ਸੀ. ਐਚ. ਸੀ. ਹਸਪਤਾਲ ਬੀਣੇਵਾਲ ’ਚ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ
ਬੀਣੇਵਾਲ, 8 ਅਕਤੂਬਰ (ਬੈਜ ਚੌਧਰੀ)-ਡਾ. ਮਨਦੀਪ ਕਮਲ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ.
ਬੀਣੇਵਾਲ, 8 ਅਕਤੂਬਰ (ਬੈਜ ਚੌਧਰੀ)-ਡਾ. ਮਨਦੀਪ ਕਮਲ ਸਿਵਲ ਸਰਜਨ ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀ. ਐਚ. ਸੀ. ਹਸਪਤਾਲ ਬੀਣੇਵਾਲ (ਝੁੰਗੀਆਂ) ਵਿਖੇ ਡਾ. ਨਿਰਮਲ ਕੁਮਾਰ ਐਸ. ਐਮ. ਓ. ਦੀ ਅਗਵਾਈ ਵਿਚ ਵਿਸ਼ਵ ਦ੍ਰਿਸ਼ਟੀ ਦਿਵਸ ਮਨਾਇਆ। ਇਸ ਸਾਲ ਵਿਸ਼ਵ ਦ੍ਰਿਸ਼ਟੀ ਦਿਵਸ ਦੀ ਥੀਮ ‘ਲਵ ਫ਼ਾਰ ਆਈਜ’ ਰਹੀ। ਇਸ ਮੌਕੇ ਸੀ. ਐਚ. ਸੀ. ਹਸਪਤਾਲ ਬੀਣੇਵਾਲ ਦੇ ਸਟਾਫ਼ ਵਲੋਂ ਲੋਕਾਂ ਨੂੰ ਅੱਖਾਂ ਦੀ ਸਿਹਤ ਪ੍ਰਤੀ ਜਾਗਰੂਕ ਕੀਤਾ ਅਤੇ ਆਪਣੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ। ਲੋਕਾਂ ਨੂੰ ਅੱਖਾਂ ਦੀ ਸਹੀ ਸੰਭਾਲ,ਨਿਯਮਤ ਨੇਤਰ ਜਾਂਚ, ਧੁੱਪ ਤੇ ਧੂੜ ਤੋਂ ਅੱਖਾਂ ਦੀ ਸੁਰੱਖਿਆ, ਲੰਬੇ ਸਮੇਂ ਤਕ ਮੋਬਾਈਲ ਫ਼ੋਨ/ਕੰਪਿਊਟਰ ਦੀ ਵਰਤੋਂ ਕਰਨ ਤੋਂ ਬਚਾਅ ਤੇ ਅੱਖਾਂ ਨਾਲ ਸੰਬੰਧਿਤ ਕਿਸੇ ਵੀ ਸਮੱਸਿਆ ਹੋਣ ‘ਤੇ ਸਮੇਂ ਸਿਰ ਡਾਕਟਰੀ ਸਲਾਹ ਲੈਣ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸੀ. ਐਚ. ਸੀ. ਹਸਪਤਾਲ ਬੀਣੇਵਾਲ (ਝੰਗੀਆਂ) ਦੇ ਸਮੂਹ ਸਟਾਫ਼ ਮੈਂਬਰ ਡਾ. ਗੁਰਪ੍ਰਤਾਪ ਸਿੰਘ, ਡਾ. ਤਰਨਵੀਰ ਸਿੰਘ, ਡਾ. ਪਲਵੀ, ਫਾਰਮੇਸੀ ਅਫ਼ਸਰ ਨਮਰਤਾ, ਸਟਾਫ਼ ਨਰਸ ਬੀਨਾ ਸੋਨੀ, ਸੁਨੀਤਾ ਰਾਣੀ, ਰੇਡੀਓ ਗਰਾਫਰ ਰਾਜ ਰਾਣੀ, ਰਵਿੰਦਰ ਕੁਮਾਰ ਕੌਂਸਲਰ ਓਟ ਕਲੀਨਿਕ, ਧਰਮਿੰਦਰ ਸਿੰਘ, ਰੋਸ਼ਨ ਲਾਲ, ਪਰਮਜੀਤ ਸਿੰਘ ਅਤੇ ਜਸਵਿੰਦਰ ਕੁਮਾਰ ਹਾਜ਼ਰ ਸਨ।