09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਕੀ 33 ਬੀ.ਐਲ.ਓਜ਼ ਦੀ ਮੌਤ ਮਨਜ਼ੂਰ ਹੈ-ਸਿੱਬਲ ਦਾ ਕੇਂਦਰ ਨੂੰ ਸਵਾਲ

Ad Position 21
repet_subhas-goyals [Copy P29]
ਅਜੀਤ ਡੈਸਕ 30-12-2025
ਨਵੀਂ ਦਿੱਲੀ, 29 ਦਸੰਬਰ (ਉਪਮਾ ਡਾਗਾ ਪਾਰਥ)-ਰਾਜ ਸਭਾ ਸੰਸਦ ਮੈਂਬਰ ਕਪਿਲ ਸਿੱਬਲ ਨੇ ਦੇਸ਼ 'ਚ ਵੱਖ-ਵੱਖ ਰਾਜਾਂ 'ਚ ਯੂਥ ਲੇਵਲ ਆਫਿਸਰਾਂ (ਬੀ.ਐਲ.ਓ.) ਦੀ ਮੌਤ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ | ਸਿੱਬਲ ਨੇ ਦੇਸ਼ 'ਚ ਹਾਲੇ ਤੱਕ ਹੋਈਆਂ 33 ਬੀ.ਐਲ.ਓਜ਼ ਦੀਆਂ ਮੌਤਾਂ ਦਾ ਅੰਕੜਾ ਦੱਸਦਿਆਂ ਕਿਹਾ ਕਿ ਜੇਕਰ 33 ਬੀ.ਐਲ.ਓ. ਮਰ ਜਾਂਦੇ ਹਨ, ਕੀ ਇਹ ਸਹੀ ਹੈ? ਸਿੱਬਲ ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਪਾਏ ਸੰਦੇਸ਼ 'ਚ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਕਵਾਇਦ 'ਤੇ ਸਵਾਲ ਚੁੱਕਦਿਆਂ ਕਿਹਾ ਕਿ ਐਸ.ਆਈ.ਆਰ. ਬੰਗਾਲ 'ਚ ਇਕ ਹੋਰ ਬੀ.ਐਲ.ਓ. ਵਲੋਂ ਖੁਦਕੁਸ਼ੀ | ਪੂਰੇ ਦੇਸ਼ 'ਚ ਹੁਣ ਤੱਕ ਕੁੱਲ 33 ਮੌਤਾਂ | ਉਨ੍ਹਾਂ ਕਿਹਾ ਕਿ ਜੇਕਰ ਇਕ ਕਥਿਤ ਘੁਸਪੈਠੀਆ ਮਨਜ਼ੂਰ ਨਹੀਂ, ਤਾਂ ਕੀ 33 ਬੀ.ਐਲ.ਓਜ਼ ਦੀ ਮੌਤ ਮਨਜ਼ੂਰ ਹੈ? ਸਿੱਬਲ ਦਾ ਇਹ ਸੰਦੇਸ਼ ਪੱਛਮੀ ਬੰਗਾਲ ਦੇ ਬਾਂਕੁੜਾ ਜ਼ਿਲ੍ਹੇ 'ਚ ਬੀ.ਐਲ.ਓ. ਵਲੋਂ 28 ਦਸੰਬਰ ਨੂੰ ਕੀਤੀ ਖੁਦਕੁਸ਼ੀ ਦੇ ਪਿਛੋਕੜ 'ਚ ਆਇਆ | ਪੁਲਿਸ ਵਲੋਂ ਮੌਕੇ 'ਤੇ ਮਿਲੇ ਖੁਦਕੁਸ਼ੀ ਨੋਟ 'ਚ ਐਸ. ਆਈ. ਆਰ. ਦੇ ਕੰਮ ਦੇ ਦਬਾਅ ਦਾ ਜ਼ਿਕਰ ਹੈ |

Ad Position 22
No active advertisement
ਪਿਛਲੀ ਖ਼ਬਰ ਤਿ੍ਪੁਰਾ ਦੇ ਵਿਦਿਆਰਥੀ ਦੀ ਹੱਤਿਆ ਨਫ਼ਰਤ ਨਾਲ ਜੁੜਿਆ ਭਿਆਨਕ ਜੁਰਮ-ਰਾਹੁਲ ਗਾਂਧੀ <br/> ਅਗਲੀ ਖ਼ਬਰ ਦਿੱਲੀ 'ਚ ਅਧਿਆਪਕਾਂ ਨੂੰ ਲਾਵਾਰਸ ਕੁੱਤਿਆਂ ਦੇ ਮਾਮਲਿਆਂ ਲਈ ਨੋਡਲ ਅਫ਼ਸਰ ਨਿਯੁਕਤ ਕੀਤਾ ਜਾਵੇਗਾ <br/>
Ad Position 24