ਦਸੂਹਾ, 1 ਜੂਨ (ਭੁੱਲਰ)- ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਚਰਨ ਸਿੰਘ ਖਾਲਸਾ ਰਮਦਾਸਪੁਰ ਦੀ ਅਗਵਾਈ ਹੇਠ ਰਮਦਾਸਪੁਰ ਵਿਖੇ ਜੂਨ '84 ਦੇ ਘੱਲੂਘਾਰੇ ਨੂੰ ਸਮਰਪਿਤ 7 ਰੋਜ਼ਾ ਸਮਾਗਮ ਸ਼ੁਰੂ ਹੋ ਗਿਆ | ਇਸ ਮੌਕੇ ਗੁਰੂ ਪੰਥ ਦੇ ਮਹਾਨ ਵਿਦਵਾਨ ਢਾਡੀ ਗਿਆਨੀ ਗੁਰਪ੍ਰਤਾਪ ਸਿੰਘ ਪਦਮ, ਭਾਈ ਦਵਿੰਦਰ ਸਿੰਘ ਬੋਦਲ, ਭਾਈ ਬਲਵਿੰਦਰ ਸਿੰਘ ਚਿੱਪੜਾ, ਭਾਈ ਹਰਪਾਲ ਸਿੰਘ ਦਸੂਹਾ, ਭਾਈ ਕੁਲਵਿੰਦਰ ਸਿੰਘ ਕੰਗਮਾਈ, ਭਾਈ ਅਮੋਲਕ ਸਿੰਘ ਪ੍ਰੀਤਮਪੁਰਾ ਨੇ ਸੰਗਤਾਂ ਨੂੰ ਗੁਰਬਾਣੀ ਦੇ ਮਨੋਹਰ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਢਾਡੀ ਗਿਆਨੀ ਗੁਰ ਪ੍ਰਤਾਪ ਸਿੰਘ ਪਦਮ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਸ਼ਹੀਦ ਸਿੰਘਾਂ ਵਲੋਂ ਫੌਜ ਦਾ ਡੱਟ ਕੇ ਮੁਕਾਬਲਾ ਕਰਨ ਦੀ ਦਾਸਤਾਨ ਸੁਣਾਈ | ਇਸ ਮੌਕੇ ਭਾਈ ਜਸਵਿੰਦਰ ਸਿੰਘ ਧੁੱਗਾ ਨੇ ਦੱਸਿਆ ਕਿ ਮਹਾਨ ਕੀਰਤਨ ਦਰਬਾਰ ਢਾਡੀ ਦਰਬਾਰਾਂ ਦੀਆਂ ਲੜੀਆਂ ਤਹਿਤ 7 ਰੋਜ਼ਾ ਮਹਾਨ ਕੀਰਤਨ ਦਰਬਾਰ, ਢਾਡੀ ਦਰਬਾਰ ਸਮਾਗਮ ਜੂਨ 1984 ਦੇ ਮਹਾਨ ਸ਼ਹੀਦ ਸਿੰਘਾਂ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਯਾਦ ਨੂੰ ਸਮਰਪਿਤ ਹੈ | ਉਨਾ ਨੇ ਸੰਗਤਾਂ ਨੂੰ ਆਉਣ ਵਾਲੇ ਦਿਨਾਂ ਵਿੱਚ ਸ਼ਹੀਦਾਂ ਨੂੰ ਨਮਸਕਾਰ ਕਰਨ ਵਾਸਤੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ | ਇਸ ਮੌਕੇ ਡਾਕਟਰ ਹਰਮਿੰਦਰ ਸਿੰਘ ਸਹਿਜ, ਜਸਵਿੰਦਰ ਸਿੰਘ ਸੈਫ, ਆਤਮਾ ਸਿੰਘ ਧੂਤ, ਪ੍ਰਭਦੀਪ ਸਿੰਘ, ਮਾਸਟਰ ਪਿਆਰਾ ਸਿੰਘ, ਹੈਡਮਾਸਟਰ ਗੁਰਦੇਵ ਸਿੰਘ, ਡਾਕਟਰ ਹਰਜੀਤ ਸਿੰਘ, ਡਾਕਟਰ ਕਰਨਵੀਰ ਸਿੰਘ, ਸੱਤਦੇਵ ਸਿੰਘ ਚੋਹਕਾ, ਗੁਰਪ੍ਰੀਤ ਸਿੰਘ, ਜਸਬੀਰ ਸਿੰਘ, ਓਕਾਰ ਸਿੰਘ, ਦਲਜੀਤ ਸਿੰਘ, ਜਸਪ੍ਰੀਤ ਸਿੰਘ, ਸੰਦੀਪ ਸਿੰਘ, ਪ੍ਰੀਤਮ ਸਿੰਘ, ਹਰਵਿੰਦਰ ਸਿੰਘ, ਕਸ਼ਮੀਰ ਸਿੰਘ, ਗੁਰਦਿਆਲ ਸਿੰਘ, ਹਜ਼ਾਰਾਂ ਸਿੰਘ, ਮਨਜੀਤ ਸਿੰਘ, ਹਰਜਿੰਦਰ ਸਿੰਘ, ਸਤਿੰਦਰ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ |