ਹੁਸ਼ਿਆਰਪੁਰ, 2 ਜੂਨ (ਨਰਿੰਦਰ ਸਿੰਘ ਬੱਡਲਾ)-ਪੀਰ ਅਬਦੂਲ ਸ਼ਾਹ ਦੂਲੋ ਤੇ ਪੀਰ ਆਯਮ ਸ਼ਾਹ ਦੂਲੋ (ਅਨਾਰਾਂ ਵਾਲੀ ਸਰਕਾਰ) ਅਤੇ ਹਜ਼ਰਤ ਬਾਬਾ ਪਿਆਰੇ ਸ਼ਾਹ ਚਿਸ਼ਤੀ ਸਾਬਰੀ ਪੀਰ ਆਜ਼ਮ ਸ਼ਾਹ ਅਨਾਰਾਂ ਵਾਲੀ ਸਰਕਾਰ ਦੇ ਦਰਬਾਰ 'ਤੇ ਸਾਲਾਨਾ ਜੋੜ ਮੇਲਾ 4 ਅਤੇ 5 ਜੂਨ ਨੂੰ ਪਿੰਡ ਬਜਵਾੜਾ ਕਲਾਂ ਵਿਖੇ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੱਦੀ ਨਸ਼ੀਨ ਸੰਤ ਮਦਨ ਲਾਲ ਨੇ ਦੱਸਿਆ ਕਿ ਇਸ ਮੌਕੇ ਦਿਲਜਾਨੀ ਸਾਬਰੀ ਕੱਵਾਲ ਐਂਡ ਪਾਰਟੀ ਦਸੂਹਾ ਅਤੇ ਸਲਾਮਤ ਅਲੀ ਐਂਡ ਪਾਰੀ ਮਲੇਰਕੋਟਲਾ ਵਾਲੇ ਸੰਗਤਾਂ ਨੂੰ ਸੂਫ਼ੀਆਨਾ ਕਲਾਮ ਪੇਸ਼ ਕਰਕੇ ਨਿਹਾਲ ਕਰਨਗੇ |