ਮੋਦੀ ਨੇ ਕਿਹਾ ਕਿ ਰਾਸ਼ਟਰਪਤੀ ਪੁਤਿਨ ਦਾ ਦੌਰਾ ਅਜਿਹੇ ਸਮੇਂ ਹੋ ਰਿਹਾ ਹੈ, ਜਦੋਂ ਸਾਡੇ ਦੁਵੱਲੇ ਰਿਸ਼ਤੇ ਕਈ ਇਤਿਹਾਸਿਕ ਪੜਾਵਾਂ 'ਚੋਂ ਲੰਘ ਰਹੇ ਹਨ | ਨਾਲ ਹੀ ਮਿਆਰੀ ਆਪਸੀ ਸੰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਭਾਰਤ-ਰੂਸ ਦੀ ਦੋਸਤੀ ਪਿਛਲੇ ਅੱਧ ਦਹਾਕਿਆਂ ਤੋਂ ਧਰੂ ਤਾਰੇ ਵਾਂਗ ਚਮਕ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸੰਬੰਧ ਆਪਸੀ ਸਨਮਾਨ ਅਤੇ ਗਹਿਰੇ ਭਰੋਸੇ 'ਤੇ ਟਿਕੇ ਹੋਏ ਹਨ ਅਤੇ ਦੋਵਾਂ ਦੇਸ਼ਾਂ ਦੇ ਇਹ ਰਿਸ਼ਤੇ ਹਮੇਸ਼ਾ ਸਮੇਂ ਦੀ ਕਸੌਟੀ 'ਤੇ ਖਰੇ ਉਤਰੇ ਹਨ | ਮੋਦੀ ਨੇ ਕਿਹਾ ਕਿ ਹਾਲ 'ਚ ਰੂਸ 'ਚ ਭਾਰਤ ਦੇ ਦੋ ਕੌਂਸਲੇਟ ਖੋਲ੍ਹੇ ਗਏ ਹਨ ਇਸ ਨਾਲ ਸੰਬੰਧਾਂ 'ਚ ਹੋਰ ਨੇੜਤਾ ਆਵੇਗੀ | ਪ੍ਰਧਾਨ ਮੰਤਰੀ ਨੇ ਰੂਸੀ ਨਾਗਰਿਕਾਂ ਦੇ ਲਈ ਮੁਫ਼ਤ 30 ਦਿਨਾਂ ਲਈ ਈ-ਟੂਰਿਸਟ ਵੀਜ਼ਾ ਅਤੇ 30 ਦਿਨਾਂ ਲਈ ਗਰੱੁਪ ਈ-ਵੀਜ਼ਾ ਦੀ ਸ਼ੁਰੂਆਤ ਕਰਨ ਦਾ ਵੀ ਐਲਾਨ ਕੀਤਾ |