26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਵਿਸ਼ਵ ਪੱਧਰ 'ਤੇ ਦੂਰਸੰਚਾਰ ਉਤਪਾਦਕ ਕੇਂਦਰ ਬਣਨ ਵੱਲ ਵਧ ਰਿਹਾ ਹੈ ਭਾਰਤ-ਮੋਦੀ

Ad Position 21
No active advertisement
ਅਜੀਤ ਡੈਸਕ 28-09-2025

ਬੀ.ਐੱਸ.ਐੱਨ.ਐੱਲ. ਦੇ 'ਸਵਦੇਸ਼ੀ' 4ਜੀ ਨੈੱਟਵਰਕ ਦਾ ਉਦਘਾਟਨ
ਝਾਰਸੁਗੁਡਾ (ਓਡੀਸ਼ਾ) 27 ਸਤੰਬਰ (ਪੀ ਟੀ ਆਈ)-ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਵੱਡਾ ਹੁਲਾਰਾ ਦਿੰਦਿਆਂ ਪ੍ਰਧਾਨ ਮੰਤਰੀ ਨੇ ਸਨਿਚਰਵਾਰ ਨੂੰ ਬੀ ਐੱਸ ਐੱਨ ਐੱਲ ਦੇ 'ਸਵਦੇਸ਼ੀ' 4ਜੀ ਸਟੈਕ ਦਾ ਉਦਘਾਟਨ ਕੀਤਾ, ਜਿਸ ਨਾਲ ਭਾਰਤ ਦੂਰਸੰਚਾਰ ਯੰਤਰ ਬਣਾਉਣ ਵਾਲੇ ਦੇਸ਼ਾਂ ਦੀ ਇਕ ਪ੍ਰਸਿੱਧ ਲੀਗ 'ਚ ਦਾਖਲ ਹੋ ਗਿਆ ਹੈ | ਭਾਰਤ ਸੰਚਾਰ ਨਿਗਮ ਲਿਮਟਿਡ ਦੀ ਸਿਲਵਰ ਜੁਬਲੀ ਮੌਕੇ ਪ੍ਰਧਾਨ ਮੰਤਰੀ ਨੇ ਦੂਰਸੰਚਾਰ ਸੇਵਾਦਾਤਾ ਦੀਆਂ 92,600 4ਜੀ ਤਕਨਾਲੋਜੀ ਸਾਈਟਾਂ ਸਮੇਤ 97,500 ਤੋਂ ਜ਼ਿਆਦਾ 4ਜੀ ਟਾਵਰਾਂ ਦਾ ਉਦਘਾਟਨ ਕੀਤਾ | ਇਹ ਟਾਵਰ ਲਗਭਗ 37000 ਕਰੋੜ ਰੁਪਏ ਦੀ ਲਾਗਤ ਨਾਲ 'ਸਵਦੇਸ਼ੀ' ਤਕਨੀਕ ਨਾਲ ਬਣਾਏ ਗਏ ਹਨ | 'ਸਵਦੇਸ਼ੀ' 4 ਜੀ ਸਟੈਕ ਦੇ ਸ਼ੁੱਭ ਆਰੰਭ ਨੇ ਡੈਨਮਾਰਕ, ਸਵੀਡਨ, ਦੱਖਣੀ ਕੋਰੀਆ ਤੇ ਚੀਨ ਵਰਗੇ ਦੇਸ਼ਾਂ ਦੀ ਲੀਗ 'ਚ ਭਾਰਤ ਦੇ ਦਾਖਲੇ ਨੂੰ ਨਿਸ਼ਾਨਦੇਹ ਕੀਤਾ ਹੈ, ਜੋ ਘਰੇਲੂ ਦੂਰਸੰਚਾਰ ਯੰਤਰ ਬਣਾਉਂਦੇ ਹਨ | ਇਕ ਅਧਿਕਾਰੀ ਨੇ ਦੱਸਿਆ ਕਿ ਭਾਰਤ ਨਿਰਮਤ ਇਹ ਨੈੱਟਵਰਕ ਕਲਾਊਡ-ਆਧਾਰਿਤ, ਭਵਿੱਖ ਦੇ ਲਈ ਤਿਆਰ ਹੈ ਤੇ ਇਸ ਨੂੰ ਆਸਾਨੀ ਨਾਲ 5ਜੀ 'ਚ ਅਪਗ੍ਰੇਡ ਕੀਤਾ ਜਾ ਸਕਦਾ ਹੈ | ਇਸ ਲਾਂਚ ਨਾਲ ਓਡੀਸ਼ਾ ਦੇ 2472 ਸਮੇਤ ਦੂਰਦੁਰਾਡੇ, ਸਰਹੱਦੀ ਤੇ ਖੱਬੇਪੱਖੀ ਅੱਤਵਾਦ ਪ੍ਰਭਾਵਿਤ ਖੇਤਰਾਂ ਦੇ 26,700 ਤੋਂ ਵੱਧ ਅਣਜੁੜੇ ਪਿੰਡਾਂ ਨੂੰ ਕੁਨੈਕਸ਼ਨ ਮਿਲੇਗਾ |

Ad Position 22
No active advertisement
ਪਿਛਲੀ ਖ਼ਬਰ ਗਾਇਕ ਜ਼ੁਬੀਨ ਗਰਗ ਦੇ ਮੈਨੇਜਰ ਵਿਰੁੱਧ ਲੁੱਕਆਊਟ ਨੋਟਿਸ ਜਾਰੀ ਅਗਲੀ ਖ਼ਬਰ ਤਾਮਿਲਨਾਡੂ 'ਚ ਅਦਾਕਾਰ ਵਿਜੇ ਦੀ ਰੈਲੀ 'ਚ ਭਾਜੜ-36 ਮੌਤਾਂ
Ad Position 24