ਨਵੀਂ ਦਿੱਲੀ, 25 ਸਤੰਬਰ (ਏਜੰਸੀ)-ਸੈਂਟਰਲ ਬੋਰਡ ਆਫ ਡਾਇਰੈਕਟ ਟੈਕਸਿਜ਼ ਨੇ ਮੁਲਾਂਕਣ ਸਾਲ 2025-26 ਲਈ ਟੈਕਸ ਆਡਿਟ ਰਿਪੋਰਟਾਂ ਦਾਇਰ ਕਰਨ ਦੀ ਆਖਰੀ ਮਿਤੀ 'ਚ ਵਾਧਾ ਕਰ ਦਿੱਤਾ ਹੈ | ਆਮਦਨ-ਟੈਕਸ ਐਕਟ, 1961 ਤਹਿਤ ਆਡਿਟ ਰਿਪੋਰਟਾਂ ਜਮ੍ਹਾਂ ਕਰਨ ਦੀ ਨਵੀਂ ਨਿਰਧਾਰਤ ਮਿਤੀ 30 ਸਤੰਬਰ ਤੋਂ ਵਧਾ ਕੇ ਹੁਣ 31 ਅਕਤੂਬਰ ਕਰ ਦਿੱਤੀ ਗਈ ਹੈ | ਸੀ.ਬੀ.ਡੀ.ਟੀ. ਨੇ ਇਹ ਜਾਣਕਾਰੀ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਸਾਂਝੀ ਕੀਤੀ |