09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬ੍ਰਿਕਸ ਸੰਮੇਲਨ ਤੋਂ ਪਹਿਲਾਂ ਮੋਦੀ ਤੇ ਪੁਤਿਨ ਦਰਮਿਆਨ ਹੋਵੇਗੀ ਦੁਵੱਲੀ ਗੱਲਬਾਤ ਐਸ.ਯੂ. ਲੜਾਕੂ ਜਹਾਜ਼ ’ਤੇ ਲੱਗ ਸਕਦੀ ਹੈ ਮੋਹਰ

ਨਵੀਂ ਦਿੱਲੀ, 8 ਸਤੰਬਰ (ਉਪਮਾ ਡਾਗਾ ਪਾਰਥ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਤੋਂ ਐਨ ਪਹਿਲਾਂ ਸ਼ੁੱਕਰਵਾਰ ਭਾਵ 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉੱਚ ਪੱਧਰੀ ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਨਵੀਂ ਦਿੱਲੀ, 8 ਸਤੰਬਰ (ਉਪਮਾ ਡਾਗਾ ਪਾਰਥ)- ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 12-13 ਸਤੰਬਰ ਨੂੰ ਨਵੀਂ ਦਿੱਲੀ ’ਚ ਹੋਣ ਵਾਲੇ 18ਵੇਂ ਬ੍ਰਿਕਸ ਸੰਮੇਲਨ ਤੋਂ ਐਨ ਪਹਿਲਾਂ ਸ਼ੁੱਕਰਵਾਰ ਭਾਵ 11 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਉੱਚ ਪੱਧਰੀ ਦੁਵੱਲੀ ਮੁਲਾਕਾਤ ਕਰਨਗੇ। ਉਕਤ ਜਾਣਕਾਰੀ ਕ੍ਰੈਮਲਿਨ ਦੇ ਬੁਲਾਰੇ ਦਿਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਭਾਰਤੀ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦਿੱਤੀ। ਪੇਸਕੋਵ ਨੇ ਬੈਠਕ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਸਕੋ ਭਾਰਤ ਦੇ ਨਾਲ ਆਪਣੇ ਰਣਨੀਤਕ ਸੰਬੰਧਾਂ ਨੂੰ ਬਹੁਤ ਅਹਿਮ ਮੰਨਦਾ ਹੈ। ਉਨ੍ਹਾਂ ਮੀਟਿੰਗ ਦਾ ਏਜੰਡਾ ਦੱਸਦਿਆਂ ਕਿਹਾ ਕਿ ਭਾਰਤ ’ਚ ਨਵੇਂ ਪ੍ਰਮਾਣੂ ਪਲਾਂਟ ਸਥਾਪਿਤ ਕਰਨ ਅਤੇ ਐਸ.ਯੂ.-57 ਲੜਾਕੂ ਜਹਾਜ਼ਾਂ ’ਤੇ ਚਰਚਾ ਹੋਵੇਗੀ। ਉਨ੍ਹਾਂ ਕਿਹਾ ਕਿ ਏਜੰਡੇ ’ਚ ਵਪਾਰ ਅਤੇ ਆਰਥਿਕ ਸਹਿਯੋਗ ਵੀ ਸ਼ਾਮਿਲ ਹੋਣ ਦੀ ਉਮੀਦ ਹੈ।

ਪੇਸਕੋਵ ਨੇ ਰੂਸੀ ਕੱਚਾ ਤੇਲ ਖ਼ਰੀਦਣ ਵਾਲੇ ਦੇਸ਼ਾਂ ’ਤੇ 100 ਫ਼ੀਸਦੀ ਟੈਰਿਫ਼ ਲਾਉਣ ਦੀ ਅਮਰੀਕਾ ਦੀ ਪ੍ਰਸਤਾਵਿਤ ਯੋਜਨਾ ਦੀ ਨਿਖੇਧੀ ਕਰਦਿਆਂ ਇਸ ਨੂੰ ਗ਼ੈਰ-ਕਾਨੂੰਨੀ ਅਤੇ ਨਾ ਪ੍ਰਵਾਨਯੋਗ ਕਰਾਰ ਦਿੱਤਾ। ਬੁਲਾਰੇ ਨੇ ਰੂਸੀ ਫ਼ੌਜ ’ਚ ਜ਼ਬਰਦਸਤੀ ਭਾਰਤੀ ਨਾਗਰਿਕਾਂ ਨੂੰ ਸ਼ਾਮਿਲ ਹੋਣ ਨੂੰ ਲੈ ਕੇ ਪੁੱਛੇ ਸਵਾਲ ’ਚ ਕਿਹਾ ਕਿ ਇਕ ਸੂਚੀ ਬਣਾਈ ਜਾ ਰਹੀ ਹੈ ਕਿ ਇਸ ਸਮੇਂ ਕਿੰਨੇ ਭਾਰਤੀ ਰੂਸ ’ਚ ਜੰਗ ਦੇ ਮੈਦਾਨ ਵਿਚ ਹਨ। ਪੇਸਕੋਵ ਨੇ ਉਨ੍ਹਾਂ ਭਾਰਤੀਆਂ ਨੂੰ ਵਾਪਸ ਭੇਜਣ ਦਾ ਵੀ ਭਰੋਸਾ ਦਿਵਾਇਆ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 31 ਅਗਸਤ ਨੂੰ ਵੀ ਐਸ.ਸੀ.ਓ. ਸਿਖ਼ਰ ਸਮੇਲਨ ਦੌਰਾਨ ਕਿਰਗਿਸਤਾਨ ਵਿਖੇ ਮੋਦੀ ਅਤੇ ਪੁਤਿਨ ਦਰਮਿਆਨ ਗੱਲਬਾਤ ਹੋਈ ਸੀ।

ਰਾਜਧਾਨੀ ਦਿੱਲੀ ਦੇ ਭਾਰਤ ਮੰਡਪਮ ’ਚ 11 ਤੋਂ 13 ਸਤੰਬਰ 2026 ਨੂੰ ਭਾਰਤ ਦੀ ਪ੍ਰਧਾਨਗੀ ਹੇਠ 18ਵਾਂ ਬ੍ਰਿਕਸ ਸੰਮੇਲਨ ਹੋ ਰਿਹਾ ਹੈ। ਇਸ ਬ੍ਰਿਕਸ ਸਮੇਲਨ ’ਚ 11 ਮੈਂਬਰ ਦੇਸ਼ ਸ਼ਾਮਿਲ ਹਨ, ਜਿਨ੍ਹਾਂ ’ਚ ਬ੍ਰਾਜ਼ੀਲ, ਚੀਨ, ਮਿਸਰ, ਇਥੋਪੀਆ, ਭਾਰਤ, ਇੰਡੋਨੇਸ਼ੀਆ, ਈਰਾਨ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਿਲ ਹਨ। ਇਸ ਤੋਂ ਇਲਾਵਾ ਬ੍ਰਿਕਸ ਦੇ ਭਾਈਵਾਲ ਦੇਸ਼-ਬੇਲਾਰੂਸ, ਬੋਲੀਵੀਆ, ਕਿਊਬਾ, ਕਜ਼ਾਕਿਸਤਾਨ, ਮਲੇਸ਼ੀਆ, ਨਾਈਜੀਰੀਆ, ਥਾਈਲੈਂਡ, ਯੁਗਾਂਡਾ, ਉਜਬੇਕਿਸਤਾਨ ਅਤੇ ਵੀਅਤਨਾਮ ਵੀ ਸ਼ਾਮਿਲ ਹੋਣਗੇ।

Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਨੇ ‘ਸਫ਼ਾਈ ਮੁਹਿੰਮ 2.0’ 12 ਸਤੰਬਰ ਤੱਕ ਵਧਾਈ 5400 ਤੋਂ ਵੱਧ ਸ਼ਿਕਾਇਤਾਂ ਦਾ ਕੀਤਾ ਨਿਪਟਾਰਾ-ਹਰਜੋਤ ਸਿੰਘ... ਅਗਲੀ ਖ਼ਬਰ ਭਾਰਤ-ਚੀਨ ਫ਼ੌਜਾਂ ਦੀ ਸਰਹੱਦ ’ਤੇ ਉੱਚ-ਪੱਧਰੀ ਗੱਲਬਾਤ ਅਰੁਣਾਚਲ ’ਚ ਦੋ ਫਲੈਗ ਮੀਟਿੰਗਾਂ
Ad Position 24