14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਦਿੱਲੀ ਹਵਾਈ ਅੱਡੇ 'ਤੇ 79 ਉਡਾਣਾਂ ਰੱਦ

Ad Position 21
No active advertisement
ਅਜੀਤ ਡੈਸਕ 20-12-2025

200 ਤੋਂ ਜ਼ਿਆਦਾ 'ਚ ਹੋਈ ਦੇਰੀ
ਨਵੀਂ ਦਿੱਲੀ, 19 ਦਸੰਬਰ (ਜਗਤਾਰ ਸਿੰਘ)-ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ 'ਤੇ ਸੰਘਣੀ ਧੁੰਦ ਕਾਰਨ ਕਈ ਉਡਾਣਾਂ 'ਚ ਦੇਰੀ ਹੋਈ ਤੇ 79 ਦੇ ਕਰੀਬ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ | ਜਾਣਕਾਰੀ ਮੁਤਾਬਿਕ ਹਵਾਈ ਅੱਡੇ 'ਤੇ 230 ਤੋਂ ਜ਼ਿਆਦਾ ਉਡਾਣਾਂ 'ਚ ਦੇਰੀ ਹੋਈ | ਇਥੋਂ ਜਾਣ ਵਾਲੀਆਂ ਉਡਾਣਾਂ 'ਚ ਔਸਤਨ 49 ਮਿੰਟ ਦੀ ਦੇਰੀ ਦਰਜ ਕੀਤੀ ਗਈ | ਕੁੱਝ ਕੌਮਾਂਤਰੀ ਉਡਾਣਾਂ ਸਹਿਤ ਕੁਲ 79 ਉਡਾਣਾਂ ਰੱਦ ਕੀਤੀਆਂ ਗਈਆਂ | ਦਿੱਲੀ ਹਵਾਈ ਅੱਡੇ ਦੇ ਸੰਚਾਲਕ 'ਦਿੱਲੀ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਡਾਇਲ) ਨੇ 'ਐਕਸ' 'ਤੇ ਪੋਸਟ ਕਰਕੇ ਕਿਹਾ ਕਿ ਸੰਘਣੀ ਧੁੰਦ ਕਾਰਨ ਉਡਾਣ ਸੰਚਾਲਨ ਹਾਲੇ ਵੀ 'ਕੈਟ-ਥ੍ਰੀ' 'ਚ ਜਾਰੀ ਹੈ | ਦੱਸਣਯੋਗ ਹੈ ਕਿ 'ਡਾਇਲ' ਦੇਸ਼ ਦੇ ਸਭ ਤੋਂ ਵੱਡੇ ਹਵਾਈ ਅੱਡੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦਾ ਸੰਚਾਲਨ ਕਰਦਾ ਹੈ ਜਿਥੇ ਆਮ ਤੌਰ 'ਤੇ ਰੋਜ਼ਾਨਾ ਕਰੀਬ 1300 ਉਡਾਣਾਂ ਉਡਾਣ ਭਰਦੀਆਂ ਤੇ ਉਤਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਹਰਿਆਣਾ ਵਿਧਾਨ ਸਭਾ 'ਚ ਸੈਣੀ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਰੱਦ ਅਗਲੀ ਖ਼ਬਰ ਤੇਜ਼ ਰਫਤਾਰ ਗੱਡੀਆਂ ਕਰ ਰਹੀਆਂ ਨਗਰ ਨਿਗਮ ਤੇ ਪਾਵਰਕਾਮ ਦਾ ਨੁਕਸਾਨ
Ad Position 24