16-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪੰਜਾਬ ਦੀ 1 ਰਾਜ ਸਭਾ ਸੀਟ 'ਤੇ ਜ਼ਿਮਨੀ ਚੋਣ 24 ਅਕਤੂਬਰ ਨੂੰ

Ad Position 21
No active advertisement
ਅਜੀਤ ਡੈਸਕ 25-09-2025
ਨਵੀਂ ਦਿੱਲੀ, 24 ਸਤੰਬਰ (ਉਪਮਾ ਡਾਗਾ ਪਾਰਥ)-ਪੰਜਾਬ ਦੇ ਰਾਜ ਸਭਾ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਅਸਤੀਫ਼ੇ ਤੋਂ ਬਾਅਦ ਖਾਲੀ ਹੋਈ ਸੀਟ ਲਈ 24 ਅਕਤੂਬਰ ਨੂੰ ਜ਼ਿਮਨੀ ਚੋਣਾਂ ਹੋਣਗੀਆਂ | ਚੋਣ ਕਮਿਸ਼ਨ ਨੇ ਇਸ ਸੰਬੰਧ 'ਚ ਨੋਟੀਫਿਕੇਸ਼ਨ ਜਾਰੀ ਕਰਕੇ ਉਕਤ ਜਾਣਕਾਰੀ ਦਿੱਤੀ | ਨੋਟੀਫਿਕੇਸ਼ਨ ਮੁਤਾਬਿਕ ਵੋਟਿੰਗ ਅਤੇ ਗਿਣਤੀ 24 ਅਕਤੂਬਰ ਨੂੰ ਹੋਏਗੀ | ਜ਼ਿਮਨੀ ਚੋਣਾਂ ਦਾ ਨੋਟੀਫਿਕੇਸ਼ਨ 6 ਅਕਤੂਬਰ ਨੂੰ ਜਾਰੀ ਹੋਵੇਗਾ | ਨਾਮਜ਼ਦਗੀ ਦੀ ਆਖਰੀ ਤਾਰੀਖ 13 ਅਕਤੂਬਰ ਹੈ ਜਦਕਿ 16 ਅਕਤੂਬਰ ਤੱਕ ਨਾਂਅ ਵਾਪਸ ਲਿਆ ਜਾ ਸਕਦਾ ਹੈ | 24 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ ਚਾਰ ਵਜੇ ਤੱਕ ਵੋਟਿੰਗ ਹੋਏਗੀ ਅਤੇ ਸ਼ਾਮ ਨੂੰ ਨਤੀਜੇ ਐਲਾਨ ਦਿੱਤੇ ਜਾਣਗੇ | ਚੋਣ ਕਮਿਸ਼ਨ ਨੇ ਪੰਜਾਬ ਦੇ ਨਾਲ ਜੰਮੂ ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਹੈ | ਜੰਮੂ ਕਸ਼ਮੀਰ ਦੀਆਂ 4 ਰਾਜ ਸਭਾ ਸੀਟਾਂ ਲਈ 24 ਅਕਤੂਬਰ ਨੂੰ ਵੋਟਿੰਗ ਹੋਵੇਗੀ ਅਤੇ ਉਸੇ ਦਿਨ ਨਤੀਜੇ ਆਉਣਗੇ | ਇਹ ਸੀਟਾਂ 2021 ਤੋਂ ਖਾਲੀ ਹਨ | ਚੋਣ ਕਮਿਸ਼ਨ ਨੇ ਕਿਹਾ ਕਿ ਜੰਮੂ ਕਸ਼ਮੀਰ ਰਾਜ ਨੂੰ ਜੰਮੂ ਕਸ਼ਮੀਰ (ਵਿਧਾਨ ਸਭਾ ਸਹਿਤ) ਅਤੇ ਲੱਦਾਖ (ਵਿਧਾਨ ਸਭਾ ਰਹਿਤ) ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਵੰਡਿਆ ਗਿਆ ਹੈ | ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ ਮੁਤਾਬਿਕ ਮੌਜੂਦਾ ਜੰਮੂ ਅਤੇ ਕਸ਼ਮੀਰ ਰਾਜ ਦੀ ਨੁਮਾਇੰਦਗੀ ਕਰਨ ਵਾਲੇ 4 ਮੌਜੂਦਾ ਮੈਂਬਰਾਂ ਨੂੰ ਜੰਮੂ ਕਸ਼ਮੀਰ ਸੰਘ ਰਾਜ ਖੇਤਰ ਨੂੰ ਵੰਡੀਆਂ ਗਈਆਂ ਸੀਟਾਂ ਭਰਨ ਲਈ ਚੁਣਿਆ ਮੰਨਿਆ ਜਾਵੇਗਾ | ਸਾਰੀਆਂ 4 ਸੀਟਾਂ ਮੌਜੂਦਾ ਮੈਂਬਰਾਂ ਦਾ ਕਾਰਜਕਾਲ ਦੇ ਖ਼ਤਮ ਹੋਣ ਤੋਂ ਬਾਅਦ ਸੀਟਾਂ ਖਾਲੀ ਸਨ, ਕਿਉਂਕਿ ਚੋਣ ਕਰਵਾਉਣ ਲਈ ਲੋੜੀਂਦਾ ਚੋਣ ਮੰਡਲ ਉਪਲਬਧ ਨਹੀਂ ਸੀ | ਵੋਟਾਂ ਦੀ ਗਿਣਤੀ 24 ਅਕਤੂਬਰ ਨੂੰ ਸ਼ਾਮ ਨੂੰ ਹੋਣ ਤੋਂ ਬਾਅਦ ਨਤੀਜੇ ਐਲਾਨੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ ਸੁਪਰੀਮ ਕੋਰਟ ਨੇ ਭਾਈ ਰਾਜੋਆਣਾ ਸੰਬੰਧੀ ਫ਼ੈਸਲਾ ਲੈਣ 'ਚ ਦੇਰੀ ਲਈ ਕੇਂਦਰ ਤੋਂ ਪੁੱਛੇ ਤਿੱਖੇ ਸਵਾਲ ਅਗਲੀ ਖ਼ਬਰ ਦਿੱਲੀ 'ਚ ਧਾਰਮਿਕ ਆਗੂ ਵਲੋਂ ਵਿਦਿਆਰਥਣਾਂ ਨਾਲ ਜਿਨਸੀ ਸ਼ੋਸ਼ਣ
Ad Position 24