02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਨਹਿਰੂ ਦੇ ਪੱਤਰ ਅਜਾਇਬ ਘਰ ਨੂੰ ਵਾਪਸ ਕਰਨ ਸੋਨੀਆ ਗਾਂਧੀ-ਸ਼ੇਖਾਵਤ

Ad Position 21
No active advertisement
ਅਜੀਤ ਡੈਸਕ 29-12-2025
ਨਵੀਂ ਦਿੱਲੀ, 28 ਦਸੰਬਰ (ਪੀ. ਟੀ. ਆਈ.)-ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਨੂੰ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਪੱਤਰ ਤੇ ਦਸਤਾਵੇਜ਼ ਪ੍ਰਧਾਨ ਮੰਤਰੀ ਅਜਾਇਬ ਘਰ ਤੇ ਲਾਇਬ੍ਰੇਰੀ ਨੂੰ ਵਾਪਸ ਕਰਨ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਉਹ ਦਸਤਾਵੇਜ਼ ਦੇਸ਼ ਦੇ ਹਨ, ਕਿਸੇ ਵਿਅਕਤੀ ਦੇ ਨਹੀਂ | ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਅਜਾਇਬ ਘਰ ਤੇ ਲਾਇਬ੍ਰੇਰੀ (ਪੀ.ਐਮ.ਐਮ.ਐਲ.), ਜੋ ਕਿ ਪਹਿਲਾਂ ਨਹਿਰੂ ਮੈਮੋਰੀਅਲ ਅਜਾਇਬ ਘਰ ਤੇ ਲਾਇਬ੍ਰੇਰੀ (ਐਨ.ਐਮ.ਐਮ.ਐਲ.) ਸੀ, ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਦਿਹਾਂਤ ਤੋਂ ਬਾਅਦ ਸਥਾਪਿਤ ਕੀਤੀ ਗਈ ਸੀ | ਸੱਭਿਆਚਾਰ ਮੰਤਰੀ ਨੇ ਕਿਹਾ ਕਿ 1970 ਤੋਂ 1990 ਤੱਕ 20 ਸਾਲਾਂ ਦੀ ਮਿਆਦ 'ਚ ਨਹਿਰੂ ਨਾਲ ਸੰਬੰਧਿਤ ਸਾਰੇ ਗੈਰ-ਸਰਕਾਰੀ ਦਸਤਾਵੇਜ਼ ਅਜਾਇਬ ਘਰ 'ਚ ਲਿਆਂਦੇ ਗਏ ਸਨ | ਉਨ੍ਹਾਂ ਕਿਹਾ ਕਿ 29 ਅਪ੍ਰੈਲ, 2008 ਨੂੰ ਸੋਨੀਆ ਗਾਂਧੀ ਦੇ ਨਿਰਦੇਸ਼ਾਂ 'ਤੇ ਉਨ੍ਹਾਂ ਦੇ ਪ੍ਰਤੀਨਿਧੀ ਐਮ.ਵੀ. ਰਾਜਨ ਨੇ ਇਕ ਪੱਤਰ ਲਿਖਿਆ ਜਿਸ 'ਚ ਬੇਨਤੀ ਕੀਤੀ ਗਈ ਸੀ ਕਿ ਉਹ ਨਹਿਰੂ ਦੇ ਸਾਰੇ ਨਿੱਜੀ ਪਰਿਵਾਰਕ ਪੱਤਰ ਤੇ ਨੋਟ ਵਾਪਸ ਲੈਣਾ ਚਾਹੁੰਦੀ ਹੈ | ਇਸ ਲਈ, ਅਜਾਇਬ ਘਰ ਤੋਂ ਲਗਭਗ 26,000 ਦਸਤਾਵੇਜ਼ਾਂ ਵਾਲੇ ਲਗਭਗ 57 ਡੱਬੇ ਚੁੱਕ ਲਏ ਗਏ | ਜੋ ਕਿ ਅਜੇ ਵੀ ਸੋਨੀਆ ਗਾਂਧੀ ਕੋਲ ਹਨ |

Ad Position 22
No active advertisement
ਪਿਛਲੀ ਖ਼ਬਰ ਐਂਟੀਬਾਇਓਟਿਕਸ ਦੀ ਅੰਨ੍ਹੇਵਾਹ ਵਰਤੋਂ ਵਿਰੁੱਧ ਚਿਤਾਵਨੀ ਅਗਲੀ ਖ਼ਬਰ ਠੰਢ ਨਾਲ ਕੰਬਿਆ ਉੱਤਰੀ ਭਾਰਤ ਧੁੰਦ ਨਾਲ ਜਨਜੀਵਨ ਪ੍ਰਭਾਵਿਤ <br/>
Ad Position 24