01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-10-2026

ਪਾਕਿ ਵਲੋਂ ਅਫ਼ਗਾਨਿਸਤਾਨ ’ਤੇ ਮੁੜ ਹਵਾਈ ਹਮਲੇ-9 ਮੌਤਾਂ

ਅਫ਼ਗਾਨਿਸਤਾਨ ’ਚ 22 ਅੱਤਵਾਦੀ ਮਾਰਨ ਦਾ ਦਾਅਵਾ ਸੁਰਿੰਦਰ ਕੋਛੜ ਅੰਮ੍ਰਿਤਸਰ, 1 ਅਕਤੂਬਰ-ਪਾਕਿਸਤਾਨੀ ਫ਼ੌਜ ਵਲੋਂ ਅਫ਼ਗਾਨਿਸਤਾਨ ਦੇ ਸਰਹੱਦੀ ਖੇਤਰਾਂ ’ਚ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਸਿਖ਼ਰਾਂ ’ਤੇ ਪਹੁੰਚ ਗਿਆ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁਲ੍ਹਾ ...

Ad Position 21
No active advertisement
ਅਜੀਤ ਡੈਸਕ 02-10-2026

ਸੁਰਿੰਦਰ ਕੋਛੜ
ਅੰਮ੍ਰਿਤਸਰ, 1 ਅਕਤੂਬਰ-ਪਾਕਿਸਤਾਨੀ ਫ਼ੌਜ ਵਲੋਂ ਅਫ਼ਗਾਨਿਸਤਾਨ ਦੇ ਸਰਹੱਦੀ ਖੇਤਰਾਂ ’ਚ ਕੀਤੇ ਗਏ ਤਾਜ਼ਾ ਹਵਾਈ ਹਮਲਿਆਂ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਸਿਖ਼ਰਾਂ ’ਤੇ ਪਹੁੰਚ ਗਿਆ ਹੈ। ਤਾਲਿਬਾਨ ਦੇ ਬੁਲਾਰੇ ਜ਼ਬੀਹੁਲ੍ਹਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਪਾਕਿ ਦੇ ਹਵਾਈ ਹਮਲਿਆਂ ’ਚ ਘੱਟੋ-ਘੱਟ 9 ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਗੰਭੀਰ ਜ਼ਖ਼ਮੀ ਹੋਏ ਹਨ। ਮ੍ਰਿਤਕਾਂ ’ਚ ਔਰਤਾਂ ਅਤੇ ਬੱਚੇ ਵੀ ਸ਼ਾਮਿਲ ਹਨ। ਦੂਜੇ ਪਾਸੇ, ਪਾਕਿ ਨੇ ਦਾਅਵਾ ਕੀਤਾ ਕਿ ਅਫ਼ਗਾਨਿਸਤਾਨ ਦੇ ਸਰਹੱਦੀ ਸੂਬਿਆਂ ਕੁਨਾਰ ਅਤੇ ਹੇਲਮੰਦ ’ਚ ਤੜਕਸਾਰ ਕੀਤੇ ਹਵਾਈ ਹਮਲਿਆਂ ਦੌਰਾਨ ਪਾਕਿ ਨੇ ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਮੀਡੀਆ ਕਮਾਂਡ ਸੈਂਟਰ ਨੂੰ ਨਿਸ਼ਾਨਾ ਬਣਾਇਆ। ਪਾਕਿਸਤਾਨੀ ਰਿਪੋਰਟਾਂ ਮੁਤਾਬਿਕ ਇਨ੍ਹਾਂ ਹਵਾਈ ਹਮਲਿਆਂ ’ਚ ਬੀ. ਐੱਲ. ਏ. ਦੇ ਮੀਡੀਆ ਵਿੰਗ ਨਾਲ ਜੁੜੇ 4 ਵਿਦਰੋਹੀਆਂ ਸ਼ੇਰਵਾਨ ਬਲੋਚ, ਹੁਜ਼ੈਫਾ ਬਲੋਚ, ਫਾਰੂਕ ਬਲੋਚ ਅਤੇ ਹਜ਼ਰਤ ਬਲੋਚ ਸਮੇਤ ਘੱਟੋ-ਘੱਟ 22 ਅੱਤਵਾਦੀ ਮਾਰੇ ਗਏ। ਰਿਪੋਰਟਾਂ ਅਨੁਸਾਰ ਜਿਸ ਕੰਪਾਊਂਡ ’ਤੇ ਇਹ ਕਾਰਵਾਈ ਕੀਤੀ ਗਈ, ਉਹ ਨਿਮਰੋਜ਼ ਸੂਬੇ ’ਚ ਤਾਲਿਬਾਨ ਦੀ ਸਰਹੱਦੀ ਫੋਰਸ ਦੇ ਕਮਾਂਡਰ ਮੁੱਲਾ ਨਾਦਰ ਦੀ ਮਲਕੀਅਤ ਦੱਸਿਆ ਜਾ ਰਿਹਾ ਹੈ, ਜਿਸ ’ਤੇ ਹੇਲਮੰਦ ਅਤੇ ਨਿਮਰੋਜ਼ ’ਚ ਬੀ. ਐੱਲ. ਏ. ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਦੋਸ਼ ਹਨ। ਪਾਕਿ ਅਨੁਸਾਰ ਇਹ ਹਮਲੇ ਸਰਹੱਦ ਪਾਰ ਅੱਤਵਾਦੀ ਟਿਕਾਣਿਆਂ ਨੂੰ ਖ਼ਤਮ ਕਰਨ ਦੀ ਮੁਹਿੰਮ ਦੇ ਹਿੱਸੇ ਵਜੋਂ ਕੀਤੇ ਗਏ ਹਨ। ਹਾਲਾਂਕਿ, ਪਾਕਿ ਨੇ ਹਮਲਿਆਂ ਨੂੰ ਅੱਤਵਾਦੀ ਟਿਕਾਣਿਆਂ ਵਿਰੁੱਧ ਕਾਰਵਾਈ ਦੱਸਿਆ ਹੈ, ਜਦੋਂ ਕਿ ਤਾਲਿਬਾਨ ਸਰਕਾਰ ਨੇ ਨਾਗਰਿਕਾਂ ਦੇ ਮਾਰੇ ਜਾਣ ਦੀ ਰਿਪੋਰਟ ਦਿੱਤੀ ਹੈ। ਤਾਲਿਬਾਨ ਦੇ ਬੁਲਾਰੇ ਮੁਜਾਹਿਦ ਵਲੋਂ ‘ਐਕਸ’ ’ਤੇ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਤੜਕੇ 3 ਵਜੇ ਤੋਂ 4:45 ਵਜੇ ਦੇ ਵਿਚਕਾਰ ਪਾਕਿ ਲੜਾਕੂ ਜਹਾਜ਼ਾਂ ਨੇ ਕੁਨਾਰ ਸੂਬੇ ਦੇ ਸੁਲਤਾਨ ਜ਼ਿਲ੍ਹੇ ’ਚ ਪੈਂਦੇ ਚੁਗਾਮ ਇਲਾਕੇ ਅਤੇ ਹੇਲਮੰਦ ਸੂਬੇ ਦੇ ਗਰਮਸਰ ਜ਼ਿਲ੍ਹੇ ਦੇ ਸਫ਼ਰ ਇਲਾਕੇ ’ਚ ਆਮ ਨਾਗਰਿਕਾਂ ਦੇ ਘਰਾਂ ਨੂੰ ਨਿਸ਼ਾਨਾ ਬਣਾਇਆ। ਤਿੰਨ ਰਿਹਾਇਸ਼ੀ ਮਕਾਨ ਪੂਰੀ ਤਰ੍ਹਾਂ ਤਬਾਹ ਹੋ ਗਏ। ਮੁਜਾਹਿਦ ਨੇ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਗੈਰ-ਕਾਨੂੰਨੀ ਹਮਲਾ, ਜੁਰਮ ਅਤੇ ਕੌਮਾਂਤਰੀ ਸਿਧਾਂਤਾਂ ਦੀ ਘੋਰ ਉਲੰਘਣਾ ਕਰਾਰ ਦਿੱਤਾ।

Ad Position 22
No active advertisement
ਅਗਲੀ ਖ਼ਬਰ ਪੰਜਾਬ ਸਰਕਾਰ ਨੇ ਔਰਤਾਂ ਦੇ ਖ਼ਾਤਿਆਂ ’ਚ ਪਾਈ ਇਕ ਵਾਰ ਫਿਰ ਸਨਮਾਨ ਰਾਸ਼ੀ
Ad Position 24