14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-11-2026

ਵਿਦੇਸ਼ ਬੈਠੇ ਸਾਹਿਲ ਨੇ ਹੀ ਚਲਵਾਈਆਂ ਸਨ ਸਾਹਿਲ ’ਤੇ ਗੋਲੀਆਂ, ਤਿੰਨ ਸ਼ੂਟਰ ਕਾਬੂ

ਜਲੰਧਰ, 13 ਨਵੰਬਰ (ਜਤਿੰਦਰ ਪੰਮੀ)-ਲੰਘੀ 4 ਨਵੰਬਰ ਨੂੰ ਮਕਸੂਦਾਂ ਖੇਤਰ ’ਚ ਪੈਂਦੇ ਗੁਰੂ ਨਾਨਕ ਨਗਰ ਦੀ ਦਿੱਲੀ ਕਾਲੋਨੀ ਵਾਸੀ ਸਾਹਿਲ ਪੁੱਤਰ ਜਨਕ ਰਾਜ ’ਤੇ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ ’ਚ ਪੁਲਿਸ ਨੇ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਾਬਾ ਬਕਾਲਾ ਵਾਸੀ ਜਸ਼ਨ ਉਰਫ ਜਸ਼ਨਦੀਪ, ਜਗਜੀਤ ਸਿੰਘ ਤੇ ਅਮਰਿੰਦਰ ਸਿੰਘ ਵਜੋਂ ਹੋਈ ਹੈ।

Ad Position 21
No active advertisement
ਅਜੀਤ ਡੈਸਕ 14-11-2026
ਜਲੰਧਰ, 13 ਨਵੰਬਰ (ਜਤਿੰਦਰ ਪੰਮੀ)-ਲੰਘੀ 4 ਨਵੰਬਰ ਨੂੰ ਮਕਸੂਦਾਂ ਖੇਤਰ ’ਚ ਪੈਂਦੇ ਗੁਰੂ ਨਾਨਕ ਨਗਰ ਦੀ ਦਿੱਲੀ ਕਾਲੋਨੀ ਵਾਸੀ ਸਾਹਿਲ ਪੁੱਤਰ ਜਨਕ ਰਾਜ ’ਤੇ ਚਲਾਈਆਂ ਗਈਆਂ ਗੋਲੀਆਂ ਦੇ ਮਾਮਲੇ ’ਚ ਪੁਲਿਸ ਨੇ 3 ਸ਼ੂਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਾਬਾ ਬਕਾਲਾ ਵਾਸੀ ਜਸ਼ਨ ਉਰਫ ਜਸ਼ਨਦੀਪ, ਜਗਜੀਤ ਸਿੰਘ ਤੇ ਅਮਰਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਤੇ ਇਕ ਦੇਸੀ ਕੱਟਾ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ 35 ਬੋਰ ਦਾ ਕਾਰਤੂਸ ਵੀ ਬਰਾਮਦ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਗ੍ਰਿਫ਼ਤਾਰ ਕੀਤੇ ਜਸ਼ਨਦੀਪ ਖ਼ਿਲਾਫ਼ ਪਹਿਲਾਂ ਵੀ ਦੋ ਅਪਰਾਧਕ ਮਾਮਲੇ ਦਰਜ ਹਨ, ਜਿਨ੍ਹਾਂ ’ਚ ਐੱਨ. ਡੀ. ਪੀ. ਐੱਸ. ਤੇ ਖੋਹ ਨਾਲ ਸੰਬੰਧਤ ਮਾਮਲੇ ਹਨ। ਇਸ ਸੰਬੰਧੀ ਪੁਲਿਸ ਕਮਿਸ਼ਨਰ ਦਫਤਰ ਦੇ ਕਾਨਫਰੰਸ ਹਾਲ ’ਚ ਗੱਲਬਾਤ ਕਰਦਿਆਂ ਡੀ. ਸੀ. ਪੀ. ਸਪੈਸ਼ਲ ਬ੍ਰਾਂਚ ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਇਸ ਗੋਲੀਕਾਂਡ ਦੀ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਇਸ ਵਾਰਦਾਤ ਪਿੱਛੇ ਪੁਰਾਣੀ ਰੰਜਿਸ਼ ਸੀ। ਗੁਰੂ ਨਾਨਕ ਨਗਰ ਵਾਸੀ ਸਾਹਿਲ ਕਤਲ ਕੇਸ ਦੇ ਮਾਮਲੇ ’ਚ ਕਪੂਰਥਲਾ ਜੇਲ੍ਹ ਅੰਦਰ ਬੰਦ ਸੀ, ਜਿਥੇ ਉਸ ਦੀ ਦੋਸਤੀ ਗੜ੍ਹਾ ਦੇ ਰਹਿਣ ਵਾਲੇ ਸਾਹਿਲ ਨਾਲ ਹੋਈ, ਜੋ ਕਿ ਹੁਣ ਵਿਦੇਸ਼ ਵਿਚ ਰਹਿ ਰਿਹਾ ਹੈ, ਜਿਸ ਵਿਰੁੱਧ ਵੀ ਵੱਖ-ਵੱਖ ਥਾਣਿਆਂ ਵਿਚ 4 ਮੁਕੱਦਮੇ ਦਰਜ ਹਨ। ਬਾਅਦ ਵਿਚ ਜੇਲ੍ਹ ਤੋਂ ਬਾਹਰ ਨਿਕਲਣ ਉਪਰੰਤ ਦੋਵਾਂ ਵਿਚਾਲੇ ਝਗੜਾ ਹੋ ਗਿਆ ਅਤੇ ਦੋਸਤੀ ਦੁਸ਼ਮਣੀ ਵਿਚ ਬਦਲ ਗਈ। ਦੋਵਾਂ ਨੇ ਇਕ ਦੂਜੇ ਦੇ ਪਰਿਵਾਰਕ ਮੈਂਬਰਾਂ ਨੂੰ ਫੋਨ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸੇ ਰੰਜਿਸ਼ ਤਹਿਤ ਵਿਦੇਸ਼ ਬੈਠੇ ਗੜ੍ਹਾ ਵਾਸੀ ਸਾਹਿਲ ਨੇ ਆਪਣੇ ਸਾਥੀਆਂ ਰਾਹੀਂ ਇਹ ਜਾਨਲੇਵਾ ਹਮਲਾ ਕਰਵਾਇਆ। ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਸਾਹਮਣੇ ਆਇਆ ਸੀ ਕਿ 4 ਨਵੰਬਰ ਦੀ ਰਾਤ ਕਰੀਬ 10.15 ਵਜੇ ਸਾਹਿਲ ਆ ਪਣੇ ਗੁਰੂ ਨਾਨਕ ਨਗਰ ਦਿੱਲੀ ਕਾਲੋਨੀ ਸਥਿਤ ਘਰ ਦੇ ਬਾਹਰ ਗੱਡੀ ਵਿਚ ਬੈਠਾ ਸੀ। ਪਹਿਲਾਂ ਉਥੇ 2-3 ਅਣਪਛਾਤੇ ਨੌਜਵਾਨ ਚੱਕਰ ਮਾਰ ਕੇ ਗਏ ਅਤੇ ਕੁਝ ਸਮੇਂ ਬਾਅਦ ਮੂੰਹ ਬੰਨ੍ਹੀ ਹਥਿਆਰਬੰਦ ਵਿਅਕਤੀਆਂ ਨੇ ਪਿਸਤੌਲਾਂ ਨਾਲ ਉਸ ਦੀ ਗੱਡੀ 5-6 ਫਾਇਰ ਕੀਤੇ ਅਤੇ ਜਾਂਦੇ ਹੋਏ ਸਾਹਿਲ ਨੂੰ ਮਾਰਨ ਦੀ ਨੀਅਤ ਨਾਲ ਉਸ ਵੱਲ ਵੀ ਗੋਲੀ ਚਲਾਈ ਸੀ। ਡੀ. ਸੀ. ਪੀ. ਢਿੱਲੋਂ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਦੇ ਨਿਰਦੇਸ਼ਾਂ ’ਤੇ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ ਬਣਾਈ ਗਈ ਸੀ। ਜਾਂਚ ਦੌਰਾਨ ਪੁਲਿਸ ਨੂੰ ਸ਼ਿਕਾਇਤਕਰਤਾ ਸਾਹਿਲ ਵਲੋਂ ਦੱਸੀ ਗਈ ਕਹਾਣੀ ਸ਼ੱਕੀ ਜਾਪੀ ਸੀ। ਇਸ ਤੋਂ ਬਾਅਦ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਜੇਲ੍ਹ ਵਿਚ ਗੜ੍ਹਾ ਵਾਸੀ ਸਾਹਿਲ ਨਾਲ ਹੋਈ ਦੋਸਤੀ ਤੇ ਫਿਰ ਦੁਸ਼ਮਣੀ ਬਾਰੇ ਖੁਲਾਸਾ ਕੀਤਾ ਸੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਕਰੇਗੀ। ਪੁਲਿਸ ਵਲੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗਏ ਤਿੰਨ ਸ਼ੂਟਰਾਂ ਤੋਂ ਇਲਾਵਾ ਵਾਰਦਾਤ ਵਿਚ ਸ਼ਾਮਿਲ ਉਨ੍ਹਾਂ ਦੇ ਇਕ ਹੋਰ ਸਾਥੀ ਸਰਵਨ ਵਾਸੀ ਬਾਬਾ ਬਕਾਲਾ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਮੌਕੇ ਏ. ਡੀ. ਸੀ. ਪੀ. ਦੇਵ ਸਿੰਘ, ਏ. ਸੀ. ਪੀ. ਅਮਰਬੀਰ ਸਿੰਘ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਰਵਿੰਦਰ ਕੁਮਾਰ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੀਆਂ ਮੰਡੀਆਂ ’ਚ ਅੱਜ ਨਹੀਂ ਹੋਈ ਝੋਨੇ ਦੀ ਆਮਦ, ਹੁਣ ਤੱਕ ਪੁੱਜਾ 11.58 ਲੱਖ ਮੀਟ੍ਰਿਕ ਟਨ ਝੋਨਾ ਅਗਲੀ ਖ਼ਬਰ ‘ਅਜੀਤ’ ਭਵਨ ਪਹੁੰਚੇ ‘ਆਪ’ ਦੇ ਉਮੀਦਵਾਰ ਨਿਤਿਨ ਕੋਹਲੀ ਤੇ ਵਿਨੀਤ ਧੀਰ
Ad Position 24