11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਲੋਹੀਆਂ ਨਗਰ ਪੰਚਾਇਤ ਦੇ ਹਾਊਸ ਨੇ 'ਡਾਇਰੈਕਟਰ ਸਥਾਨਕ ਸਰਕਾਰ ਵਿਭਾਗ, ਪੰਜਾਬ' ਵਲੋਂ ਸ਼ਹਿਰ ਦੀ ਸਫ਼ਾਈ ਸੰਬੰਧੀ ਭੇਜਿਆ ਮਤਾ ਕੀਤਾ ਰੱਦ ਵਿਧਾਇਕ ਸ਼ੇਰੋਵਾਲੀਆ ਦੀ ਹਾਜ਼ਰੀ 'ਚ 'ਉਪਰੋਂ' ਆਏ 5 ਵਿਕਾਸ ਸੰਬੰਧੀ ਮਤੇ ਵੀ ਕੀਤੇ ਗਏ ਰੱਦ

Ad Position 21
No active advertisement
ਅਜੀਤ ਡੈਸਕ 26-09-2025
ਲੋਹੀਆਂ ਖਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਨਗਰ ਪੰਚਾਇਤ ਲੋਹੀਆਂ ਦੇ ਹਾਊਸ ਵੱਲੋਂ 'ਡਾਇਰੈਕਟਰ ਸਥਾਨਕ ਸਰਕਾਰ ਵਿਭਾਗ, ਪੰਜਾਬ' ਵੱਲੋਂ ਸ਼ਹਿਰ ਦੀ ਸਫਾਈ ਸਬੰਧੀ 235.30 ਲੱਖ ਰੁਪਏ (ਦੋ ਸਾਲਾਂ ਵਾਸਤੇ) ਦਾ ਪ੍ਰਵਾਨਗੀ ਲਈ ਭੇਜਿਆ ਮਤਾ ਰੱਦ ਕਰ ਦਿੱਤਾ ਹੈ | ਸਫਾਈ ਸੇਵਕਾਂ ਦੀ ਇਸੇ ਸਬੰਧੀ ਚੱਲਦੀ ਹੜਤਾਲ ਦੇ ਚਲਦੇ ਉਚੇਚੇ ਤੌਰ 'ਤੇ ਹਾਜ਼ਰ ਹੋਏ ਹਲਕਾ ਸ਼ਾਹਕੋਟ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਦੱਸਿਆ ਕਿ ਪ੍ਰਧਾਨ ਵੱਲੋਂ ਹਾਊਸ ਦੀ ਮੀਟਿੰਗ 'ਚ ਇਸ ਮਤੇ ਨੂੰ ਰੱਦ ਕਰਵਾ ਕੇ ਸ਼ਹਿਰ ਵਾਸਤੇ ਵੱਡੀ ਜਿੰਮੇਵਾਰੀ ਨਿਭਾਈ ਹੈ | ਉਨ੍ਹਾਂ ਕਿਹਾ ਕਿ ਜਿਹੜਾ ਸ਼ਹਿਰ ਦੇ 13 ਵਾਰਡਾਂ ਦੀ ਸਫਾਈ ਦਾ ਕੰਮ 20 ਲੱਖ ਰੁਪਏ 'ਚ ਹੋ ਰਿਹਾ ਹੈ, ਉਸ ਲਈ 1 ਕਰੋੜ 17 ਲੱਖ 65 ਹਜ਼ਾਰ ਰੁਪਏ ਦੀ ਪ੍ਰਵਾਨਗੀ ਮੰਗੀ ਜਾ ਰਹੀ ਸੀ | ਉਨ੍ਹਾਂ ਦੱਸਿਆ ਕਿ ਪਿੱਛਲੇ 9 ਦਿਨਾਂ ਤੋਂ ਸਫਾਈ ਸੇਵਕ ਸਰਕਾਰ ਦੇ ਇਸ ਫੈਸਲੇ ਤੋਂ ਨਿਰਾਸ਼ ਹੋ ਕੇ ਹੜਤਾਲ 'ਤੇ ਬੈਠੇ ਸਨ, ਕਿ ਸਰਕਾਰ ਨੇ ਸਫਾਈ ਸੇਵਕਾਂ ਨੂੰ ਪੱਕੇ ਕਰਨ ਦੀ ਥਾਂ ਕਿਸੇ ਬਾਹਰੀ ਕੰਪਨੀ ਨੂੰ ਸ਼ਹਿਰ ਦੀ ਸਫ਼ਾਈ ਦਾ ਕੰਮ ਠੇਕੇ 'ਤੇ ਦੇਣ ਦਾ ਫੈਸਲਾ ਲਿਆ ਹੋਇਆ ਹੈ ਅਤੇ ਇਸ ਸਬੰਧੀ ਹਾਉੂਸ ਕੋਲੋਂ ਪ੍ਰਵਾਨਗੀ ਦਾ ਮਤਾ ਪੁਆਉਣ ਲਈ ਭੇਜਿਆ ਗਿਆ ਸੀ ਜੋ ਅਸੀਂ ਰੱਦ ਕਰ ਦਿੱਤਾ ਹੈ | ਉਨ੍ਹਾਂ ਕਿਹਾ ਕਿ ਸਫਾਈ ਸੇਵਕਾਂ ਨੇ ਸਾਡੇ ਇਸ ਫੈਸਲੇ ਤੋਂ ਖੁਸ਼ ਹੋ ਕੇ ਸਵੇਰ ਤੋਂ ਸ਼ਹਿਰ ਵਿੱਚ ਸਫਾਈ ਕਰਨ ਦਾ ਵਾਅਦਾ ਕੀਤਾ ਹੈ | ਉਨ੍ਹਾਂ ਕਿਹਾ ਕਿ ਸਾਡਾ ਸਾਰਾ ਹਾਊਸ ਸਫਾਈ ਸੇਵਕਾਂ ਦੇ ਨਾਲ ਖੜਾ ਹੈ ਅਤੇ ਉਨ੍ਹਾਂ ਦੀ ਕਾਨੂੰਨੀ ਲੜਾਈ ਲਈ ਸਹਿਯੋਗ ਵੀ ਕਰੇਗਾ | ਉਨ੍ਹਾਂ ਕਿਹਾ ਕਿ ਅੱਜ ਦੀ ਮੀਟਿੰਗ 'ਚ ਹਾਊਸ ਨੇ ਲੜੀ ਨੰਬਰ 1, ਲੜੀ ਨੰਬਰ 3, ਲੜੀ ਨੰਬਰ 7, ਲੜੀ ਨੰਬਰ 8 ਅਤੇ ਲੜੀ ਨੰਬਰ 12 ਨੂੰ ਇਹ ਕਹਿੰਦਿਆਂ ਰੱਦ ਕਰ ਦਿੱਤਾ ਕਿ 'ਉਪਰੋਂ' ਆਏ ਇਨ੍ਹਾਂ ਵਿਕਾਸ ਕਾਰਜ ਦੇ ਮਤਿਆਂ ਵਿਚਲੇ ਕੰਮਾਂ ਤੋਂ ਪਹਿਲਾਂ ਹੋਰ ਬਹੁਤ ਸਾਰੇ ਅਧੂਰੇ ਕੰਮ ਹੋਣ ਵਾਲੇ ਹਨ, ਜਿਨ੍ਹਾਂ ਨੂੰ ਕਰਨ ਵਾਸਤੇ ਜਲਦੀ ਮਤੇ ਲਿਆਂਦੇ ਜਾਣਗੇ | ਉਨ੍ਹਾਂ ਕਿਹਾ ਕਿ ਸੀ.ਐੱਮ. ਗ੍ਰਾਂਟ ਦੇ ਕੁੱਲ 1 ਕਰੋੜ 8 ਲੱਖ 64 ਹਜਾਰ ਦੇ ਮਤੇ ਲਿਆਂਦੇ ਗਏ ਸਨ, ਜਿਨ੍ਹਾਂ ਵਿੱਚੋਂ 44 ਕੁ ਹਜਾਰ ਦੇ ਮਤਿਆਂ ਦੀ ਥਾਂ ਨਵੇਂ ਮਤੇ ਲਿਆਂਦੇ ਜਾਣਗੇ | ਇਸ ਮੀਟਿੰਗ 'ਚ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਈ.ਓ. ਜਗਤਾਰ ਸਿੰਘ, ਪ੍ਰਧਾਨ ਜਗਜੀਤ ਸਿੰਘ, ਮੀਤ ਪ੍ਰਧਾਨ ਬਲਦੇਵ ਸਿੰਘ ਧੰਜੂ, ਗੁਰਜੀਤ ਸਿੰਘ ਕੰਗ, ਸੁਖਵਿੰਦਰ ਸਿੰਘ, ਸਵਰਨ ਕੌਰ ਖਿੰਡਾ, ਪਰਮਿੰਦਰ ਕੌਰ ਜੱਸਲ, ਪਰਵੀਨ ਕੁਮਾਰੀ (ਸਾਰੇ ਕੌਂਸਲਰ) ਅਤੇ ਕੌਂਸਲਰ ਆਗੂ ਅਮਨਦੀਪ ਸਿੰਘ ਜੱਸਲ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੀ. ਬੀ. ਡੀ. ਟੀ. ਨੇ ਟੈਕਸ ਆਡਿਟ ਰਿਪੋਰਟਾਂ ਦਾਇਰ ਕਰਨ ਦੀ ਆਖਰੀ ਮਿਤੀ 31 ਅਕਤੂਬਰ ਤੱਕ ਵਧਾਈ ਅਗਲੀ ਖ਼ਬਰ ਗ੍ਰਾਂਟਾਂ ਦਾ ਮਿਹਣਾ ਮਾਰਨ ਵਾਲਿਆਂ ਹੁਣ ਸ਼ਹਿਰ ਦੇ ਵਿਕਾਸ ਸੰਬੰਧੀ 5 ਮਤੇ ਕਿਉਂ ਕੀਤੇ ਰੱਦ? - ਸਾ. ਪ੍ਰਧਾਨ ਟਿੱਡੂ, ਚੇ...
Ad Position 24