09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਭਾਰਤ-ਚੀਨ ਫ਼ੌਜਾਂ ਦੀ ਸਰਹੱਦ ’ਤੇ ਉੱਚ-ਪੱਧਰੀ ਗੱਲਬਾਤ ਅਰੁਣਾਚਲ ’ਚ ਦੋ ਫਲੈਗ ਮੀਟਿੰਗਾਂ

ਨਵੀਂ ਦਿੱਲੀ, 8 ਸਤੰਬਰ (ਪੀ.ਟੀ.ਆਈ)-ਭਾਰਤ ਅਤੇ ਚੀਨੀ ਫੌਜਾਂ ਨੇ ਇਸ ਹਫ਼ਤੇ ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਸਰਹੱਦ ਦੇ ਦੋਵੇਂ ਪਾਸਿਆਂ ’ਤੇ ਦੋ ਸੈਸ਼ਨਾਂ ਵਿਚ ਪਹਿਲੀ ਵਾਰ ਉੱਚ ਪੱਧਰੀ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਕੀਤੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਨਵੀਂ ਦਿੱਲੀ, 8 ਸਤੰਬਰ (ਪੀ.ਟੀ.ਆਈ)-ਭਾਰਤ ਅਤੇ ਚੀਨੀ ਫੌਜਾਂ ਨੇ ਇਸ ਹਫ਼ਤੇ ਅਰੁਣਾਚਲ ਪ੍ਰਦੇਸ਼ ਸੈਕਟਰ ਵਿਚ ਸਰਹੱਦ ਦੇ ਦੋਵੇਂ ਪਾਸਿਆਂ ’ਤੇ ਦੋ ਸੈਸ਼ਨਾਂ ਵਿਚ ਪਹਿਲੀ ਵਾਰ ਉੱਚ ਪੱਧਰੀ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਕੀਤੀ। ਵਿਦੇਸ਼ ਮੰਤਰਾਲੇ ਨੇ ਮੰਗਲਵਾਰ ਨੂੰ ਦੱਸਿਆ ਕਿ ਇਹ ਗੱਲਬਾਤ ਪਿਛਲੇ ਮਹੀਨੇ ਬੀਜਿੰਗ ਵਿਚ ਹੋਈ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ’ਚ ਬਣੀ ਸਹਿਮਤੀ ਦੇ ਅਨੁਸਾਰ ਕੀਤੀ ਗਈ। ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਨੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਵਿਸ਼ੇਸ਼ ਪ੍ਰਤੀਨਿਧੀ ਪੱਧਰ ਦੀ ਗੱਲਬਾਤ ਕੀਤੀ ਸੀ। ਇਸ ਵਿਚ ਸਰਹੱਦ ਦੀ ਹੱਦਬੰਦੀ, ਸਰਹੱਦ ਪਾਰ ਸਹਿਯੋਗ ਨੂੰ ਜਾਰੀ ਰੱਖਣ ਅਤੇ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਸ਼ਾਂਤੀ ਕਾਇਮ ਰੱਖਣ ਵਰਗੇ ਮੁੱਦਿਆਂ ’ਤੇ ਧਿਆਨ ਦਿੱਤਾ ਗਿਆ।

ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਦੱਸਿਆ ਕਿ ਸੀਨੀਅਰ ਫ਼ੌਜੀ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਭਾਰਤ ਵਾਲੇ ਪਾਸੇ ਅਰੁਣਾਚਲ ਪ੍ਰਦੇਸ਼ ਦੇ ਵਾਚਾ ਵਿਖੇ 6 ਸਤੰਬਰ ਨੂੰ ਅਤੇ ਚੀਨ ਵਾਲੇ ਪਾਸੇ ਦਮਾਈ ਵਿਖੇ 7 ਸਤੰਬਰ ਨੂੰ ਹੋਈ। ਇਹ ਗੱਲਬਾਤ ਅਰੁਣਾਚਲ ਪ੍ਰਦੇਸ਼ ਦੇ ਅੱਪਰ ਸੁਬਨਸਿਰੀ ਖੇਤਰ ਵਿਚ ਐਲ.ਏ.ਸੀ. ਦੇ ਨਾਲ ਚੀਨੀ ਫੌਜੀਆਂ ਵਲੋਂ ਹਮਲਾਵਰ ਫੌਜੀ ਤਿਆਰੀਆਂ ਦੀਆਂ ਰਿਪੋਰਟਾਂ ਦਰਮਿਆਨ ਹੋਈ ਹੈ। ਜੈਸਵਾਲ ਨੇ ਆਪਣੀ ਹਫ਼ਤਾਵਾਰੀ ਮੀਡੀਆ ਬ੍ਰੀਫਿੰਗ ਦੌਰਾਨ ਕਿਹਾ ਕਿ ਅਗਸਤ 2025 ਅਤੇ ਅਗਸਤ 2026 ਵਿਚ ਭਾਰਤ ਅਤੇ ਚੀਨ ਦੇ ਵਿਸ਼ੇਸ਼ ਪ੍ਰਤੀਨਿਧੀਆਂ ਵਿਚਕਾਰ ਹੋਈ ਸਹਿਮਤੀ ਅਤੇ ਇਸ ਤੋਂ ਬਾਅਦ ਮਈ ਅਤੇ ਅਗਸਤ 2026 ਵਿਚ ਕ੍ਰਮਵਾਰ ਬੀਜਿੰਗ ਅਤੇ ਨਵੀਂ ਦਿੱਲੀ ਵਿਚ ਹੋਈਆਂ ਵਰਕਿੰਗ ਮਕੈਨਿਜ਼ਮ ਫਾਰ ਕੰਸਲਟੇਸ਼ਨ ਐਂਡ ਕੋਆਰਡੀਨੇਸ਼ਨ (ਡਬਲਿਊ.ਐਮ.ਸੀ.ਸੀ.) ਮੀਟਿੰਗਾਂ ਵਿਚ ਹੋਈਆਂ

ਚਰਚਾਵਾਂ ਦੇ ਤਹਿਤ ਪਹਿਲੀ ਫ਼ੌਜੀ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ 6 ਸਤੰਬਰ ਨੂੰ ਭਾਰਤ ਵਾਲੇ ਪਾਸੇ ਅਰੁਣਾਚਲ ਪ੍ਰਦੇਸ਼ ਦੇ ਵਾਚਾ ਅਤੇ 7 ਸਤੰਬਰ ਨੂੰ ਚੀਨ ਵਾਲੇ ਪਾਸੇ ਦਮਾਈ ਵਿਖੇ ਹੋਈ। ਉਨ੍ਹਾਂ ਕਿਹਾ ਕਿ ਪੱਛਮੀ ਸੈਕਟਰ ਵਿਚ ਵੀ ਇਸੇ ਤਰ੍ਹਾਂ ਦਾ ਮਕੈਨਿਜ਼ਮ ਮੌਜੂਦ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਚੀਨ ਦੇ ਸੰਬੰਧ ਹੌਲੀ-ਹੌਲੀ ਸਕਾਰਾਤਮਕ ਦਿਸ਼ਾ ਵੱਲ ਵਧ ਰਹੇ ਹਨ। ਪਿਛਲੇ ਕੁਝ ਮਹੀਨਿਆਂ ਵਿਚ ਦੋਵੇਂ ਦੇਸ਼ਾਂ ਨੇ ਆਪਣੇ ਸੰਬੰਧਾਂ ਨੂੰ ਮੁੜ ਸੁਧਾਰਨ ਲਈ ਕਈ ਕਦਮ ਚੁੱਕੇ ਹਨ। 2020 ਵਿਚ ਗਲਵਾਨ ਘਾਟੀ ’ਚ ਹੋਈਆਂ ਘਾਤਕ ਝੜਪਾਂ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਸੰਬੰਧਾਂ ਵਿਚ ਭਾਰੀ ਤਣਾਅ ਪੈਦਾ ਹੋ ਗਿਆ ਸੀ।

Ad Position 22
No active advertisement
ਪਿਛਲੀ ਖ਼ਬਰ ਬ੍ਰਿਕਸ ਸੰਮੇਲਨ ਤੋਂ ਪਹਿਲਾਂ ਮੋਦੀ ਤੇ ਪੁਤਿਨ ਦਰਮਿਆਨ ਹੋਵੇਗੀ ਦੁਵੱਲੀ ਗੱਲਬਾਤ ਐਸ.ਯੂ. ਲੜਾਕੂ ਜਹਾਜ਼ ’ਤੇ ਲੱਗ ਸਕਦੀ ਹ... ਅਗਲੀ ਖ਼ਬਰ ਦਿੱਲੀ ਯੂਨੀਵਰਸਿਟੀ ’ਚ ਹੋਰ ਹੋਸਟਲ ਦੀ ਮੰਗ ਨੂੰ ਲੈ ਕੇ ਹਾਈ ਕੋਰਟ ’ਚ ਪਟੀਸ਼ਨ
Ad Position 24