ਨਵੀਂ ਦਿੱਲੀ, 19 ਦਸੰਬਰ (ਜਗਤਾਰ ਸਿੰਘ)-ਗੈਰ-ਕਾਨੂੰਨੀ ਤਰੀਕੇ (ਡੰਕੀ) ਰਾਹੀਂ ਅਮਰੀਕਾ ਭੇਜਣ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕੀਤੀ ਹੈ ¢ ਈ.ਡੀ. ਨੇ ਡੰਕੀ ਰੂਟ ਰਾਹੀਂ ਭਾਰਤੀ ਨੌਜਵਾਨਾਂ ਦੇ ਅਮਰੀਕਾ ਵਿਚ ਕਥਿਤ ਗੈਰ-ਕਾਨੂੰਨੀ ਪ੍ਰਵਾਸ ਦੇ ਸੰਬੰਧ ਵਿਚ ਕਾਰਵਾਈ ਕਰਦੇ ਹੋਏ ਦਿੱਲੀ ਅਤੇ ਪੰਜਾਬ ਸਮੇਤ ਕਈ ਰਾਜਾਂ ਵਿਚ ਇਕ ਦਰਜ਼ਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ¢ ਇਨ੍ਹਾਂ ਛਾਪਿਆਂ ਦੌਰਾਨ ਈ.ਡੀ. ਨੇ 4 ਕਰੋੜ ਰੁਪਏ ਤੋਂ ਵੱਧ ਨਕਦੀ, 300 ਕਿੱਲੋ ਤੋਂ ਵੱਧ ਚਾਂਦੀ ਅਤੇ 6 ਕਿੱਲੋ ਸੋਨੇ ਦੇ ਬਿਸਕੁਟ ਜ਼ਬਤ ਕੀਤੇ ਹਨ¢ ਜਾਣਕਾਰੀ ਮੁਤਾਬਿਕ ਦਿੱਲੀ, ਪੰਜਾਬ (ਜਲੰਧਰ) ਅਤੇ ਹਰਿਆਣਾ (ਪਾਣੀਪਤ) ਵਿਚ ਇਕ ਦਰਜ਼ਨ ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ ¢ ਅਧਿਕਾਰੀਆਂ ਨੇ ਦਿੱਲੀ ਦੇ ਇਕ ਟਰੈਵਲ ਏਜੰਟ ਦੇ ਟਿਕਾਣੇ ਤੋਂ 4.62 ਕਰੋੜ ਰੁਪਏ ਨਕਦੀ, 313 ਕਿੱਲੋ ਚਾਂਦੀ ਅਤੇ 6 ਕਿੱਲੋ ਸੋਨੇ ਦੇ ਬਿਸਕੁਟ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ¢ ਈ.ਡੀ. ਅਧਿਕਾਰੀਆਂ ਮੁਤਾਬਿਕ ਸ਼ੁਰੂਆਤੀ ਜਾਂਚ ਵਿਚ ਇਹ ਸਾਫ਼ ਸੰਕੇਤ ਮਿਲੇ ਹਨ ਕਿ ਇਹ ਨੈੱਟਵਰਕ ਕਈ ਸੂਬਿਆਂ ਵਿਚ ਫੈਲਿਆ ਹੋਇਆ ਹੈ ਅਤੇ ਇਸ ਦੇ ਤਾਰ ਕੌਮਾਂਤਰੀ ਗੈਰ'ਕਾਨੂੰਨੀ ਮਨੁੱਖੀ ਤਸਕਰੀ ਨਾਲ ਜੁੜੇ ਹੋਏ ਹਨ ¢ ਈ.ਡੀ. ਨੇ ਛਾਪਿਆਂ ਦੌਰਾਨ ਜ਼ਬਤ ਕੀਤੇ ਗਏ ਫੋਨਾਂ ਅਤੇ ਇਲੈਕਟ੍ਰਾਨਿਕ ਉਪਕਰਨਾਂ ਤੋਂ ਅਪਰਾਧਿਕ ਚੈਟ ਵੀ ਬਰਾਮਦ ਕੀਤੀ ਹੈ¢ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਹਰਿਆਣਾ ਵਿਚ ਇਕ ਮੁੱਖ ਦੋਸ਼ੀ ਦੇ ਘਰ ਤੋਂ ਡੰਕੀ ਕਾਰੋਬਾਰ ਨਾਲ ਸੰਬੰਧਿਤ ਰਿਕਾਰਡ ਅਤੇ ਦਸਤਾਵੇਜ਼ ਬਰਾਮਦ ਕੀਤੇ ਗਏ ਹਨ ¢ ਇਹ ਦੋਸ਼ ਹੈ ਕਿ ਏਜੰਟ ਆਪਣੇ ਕਮਿਸ਼ਨ ਲਈ ਸੁਰੱਖਿਆ ਵਜੋਂ ਅਮਰੀਕਾ ਗੈਰ-ਕਾਨੂੰਨੀ ਤੌਰ 'ਤੇ ਯਾਤਰਾ ਕਰਨ ਵਾਲਿਆਂ ਦੀ ਜਾਇਦਾਦ ਦੇ ਦਸਤਾਵੇਜ਼ ਰੱਖਦੇ ਸਨ¢
ਡੰਕੀ ਰੂਟ ਮਾਮਲਾ<br> ਈ.ਡੀ. ਵਲੋਂ 4 ਕਰੋੜ ਦੀ ਨਕਦੀ, 300 ਕਿੱਲੋ ਤੋਂ ਵੱਧ ਚਾਂਦੀ ਤੇ 6 ਕਿੱਲੋ ਸੋਨਾ ਬਰਾਮਦ
ਅਜੀਤ ਡੈਸਕ
20-12-2025