ਡੀ.ਐਮ. ਵਿਦਿਆਰਥਣਾਂ ਦੇ ਬਿਆਨ ਦਰਜ ਕੀਤੇ ਗਏ ਸਨ | ਇਨ੍ਹਾਂ ਵਿਚੋਂ 17 ਨੇ ਦੋਸ਼ ਲਗਾਇਆ ਕਿ ਸਰਸਵਤੀ ਨੇ ਅਪਮਾਨਜਨਕ ਭਾਸ਼ਾ ਦੀ ਵਰਤੋਂ ਕੀਤੀ, ਅਸ਼ਲੀਲ ਸੁਨੇਹੇ ਭੇਜੇ ਤੇ ਅਣਚਾਹੇ ਸਰੀਰਕ ਸ਼ੋਸ਼ਣ ਕੀਤੇ | ਭਾਰਤੀ ਦੰਡ ਸੰਹਿਤਾ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਇੱਕ ਮਾਮਲਾ ਦਰਜ ਕੀਤਾ ਗਿਆ ਸੀ, ਤੇ 16 ਪੀੜਤਾਂ ਨੇ ਬਾਅਦ ਵਿਚ ਇੱਕ ਮੈਜਿਸਟ੍ਰੇਟ ਦੇ ਸਾਹਮਣੇ ਗਵਾਹੀ ਦਿੱਤੀ | ਪੁਲਿਸ ਨੇ ਡਿਪਲੋਮੈਟਿਕ ਰਜਿਸਟ੍ਰੇਸ਼ਨ ਨੰਬਰ ਵਾਲੀ ਵੋਲਵੋ ਕਾਰ ਨੂੰ ਜ਼ਬਤ ਕਰ ਲਿਆ ਹੈ ਅਤੇ 25 ਅਗਸਤ ਨੂੰ ਦੂਜੀ ਐਫ.ਆਈ.ਆਰ. ਦਰਜ ਕੀਤੀ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਉਦੋਂ ਤੋਂ ਹੀ ਗਿ੍ਫ਼ਤਾਰੀ ਤੋਂ ਬਚ ਰਿਹਾ ਹੈ |
ਦਿੱਲੀ ਪੁਲਿਸ ਵਲੋਂ ਲੁੱਕਆਊਟ ਸਰਕੂਲਰ ਜਾਰੀ
ਦਿੱਲੀ ਪੁਲਿਸ ਨੇ ਸਵਾਮੀ ਚੈਤਨਿਆਨੰਦ ਸਰਸਵਤੀ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ | ਡਿਪਟੀ ਕਮਿਸ਼ਨਰ ਆਫ਼ ਪੁਲਿਸ (ਦੱਖਣ-ਪੱਛਮ) ਅਮਿਤ ਗੋਇਲ ਨੇ ਕਿਹਾ ਕਿ ਦੇਸ਼ ਛੱਡ ਕੇ ਭੱਜਣ ਦੀ ਕਿਸੇ ਵੀ ਕੋਸ਼ਿਸ਼ ਨੂੰ ਰੋਕਣ ਲਈ ਉਸ ਵਿਰੁੱਧ ਲੁੱਕਆਊਟ ਸਰਕੂਲਰ ਜਾਰੀ ਕੀਤਾ ਗਿਆ ਹੈ | ਅਧਿਕਾਰੀ ਨੇ ਅੱਗੇ ਕਿਹਾ ਕਿ ਇਸ ਮਾਮਲੇ ਦੇ ਸੰਬੰਧ ਵਿਚ ਕਈ ਪੁਲਿਸ ਟੀਮਾਂ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਉੱਤਰਾਖੰਡ ਵਿਚ ਛਾਪੇਮਾਰੀ ਕਰ ਰਹੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੀ 1 ਰਾਜ ਸਭਾ ਸੀਟ 'ਤੇ ਜ਼ਿਮਨੀ ਚੋਣ 24 ਅਕਤੂਬਰ ਨੂੰ ਅਗਲੀ ਖ਼ਬਰ ਪੰਜਾਬ ਮੰਤਰੀ ਮੰਡਲ ਵਲੋਂ ਕਬਜ਼ਿਆਂ ਹੇਠਲੇ ਮੁਸ਼ਤਰਕਾ ਰਸਤਿਆਂ, ਪਗਡੰਡੀਆਂ ਤੇ ਖਾਲ਼ੇ ਵੇਚਣ ਦਾ ਫ਼ੈਸਲਾ
Ad Position 24