ਗੁਹਾਟੀ, 27 ਸਤੰਬਰ (ਏਜੰਸੀ)-ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਗਾਇਕ ਜ਼ੁਬੀਨ ਦੀ ਮੌਤ ਦੇ ਮਾਮਲੇ 'ਚ ਉੱਤਰ ਪੂਰਬੀ ਭਾਰਤ ਫੈਸਟੀਵਲ ਦੇ ਪ੍ਰਬੰਧਕ ਸ਼ਿਆਮਕਾਨੂ ਮਹੰਤ ਤੇ ਜ਼ੁਬੀਨ ਗਰਗ ਦੇ ਮੈਨੇਜਰ ਸਿਧਾਰਥ ਸ਼ਰਮਾ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਕੀਤੇ ਗਏ ਹਨ | ਫੇਸਬੁੱਕ ਲਾਈਵ 'ਚ ਸਰਮਾ ਨੇ ਕਿਹਾ ਕਿ ਦੋਵਾਂ ਨੂੰ 6 ਅਕਤੂਬਰ ਨੂੰ ਗੁਹਾਟੀ ਆਉਣਾ ਹੋਵੇਗਾ ਤੇ ਆਪਣੇ ਬਿਆਨ ਦੇਣੇ ਹੋਣਗੇ, ਨਹੀਂ ਤਾਂ ਪੁਲਿਸ ਉਨ੍ਹਾਂ ਲਈ ਤਲਾਸ਼ੀ ਮੁਹਿੰਮ ਤੇਜ਼ ਕਰੇਗੀ |