ਨਵੀਂ ਦਿੱਲੀ, 19 ਦਸੰਬਰ (ਏਜੰਸੀ)-ਈ. ਡੀ. ਨੇ ਸ਼ੁੱਕਰਵਾਰ ਨੂੰ ਦਿੱਲੀ ਹਾਈ ਕੋਰਟ 'ਚ ਹੇਠਲੀ ਅਦਾਲਤ ਦੇ ਉਸ ਆਦੇਸ਼ ਨੂੰ ਚੁਣੌਤੀ ਦਿੱਤੀ, ਜਿਸ ਵਿਚ ਨੈਸ਼ਨਲ ਹੇਰਾਲਡ ਮਾਮਲੇ 'ਚ ਕਾਂਗਰਸ ਨੇਤਾਵਾਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਹੋਰਾਂ ਖ਼ਿਲਾਫ਼ ਉਸ ਦੇ ਦੋਸ਼ ਪੱਤਰ 'ਤੇ ਨੋਟਿਸ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ | ਇਸ ਪਟੀਸ਼ਨ 'ਤੇ ਅਗਲੇ ਹਫ਼ਤੇ ਸੁਣਵਾਈ ਹੋਣ ਦੀ ਸੰਭਾਵਨਾ ਹੈ | ਈ. ਡੀ. ਨੇ ਹੇਠਲੀ ਅਦਾਲਤ ਦੇ 16 ਦਸੰਬਰ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਹੈ ਜਿਸ ਵਿਚ ਕਿਹਾ ਗਿਆ ਸੀ ਕਿ ਇਸ ਮਾਮਲੇ 'ਤ ਏਜੰਸੀ ਦੀ ਸ਼ਿਕਾਇਤ 'ਤੇ ਨੋਟਿਸ ਲੈਣਾ ਕਾਨੂੰਨ ਤਹਿਤ ਸਵੀਕਾਰਨਯੋਗ ਨਹੀਂ ਹੈ ਕਿਉਂਕਿ ਇਹ ਐਫ. ਆਈ. ਆਰ. 'ਤੇ ਆਧਾਰਿਤ ਨਹੀਂ ਸੀ | ਇਸ 'ਚ ਕਿਹਾ ਗਿਆ ਹੈ ਕਿ ਏਜੰਸੀ ਦੀ ਜਾਂਚ ਇਕ ਨਿੱਜੀ ਸ਼ਿਕਾਇਤ ਤੋਂ ਹੋਈ ਹੈ, ਐਫ. ਆਈ. ਆਰ. ਤੋਂ ਨਹੀਂ | ਇਸ 'ਚ ਕਿਹਾ ਗਿਆ ਹੈ ਕਿ ਸ਼ਿਕਾਇਤ ਨੂੰ ਕਾਨੂੰਨ ਦੇ ਸਵਾਲ 'ਤੇ ਰੱਦ ਕਰਨ ਦੇ ਯੋਗ ਹੋਣ 'ਤੇ ਨੋਟਿਸ ਲੈਣ ਦੀ ਲੋੜ ਨਹੀਂ ਹੈ, ਦੋਸ਼ਾਂ ਦੇ ਗੁਣਾਂ ਨਾਲ ਸੰਬੰਧਿਤ ਹੋਰ ਦਲੀਲਾਂ 'ਤੇ ਫ਼ੈਸਲਾ ਲੈਣ ਦੀ ਲੋੜ ਨਹੀਂ |