14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਤੇਜ਼ ਰਫਤਾਰ ਗੱਡੀਆਂ ਕਰ ਰਹੀਆਂ ਨਗਰ ਨਿਗਮ ਤੇ ਪਾਵਰਕਾਮ ਦਾ ਨੁਕਸਾਨ

Ad Position 21
No active advertisement
ਅਜੀਤ ਡੈਸਕ 20-12-2025
ਜਲੰਧਰ, 19 ਦਸੰਬਰ (ਸ਼ਿਵ)-ਟ੍ਰੈਫਿਕ ਪੁਲਿਸ ਵਲੋਂ ਟੈ੍ਰਫਿਕ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਜਾ ਰਹੇ ਹਨ ਪਰ ਸ਼ਹਿਰ ਵਿਚ ਓਵਰਲੋਡ ਵੱਡੀਆਂ ਗੱਡੀਆਂ ਵਾਰ-ਵਾਰ ਨਗਰ ਨਿਗਮ ਅਤੇ ਪਾਵਰਕਾਮ ਦਾ ਨੁਕਸਾਨ ਕਰ ਰਹੀਆਂ ਹਨ ਪਰ ਉਨ੍ਹਾਂ ਖ਼ਿਲਾਫ਼ ਅਜੇ ਤੱਕ ਪ੍ਰਭਾਵੀ ਕਾਰਵਾਈ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਕਈ ਵਾਰ ਵੱਡੀਆਂ ਗੱਡੀਆਂ ਜਾਂ ਓਵਰ ਲੋਡ ਗੱਡੀਆਂ ਚੰਦਨ ਨਗਰ ਅੰਡਰ ਬਿ੍ਜ ਦੇ ਕਈ ਵਾਰ ਲੋਹੇ ਦੇ ਗਾਡਰ ਤੋੜ ਚੁੱਕੀਆਂ ਹਨ ਪਰ ਉਨ੍ਹਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੁੰਦੀ ਜਿਸ ਕਰਕੇ ਇਸ ਤਰ੍ਹਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ | ਅੱਜ ਸਵੇਰੇ ਵੀ ਤੇਜ਼ ਰਫ਼ਤਾਰ ਵੱਡੀਆਂ 2 ਗੱਡੀਆਂ ਵਲੋਂ ਅਲੱਗ-ਅਲੱਗ ਸਮੇਂ 'ਤੇ ਚੰਦਨ ਨਗਰ ਅੰਡਰ ਬਿ੍ਜ ਦੇ ਸ਼ਿਵ ਨਗਰ ਵਾਲੇ ਪਾਸੇ ਤੋਂ ਲੋਹੇ ਦੇ ਗਾਡਰ ਤੋੜ ਕੇ ਭੱਜ ਗਏ | ਬਾਅਦ ਵਿਚ ਲੋਕਾਂ ਵਲੋਂ ਲੋਹੇ ਦੇ ਗਾਰਡਰਾਂ ਨੂੰ ਪਾਸੇ ਕਰਕੇ ਇੱਕ ਪਾਸੇ ਰੱਖਿਆ ਗਿਆ ਤਾਂ ਜੋ ਕੋਈ ਨੁਕਸਾਨ ਨਾ ਹੋ ਸਕੇ | ਮੌਕੇ 'ਤੇ ਮੌਜੂਦ ਹਰੀਸ਼ ਕੁਮਾਰ ਨੇ ਦੱਸਿਆ ਕਿ ਸ਼ਿਵ ਨਗਰ ਵਾਲੇ ਪਾਸੇ ਤੋਂ ਇੱਕ ਤੇਜ਼ ਰਫ਼ਤਾਰ ਵੱਡੀ ਗੱਡੀ ਨੇ ਗਾਡਰ ਤੋੜ ਦਿੱਤਾ ਤੇ ਡਰਾਈਵਰ ਬੈਕ ਕਰਕੇ ਉੱਥੋਂ ਤੇਜ਼ ਰਫ਼ਤਾਰ ਨਾਲ ਗੱਡੀ ਭਜਾ ਕੇ ਲੈ ਗਿਆ | ਇਸੇ ਤਰ੍ਹਾਂ ਨਾਲ ਕੁੱਝ ਸਮੇਂ ਬਾਅਦ ਇੱਕ ਹੋਰ ਤੇਜ਼ ਰਫ਼ਤਾਰ ਗੱਡੀ ਆਈ ਤਾਂ ਉਸ ਨੇ ਲਮਕਦੇ ਹੋਏ ਗਾਡਰ ਨੂੰ ਸੱਟ ਮਾਰ ਕੇ ਹੇਠਾਂ ਸੁੱਟ ਕੇ ਉੱਥੋਂ ਭੱਜ ਗਿਆ | ਹਰੀਸ਼ ਕੁਮਾਰ ਨੇ ਕਿਹਾ ਕਿ ਕਈ ਵਾਰ ਕੁੱਝ ਡਰਾਈਵਰ ਨਸ਼ੇ ਵਿਚ ਹੋਣ ਕਰਕੇ ਤੇਜ਼ ਰਫ਼ਤਾਰ ਨਾਲ ਗੱਡੀਆਂ ਸ਼ਹਿਰ ਵਿਚ ਚਲਾਉਂਦੇ ਹਨ ਤੇ ਇਸ ਨਾਲ ਹਾਦਸਾ ਹੋਣ ਦੀ ਸ਼ੰਕਾ ਬਣੀ ਰਹਿੰਦੀ ਹੈ | ਉਧਰ ਇਸ ਤੋਂ ਪਹਿਲਾਂ ਗਾਜੀਗੁੱਲ ਵਾਲੇ ਪਾਸੇ ਤੋਂ ਕੁੱਝ ਦਿਨ ਪਹਿਲਾਂ ਇੱਕ ਤੇਜ਼ ਰਫ਼ਤਾਰ ਟਰੱਕ ਵੱਲੋਂ ਗਾਡਰ ਨੂੰ ਤੋੜਿਆ ਗਿਆ ਸੀ | ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਇਸ ਥਾਂ 'ਤੇ ਵੱਡੀਆਂ ਗੜ੍ਹੀਆਂ ਨੂੰ ਆਉਣ ਜਾਣ ਤੋਂ ਰੋਕਣ ਲਈ ਲੋਹੇ ਦੇ ਗਾਡਰ ਉੱਪਰ ਲਗਾਏ ਗਏ ਹਨ ਤਾਂ ਜੋ ਗੱਡੀਆਂ ਅੰਡਰ ਬਿ੍ਜ ਵਿਚ ਜਾ ਕੇ ਫਸ ਨਾ ਜਾਣ | ਕਈ ਗੱਡੀਆਂ ਗਾਡਰ ਤੋੜ ਕੇ ਅੰਡਰ ਬਿ੍ਜ ਵਿਚ ਵੀ ਫਸ ਚੁੱਕੀਆਂ ਹਨ | ਲੋਕਾਂ ਦਾ ਕਹਿਣਾ ਸੀ ਕਿ ਟ੍ਰੈਫਿਕ ਪੁਲਿਸ ਜਾਂ ਨਿਗਮ ਨੂੰ ਇਸ ਥਾਂ 'ਤੇ ਕੈਮਰੇ ਲਗਾਉਣੇ ਚਾਹੀਦੇ ਹਨ ਤੇ ਨੁਕਸਾਨ ਕਰਨ ਵਾਲੀਆਂ ਗੱਡੀਆਂ ਵਾਲਿਆਂ ਖ਼ਿਲਾਫ਼ ਕਾਰਵਾਈ ਕਰਨੀ ਚਾਹੀਦੀ ਹੈ | ਇਸ ਤਰ੍ਹਾਂ ਨਾਲ ਕਈ ਵਾਰ ਓਵਰ ਲੋਡ ਗੱਡੀਆਂ ਪਾਵਰਕਾਮ ਦੀਆਂ ਬਿਜਲੀ ਤਾਰਾਂ ਦਾ ਨੁਕਸਾਨ ਕਰ ਚੁੱਕੇ ਹਨ | ਇਸ ਤਰ੍ਹਾਂ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਕਿ ਸ਼ਹਿਰ ਦੇ ਤੰਗ ਰਿਹਾਇਸ਼ੀ ਇਲਾਕਿਆਂ ਵਿਚ ਜੇਕਰ ਕਿਸੇ ਦੇ ਗੁਦਾਮ ਬਣੇ ਹਨ ਤਾਂ ਉੱਥੇ ਓਵਰ ਲੋਡ ਗੱਡੀਆਂ ਬਿਜਲੀ ਦੀਆਂ ਲਾਈਨਾਂ ਨੂੰ ਤੋੜਦੀਆਂ ਹਨ | ਇਸ ਨਾਲ ਕਈ ਬਾਰ ਸ਼ਾਰਟ ਸਰਕਟ ਹੋਣ ਨਾਲ ਲੋਕਾਂ ਦਾ ਨੁਕਸਾਨ ਹੁੰਦਾ ਰਿਹਾ ਹੈ | ਲਕਸ਼ਮੀ ਪੂਰਾ ਦੇਵੀ ਤਾਲਾਬ ਰੋਡ 'ਤੇ ਵੀ ਬਾਰ ਓਵਰ ਲੋਡ ਗੱਡੀਆਂ ਬਿਜਲੀ ਲਾਈਨਾਂ ਨੂੰ ਨੁਕਸਾਨ ਪਹੁੰਚਾ ਚੁੱਕੀਆਂ ਹਨ | ਇਸ ਤਰਾਂ ਨਾਲ ਨੁਕਸਾਨ ਕਰਨ ਵਾਲੀਆਂ ਗੱਡੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ ਹੈ ਜਿਸ ਕਰਕੇ ਇਸ ਤਰ੍ਹਾਂ ਨਾਲ ਨਗਰ ਨਿਗਮ ਅਤੇ ਪਾਵਰਕਾਮ ਦਾ ਨੁਕਸਾਨ ਹੋ ਰਿਹਾ ਹੈ |
Ad Position 22
No active advertisement
ਪਿਛਲੀ ਖ਼ਬਰ ਦਿੱਲੀ ਹਵਾਈ ਅੱਡੇ 'ਤੇ 79 ਉਡਾਣਾਂ ਰੱਦ ਅਗਲੀ ਖ਼ਬਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਖ਼ੂਨਦਾਨ ਕੈਂਪ ਭਲਕੇ
Ad Position 24